ਅੰਮਿ੍ਤਸਰ, 27 ਮਾਰਚ (ਜਸਵੰਤ ਸਿੰਘ ਜੱਸ)-ਸਥਾਨਕ ਖ਼ਾਲਸਾ ਕਾਲਜ ਵਿਖੇ ਪੰਜਾਬ ਕਲਾ ਪਰਿਸ਼ਦ ਅਤੇ ਪੰਜਾਬ ਸਾਹਿਤ ਅਕਾਡਮੀ ਚੰਡੀਗੜ੍ਹ ਵਲੋਂ 'ਏ.ਆਈ ਦੇ ਦੌਰ ਵਿਚ ਖੋਜ ਅਤੇ ਸਿਰਜਨਾਤਮਿਕਤਾ : ਨਵੇਂ ਸੰਦ, ਤਕਨੀਕਾਂ ਅਤੇ ਖੋਜ ਵਿਧੀਆਂ' ਵਿਸ਼ੇ 'ਤੇ ਚੱਲ ਰਹੇ 3 ਰੋਜ਼ਾ ਬਹੁਅਨੁਸ਼ਾਸਨੀ ਅੰਤਰ-ਰਾਸ਼ਟਰੀ ਕਾਨਫ਼ਰੰਸ ਦੇ ਦੂਜੇ ਦਿਨ ਵੀ ਵਿਸ਼ਾ ਮਾਹਿਰਾਂ ਵਲੋਂ ਏ.ਆਈ. ਨਾਲ ਜੁੜੇ ਮੁੱਦਿਆਂ 'ਤੇ ਸੰਵਾਦ ਰਚਾਇਆ ਗਿਆ | ਕਾਲਜ ਦੇ ਪਿ੍ੰਸੀਪਲ ਅਤੇ ਕਾਨਫ਼ਰੰਸ ਦੇ ਚੀਫ਼ ਕੋਆਰਡੀਨੇਟਰ ਡਾ. ਆਤਮ ਸਿੰਘ ਰੰਧਾਵਾ ਨੇ ਵੱਖ-ਵੱਖ ਸੈਸ਼ਨਾਂ 'ਚ ਪਹੁੰਚੀਆਂ ਉੱਘੀਆਂ ਸ਼ਖ਼ਸੀਅਤਾਂ ਨੂੰ ਫ਼ੁੱਲਾਂ ਦੇ ਗੁਲਦਸਤੇ ਦੇ ਕੇ ਨਿੱਘਾ ਸਵਾਗਤ ਕੀਤਾ | ਡਾ. ਰੰਧਾਵਾ ਨੇ ਕਿਹਾ ਕਿ ਏ.ਆਈ. ਦੇ ਯੁੱਗ ਵਿਚ ਸਾਡਾ ਤਕਨੀਕ ਨਾਲ ਜੁੜਨਾ ਜ਼ਰੂਰੀ ਹੋ ਗਿਆ ਹੈ | ਆਉਣ ਵਾਲਾ ਯੁੱਗ ਤਕਨੀਕੀ ਪੱਧਰ ਤੋਂ ਹੋਰ ਵੀ ਵਧੇਰੇ ਵਿਕਸਤ ਹੋ ਰਿਹਾ ਹੈ | ਕਾਨਫ਼ਰੰਸ ਦਾ ਤੀਜਾ ਅਕਾਦਮਿਕ ਸੈਸ਼ਨ 'ਖੋਜ ਅਤੇ ਰਚਨਾਤਮਕ ਰੂਪ ਦੇਣ ਵਿਚ ਏ.ਆਈ. ਦੀ ਭੂਮਿਕਾ' ਵਿਸ਼ੇ ਦੇ ਅੰਤਰਗਤ ਕਰਵਾਇਆ ਗਿਆ | ਇਸ ਸੈਸ਼ਨ ਵਿਚ ਮੁੱਖ ਮਹਿਮਾਨ ਵਜੋਂ ਪ੍ਰੋਫ਼ੈਸਰ ਡਾ. ਸੰਦੀਪ ਸ਼ਰਮਾ ਨੇ ਸ਼ਿਰਕਤ ਕੀਤੀ ਅਤੇ ਸਮਾਗਮ ਦੀ ਪ੍ਰਧਾਨਗੀ ਵਿਚ ਪ੍ਰੋਫ਼ੈਸਰ ਡਾ. ਕੁਲਜੀਤ ਕੌਰ ਨੇ ਕੀਤੀ ਵਿਸ਼ਾ ਮਾਹਿਰ ਵਜੋਂ ਸ੍ਰੀ ਪੁਨੀਤ ਜਿੰਦਲ ਅਤੇ ਬਲਜੀਤ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ | 'ਗਣਿਤ ਵਿਚ ਖੋਜ ਦੀਆਂ ਵਿਧੀਆਂ ਅਤੇ ਤਕਨੀਕਾਂ' ਵਿਸ਼ੇ ਤਹਿਤ ਸਮਾਂਤਰ ਸੈਸ਼ਨ (ਆਨਲਾਈਨ) ਦੇ ਚਲਦਿਆਂ ਵਿਸ਼ਾ ਮਾਹਿਰਾਂ ਵਜੋਂ ਦਿੱਲੀ ਤੋਂ ਆਏ ਪ੍ਰੋ. ਕਪਿਲ ਸ਼ਰਮਾ, ਗੁਰੂ ਨਾਨਕ ਦੇ ਯੂਨੀਵਰਸਿਟੀ ਤੋਂ ਪ੍ਰੋ. ਜਤਿੰਦਰ ਸਿੰਘ, ਸਾਊਥ ਏਸ਼ੀਅਨ ਯੂਨੀਵਰਸਿਟੀ, ਨਵੀਂ ਦਿੱਲੀ ਤੋਂ ਐਸੋਸੀਏਟ ਪ੍ਰੋਫ਼ੈਸਰ ਸਰੋਜ ਕੁਮਾਰ ਸਾਹਨੀ ਅਤੇ ਪੰਜਾਬੀ ਯੂਨੀਵਰਸਿਟੀ ਤੋਂ ਡਾ. ਸ਼ੈਲੀ ਅਰੋੜਾ ਨੇ ਆਪਣੇ ਵਿਚਾਰ ਪੇਸ਼ ਕੀਤੇ | 'ਨਵੀਆਂ ਦਵਾਈਆਂ ਅਤੇ ਸਮੱਗਰੀ ਲਈ ਏ.ਆਈ. ਅਧਾਰਿਤ ਕੰਪਿਊਟੇਸ਼ਨਲ ਸੰਦ (ਰਸਾਇਣ ਵਿਗਿਆਨ)' ਵਿਸ਼ੇ 'ਤੇ ਚਲਦੇ ਸੈਸ਼ਨ ਦੀ ਪ੍ਰਧਾਨਗੀ ਡਾ. ਪਲਵਿੰਦਰ ਸਿੰਘ ਕੀਤੀ ਅਤੇ ਵਿਸ਼ਾ ਮਾਹਿਰ ਵਜੋਂ ਡਾ. ਸੁਦਿਪਤਾ ਕੁਮਾਰ ਸਿਨਹਾ ਅਤੇ ਸੀਨੀਅਰ ਵਿਗਿਆਨੀ ਡਾ. ਕੌਸ਼ਿਕ ਕਸਾਵਜਲਾ ਨੇ ਆਪਣੇ ਵਿਚਾਰ ਪੇਸ਼ ਕੀਤੇ | ਕਾਨਫ਼ਰੰਸ ਦੇ ਚੌਥੇ ਅਕਾਦਮਿਕ ਸੈਸ਼ਨ ਵਿਚ 'ਸਾਹਿਤਕ ਖੋਜ ਦੀਆਂ (ਬਾਕੀ ਸਫ਼ਾ 9 'ਤੇ)