ਚੱਬਾ, 27 ਮਾਰਚ (ਜੱਸਾ ਅਨਜਾਣ)-ਹਲਕਾ ਅਟਾਰੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ ਦਿਲਬਾਗ ਸਿੰਘ ਆੜਤੀਆ ਤੇ ਰੇਸ਼ਮ ਸਿੰਘ ਚਾਟੀਵਿੰਡ ਦੇ ਸਤਿਕਾਰਯੋਗ ਪਿਤਾ ਜਥੇਦਾਰ ਸ: ਗੁਰਦਿਆਲ ਸਿੰਘ (100) ਬੀਤੇ ਦਿਨ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ | ਉਨ੍ਹਾਂ ਨਮਿਤ ਰਖਾਏ ਅਖੰਡ ਪਾਠ ਦੇ ਭੋਗ 29 ਮਾਰਚ ਦਿਨ ਐਤਵਾਰ ਨੂੰ ਗ੍ਰਹਿ ਚਾਟੀਵਿੰਡ ਵਿਖੇ 11 ਵਜ਼ੇ ਪੈਣ ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ ਚਾਟੀਵਿੰਡ ਤੋਂ ਮਹਿਮਾ ਰੋਡ 'ਤੇ ਸਥਿਤ ਗੁਰਦੁਆਰਾ ਬਾਬਾ ਰੇਖੜਾ ਸਾਹਿਬ ਜੀ ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ |