ਅੰਮਿ੍ਤਸਰ, 2 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)-ਭਾਰਤ ਵਿਕਾਸ ਪ੍ਰੀਸ਼ਦ ਮੇਨ ਦੀਆਂ ਚੋਣਾਂ ਸਫਲਤਾਪੂਰਵਕ ਸੰਪੰਨ ਹੋਈਆਂ | ਇਨ੍ਹਾਂ ਚੋਣਾਂ 'ਚ ਉੱਘੇ ਸਮਾਜ ਸੇਵਕ ਨੈਨੀਸ਼ ਬਹਿਲ ਨੂੰ ਪ੍ਰਧਾਨ, ਤਿਲਕਰਾਜ ਮਹਾਜਨ ਨੂੰ ਜਨਰਲ ਸਕੱਤਰ ਅਤੇ ਸੁਭਾਸ਼ ਗੁਪਤਾ ਨੂੰ ਖਜ਼ਾਨਚੀ ਨਿਯੁਕਤ ਕੀਤਾ ਗਿਆ | ਅੱਜ ਤਾਜਪੋਸ਼ੀ ਸਮਾਗਮ 'ਚ ਸੁਮਿਤ ਪੁਰੀ, ਸੰਜੀਵ ਜੈਨ, ਸੁਮਨ ਮਹਾਜਨ, ਰਵਿੰਦਰ ਪਠਾਨੀਆ, ਏ. ਐੱਨ. ਚਾਬਾ ਅਤੇ ਏ. ਐੱਸ. ਨਾਗਪਾਲ ਮੌਜੂਦ ਸਨ, ਜਿਨ੍ਹਾਂ ਨੇ ਨੈਨੀਸ਼ ਬਹਿਲ ਬਾਰੇ ਕਿਹਾ ਕਿ ਉਹ ਪ੍ਰੀਸ਼ਦ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਨਾਲ ਆਪਣੇ ਸੰਬੰਧਾਂ ਰਾਹੀਂ ਜਨਤਾ ਦੇ ਭਲੇ ਲਈ ਕੰਮ ਕਰ ਰਹੇ ਹਨ | ਨੈੈਨੀਸ਼ ਬਹਿਲ ਅਤੇ ਹੋਰਾਂ ਨੇ ਭਰੋਸਾ ਦਿੱਤਾ ਕਿ ਭਵਿੱਖ 'ਚ ਉਹ ਸੇਵਾ ਨੂੰ ਇਕ ਮਿਸ਼ਨ ਵਜੋਂ ਲੈਣਗੇ |