ਅੰਮਿ੍ਤਸਰ, 27 ਮਾਰਚ (ਹਰਮਿੰਦਰ ਸਿੰਘ)-ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਈਸਾਈ ਆਗੂ ਅਤੇ ਕਾਂਗਰਸ ਕਮੇਟੀ ਸ਼ਹਿਰੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਮਾਈਕਲ (ਮੀਕੂ) ਅਤੇ ਉਨ੍ਹਾਂ ਦੇ ਸਾਥੀ ਭਾਜਪਾ 'ਚ ਸ਼ਾਮਿਲ ਹੋਏ | ਇਸ ਸੰਬੰਧ ਇਕ ਸਮਾਗਮ ਰੱਖਿਆ ਗਿਆ ਜਿਸਦੀ ਪ੍ਰਧਾਨਗੀ ਭਾਜਪਾ ਮਹਿਲਾ ਮੋਰਚਾ ਅੰਮਿ੍ਤਸਰ ਦੀ ਪ੍ਰਧਾਨ ਅਤੇ ਵਾਰਡ ਨੰਬਰ 10 ਤੋਂ ਕੌਂਸਲਰ ਸ਼ਰੂਤੀ ਵਿਜ ਨੇ ਕੀਤੀ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਅਤੇ ਉੱਤਰੀ ਹਲਕਾ ਇੰਚਾਰਜ ਸੁਖਮਿੰਦਰ ਸਿੰਘ ਪਿੰਟੂ ਮੌਜੂਦ ਸਨ | ਹਰਵਿੰਦਰ ਸਿੰਘ ਸੰਧੂ ਨੇ ਨਵੇਂ ਮੈਂਬਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ ਭਲਾਈ ਨੀਤੀਆਂ ਅਤੇ ਰਾਸ਼ਟਰੀ ਹਿੱਤ ਵਿਚ ਲਏ ਗਏ ਦਿ੍ੜ ਫ਼ੈਸਲਿਆਂ ਤੋਂ ਪ੍ਰੇਰਿਤ ਹੋ ਕੇ ਭਾਜਪਾ ਵਿਚ ਸ਼ਾਮਿਲ ਹੋਏ ਹਨ | ਉਨ੍ਹਾਂ ਨੂੰ ਭਾਜਪਾ ਦੇ ਅੰਦਰ ਉਹ ਸਤਿਕਾਰ ਅਤੇ ਸਨਮਾਨ ਦਿੱਤਾ ਜਾਵੇਗਾ ਜਿਸਦੇ ਉਹ ਹੱਕਦਾਰ ਸਨ | ਸੁਖਮਿੰਦਰ ਸਿੰਘ ਪਿੰਟੂ ਨੇ ਕਿਹਾ ਕਿ ਜਿਨ੍ਹਾਂ ਸੂਬਿਆਂ ਵਿਚ ਭਾਜਪਾ ਸੱਤਾ 'ਚ ਹੈ, ਉਹ ਤੇਜ਼ੀ ਨਾਲ ਤਰੱਕੀ ਕਰ ਰਹੇ ਹਨ | ਪੰਜਾਬ ਦੇ ਲੋਕ ਮਾਨ ਸਰਕਾਰ ਦੇ ਅਰਾਜਕ ਸ਼ਾਸਨ ਤੋਂ ਪੀੜਤ ਹਨ ਅਤੇ ਹੁਣ ਭਾਜਪਾ ਨੂੰ ਪੰਜਾਬ ਵਿਚ ਬਦਲਾਅ ਦੇ ਪ੍ਰਤੀਕ ਵਜੋਂ ਵੇਖਦੇ ਹਨ | ਪੰਜਾਬ ਵਿਚ ਡਬਲ-ਇੰਜਣ ਸਰਕਾਰ ਆਉਣ ਨਾਲ ਪੰਜਾਬ ਵੀ ਤੇਜ਼ੀ ਨਾਲ ਤਰੱਕੀ ਕਰੇਗਾ | ਇਸ ਮੌਕੇ ਉੱਤਰੀ ਬਾਈਪਾਸ ਮੰਡਲ ਦੇ ਪ੍ਰਧਾਨ ਕਿਸ਼ੋਰ ਰੈਨਾ, ਵਿਕਰਮ ਡੰਡੋਨਾ, ਅਰਵਿੰਦ ਬਾਲੀ, ਐਡਵੋਕੇਟ ਮੀਨੂ ਬਾਲੀ ਅਤੇ ਹੋਰ ਵੀ ਮੌਜੂਦ ਸਨ |