ਅੰਮਿ੍ਤਸਰ, 27 ਮਾਰਚ (ਹਰਮਿੰਦਰ ਸਿੰਘ)-ਨਗਰ ਨਿਗਮ ਅੰਮਿ੍ਤਸਰ ਦੇ ਬਜਟ ਅਤੇ ਹਾਊਸ ਦੀ ਬੈਠਕ ਇਸ ਵਾਰ ਵੀ ਇਕ ਦਿਨ 'ਚ 30 ਮਾਰਚ ਨੂੰ ਕੀਤੀ ਜਾ ਰਹੀ ਹੈ | ਇਸ ਸੰਬੰਧੀ ਕੌਂਸਲਰਾਂ ਨੂੰ ਏਜੰਡਾ ਭੇਜਿਆ ਜਾ ਰਿਹਾ ਹੈ | ਨਗਰ ਨਿਗਮ ਦੇ ਹਾਊਸ ਦੀ ਬੈਠਕ ਇਕ ਸਾਲ ਬਾਅਦ ਹੋਣ ਜਾ ਰਹੀ ਹੈ | ਇਹ ਬੈਠਕ ਪਿਛਲੇ ਸਾਲ ਵੀ 29 ਮਾਰਚ 2025 ਨੂੰ ਹੋਈ ਸੀ | ਉਸ ਵੇਲੇ ਵੀ ਇਹ ਬੈਠਕ ਨਗਰ ਨਿਗਮ ਦੇ ਸਾਲ 2025-26 ਦੇ ਬਜਟ ਦੌਰਾਨ ਇਕੱਠਿਆ ਕੀਤੀ ਗਈ ਸੀ | ਉਸ ਤੋਂ ਬਾਅਦ ਮੇਅਰ ਵਲੋਂ ਕਈ ਵਾਰ ਹਾਊਸ ਦੀ ਬੈਠਕ ਕਰਵਾਉਣ ਦੀ ਗੱਲ ਕੀਤੀ ਗਈ ਪਰ ਹਾਊਸ ਦੀ ਬੈਠਕ ਨਹੀਂ ਕਰਵਾਈ ਗਈ | ਹੁਣ ਬਜਟ ਦੀ ਬੈਠਕ ਕਰਵਾਉਣਾ ਇਕ ਮਜਬੂਰੀ ਹੈ | ਜਿਸ ਦੇ ਚਲ ਮੇਅਰ ਵਲੋਂ ਨਗਰ ਨਿਗਮ ਦੇ ਬਜਟ ਦੀ ਬੈਠਕ 30 ਮਾਰਚ ਨੂੰ ਸਵੇਰੇ 10.30 ਰੱਖੀ ਗਈ ਹੈ ਅਤੇ 11:00 ਵਜੇ ਹਾਊਸ ਦੀ ਬੈਠਕ ਰੱਖੀ ਗਈ ਹੈ | ਇਹ ਬੈਠਕ ਇਕ ਸਾਲ ਦੇ ਬਾਅਦ ਹੋਣ ਜਾ ਰਹੀ ਹੈ |