24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਦਲ ਖ਼ਾਲਸਾ ਵਲੋਂ ਰਈਆ ਵਿਖੇ ਵਿਚਾਰ ਗੋਸ਼ਟੀ-ਕਮ-ਸੈਮੀਨਾਰ 5 ਨੂੰ <br/>

Ad Position 21
No active advertisement
ਅਜੀਤ ਡੈਸਕ 03-04-2026
ਅੰਮਿ੍ਤਸਰ, 2 ਅਪ੍ਰੈਲ (ਜਸਵੰਤ ਸਿੰਘ ਜੱਸ)-ਦਲ ਖ਼ਾਲਸਾ ਵਲੋਂ ਸ਼ਬਦ-ਗੁਰੂ ਦੇ ਸਿਧਾਂਤ ਦੀ ਸਰਵਉੱਚਤਾ, ਪਵਿੱਤਰਤਾ ਅਤੇ ਵਿਲੱਖਣਤਾ ਸੰਬੰਧੀ ਜਾਗਰੂਕਤਾ ਲਿਆਉਣ ਲਈ 5 ਅਪ੍ਰੈਲ ਨੂੰ ਰਈਆ ਵਿਖੇ ਵਿਚਾਰ ਗੋਸ਼ਟੀ-ਕਮ-ਸੈਮੀਨਾਰ ਕਰਵਾਇਆ ਜਾ ਰਿਹਾ ਹੈ | ਉਕਤ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਰਾਜਸੀ ਮਾਮਲਿਆਂ ਦੇ ਸਕੱਤਰ ਜਨਰਲ ਕੰਵਰਪਾਲ ਸਿੰਘ ਨੇ ਕਿਹਾ ਕਿ ਸਵੇਰੇ 11 ਤੋਂ 2 ਵਜੇ ਦੌਰਾਨ ਰਈਆ-ਫੇਰੂਮਾਨ ਰੋਡ ਵਿਖੇ ਸਥਿਤ ਇਕ ਪੈਲੇਸ ਵਿਖੇ 'ਬੇਅਦਬੀਆਂ ਪਿੱਛੇ ਕੌਣ, ਕੀ ਹੈ ਸਾਜ਼ਿਸ਼ ਅਤੇ ਕੀ ਹੈ ਇਸ ਦਾ ਹੱਲ' ਵਿਸ਼ੇ 'ਤੇ ਕਰਵਾਏ ਜਾ ਰਹੇ ਇਸ ਸੈਮੀਨਾਰ ਦੌਰਾਨ ਜਥੇਬੰਦੀ ਦੇ ਕਾਰਜਕਾਰੀ ਮੁਖੀ ਪਰਮਜੀਤ ਸਿੰਘ ਮੰਡ ਸਮੇਤ ਵੱਖ-ਵੱਖ ਪੰਥਕ ਬੁਲਾਰੇ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਅਤੇ ਸ਼ਬਦ ਗੁਰੂ ਦੇ ਵਿਲੱਖਣ ਸਿਧਾਂਤ 'ਤੇ ਲਗਾਤਾਰ ਹੋ ਰਹੇ ਸੂਖ਼ਮ ਅਤੇ ਯੋਜਨਾਬੱਧ ਹਮਲਿਆਂ ਸੰਬੰਧੀ ਅਤੇ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿਵਾਉਣ ਦੇ ਮਾਮਲੇ ਵਿਚਾਰ ਪੇਸ਼ ਕਰਨਗੇ ਇਸ ਵਿਰੁੱਧ ਸੰਗਤਾਂ ਨੂੰ ਸੁਚੇਤ ਕਰਨਗੇ | ਇਥੇ ਜ਼ਿਕਰਯੋਗ ਹੈ ਕਿ ਬੇਅਦਬੀ ਮਾਮਲਿਆਂ 'ਤੇ ਕਾਨੂੰਨ ਬਣਾਏ ਜਾਣ ਨੂੰ ਲੈ ਕੇ ਸ਼ੋ੍ਰਮਣੀ ਕਮੇਟੀ ਵਲੋਂ 6 ਅਪ੍ਰੈਲ ਨੂੰ ਪੰਥਕ ਜਥੇਬੰਦੀਆਂ ਦੀ ਅੰਮਿ੍ਤਸਰ ਵਿਖੇ ਇਕੱਤਰਤਾ ਰੱਖੀ ਹੋਈ ਹੈ ਤੇ ਪੰਜਾਬ ਸਰਕਾਰ ਵਲੋਂ 13 ਅਪ੍ਰੈਲ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਹੋਇਆ ਹੈ |

Ad Position 22
No active advertisement
ਪਿਛਲੀ ਖ਼ਬਰ ਹੈਰੀਟੇਜ ਸਟਰੀਟ 'ਤੇ ਨਿਹੰਗ ਸਿੰਘਾਂ ਵਲੋਂ ਵਿਅਕਤੀ ਦੀ ਕੁੱਟਮਾਰ ਦੀ ਵੀਡੀਓ ਵਾਇਰਲ ਅਗਲੀ ਖ਼ਬਰ ਗੁਰਦਿਆਂ ਦੀ ਦੇਖਭਾਲ ਅਜ਼ੋਕੀ ਜੀਵਨ ਸ਼ੈਲੀ ਲਈ ਅਤਿ ਜ਼ਰੂਰੀ : ਡਾ. ਗੌਰਵ ਸਿੰਗਲਾ <br/>
Ad Position 24