08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਕਿਰਤੀ ਕਿਸਾਨ ਯੂਨੀਅਨ ਨੇ ਮਜੀਠਾ ਅਤੇ ਨਾਲ ਲਗਦੇ ਗੜੇ੍ਹਮਾਰੀ ਨਾਲ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ <br/>

Ad Position 21
No active advertisement
ਅਜੀਤ ਡੈਸਕ 06-04-2026

ਮਜੀਠਾ, 5 ਅਪ੍ਰੈਲ (ਮਨਿੰਦਰ ਸਿੰਘ ਸੋਖੀ)-ਬੀਤੇ ਦਿਨ ਹੋਈ ਭਾਰੀ ਬਰਸਾਤ ਅਤੇ ਗੜ੍ਹੇਮਾਰੀ ਨਾਲ ਮਜੀਠਾ ਅਤੇ ਨਾਲ ਲੱਗਦੇ ਅਨੇਕਾਂ ਪਿੰਡਾਂ ਵਿਚ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ | ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਪੱਕੀ ਫ਼ਸਲ ਅਤੇ ਸਬਜ਼ੀਆਂ ਅਤੇ ਮੱਕੀ ਦੀ ਫ਼ਸਲ ਬਿਲਕੁਲ ਤਬਾਹ ਹੋ ਗਈ ਹੈ | ਇਸ ਦੇ ਸੰਬੰਧ ਵਿਚ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਸਰਕਲ ਮਜੀਠਾ ਦੇ ਪ੍ਰਧਾਨ ਜਸਪਾਲ ਸਿੰਘ ਨਵੇਂ ਨਾਗ ਦੀ ਅਗਵਾਈ ਵਿਚ ਕਿਸਾਨਾਂ ਵਲੋਂ ਨਾਗ ਕਲਾਂ, ਨਵੇਂ ਨਾਗ, ਸੇਮਨਾਗ, ਰੱਖ ਨਾਗ, ਡੱਡੀਆਂ, ਕਲੇਰ ਮਾਂਗਟ, ਪਿੰਡ ਸੁਪਾਰੀਵਿੰਡ, ਅਤੇ ਹੋਰ ਗੜੇ੍ਹਮਾਰੀ ਨਾਲ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ | ਗੱਲਬਾਤ ਕਰਦਿਆਂ ਪ੍ਰਧਾਨ ਜਸਪਾਲ ਸਿੰਘ ਨਾਗ ਨਵੇਂ ਨੇ ਦੱਸਿਆ ਕਿ ਮਜੀਠਾ ਅਤੇ ਨਾਲ ਲਗਦੇ ਪਿੰਡਾਂ ਵਿਚ ਕਰੀਬ 2500 ਏਕੜ੍ਹ ਤੋਂ ਜ਼ਿਆਦਾ ਫ਼ਸਲਾਂ ਦਾ ਨੁਕਸਾਨ ਹੋਇਆ ਹੈ | ਜਿਸ ਵਿਚ ਕਣਕ, ਮੱਕੀ, ਟਮਾਟਰ, ਸਬਜ਼ੀਆਂ ਆਦਿ ਪ੍ਰਮੁੱਖ ਹਨ | ਉਨ੍ਹਾਂ ਦੱਸਿਆ ਕਿ ਲੰਬੇ ਅਰਸੇ ਤੋਂ ਬਾਅਦ ਅਜਿਹੀ ਕੁਦਰਤੀ ਕਰੋਪੀ ਆਈ ਹੈ ਜਿਸ ਨਾਲ ਕਿਸਾਨਾਂ ਦਾ ਭਾਰੀ ਵਿੱਤੀ ਨੁਕਸਾਨ ਹੋਇਆ ਹੈ | ਉਨ੍ਹਾਂ ਦੱਸਿਆ ਕਿ ਅਜਿਹੇ ਹਾਲਾਤਾਂ ਵਿਚ ਛੋਟੇ ਅਤੇ ਸੀਮਾਂਤ ਕਿਸਾਨ ਜਿਹੜੇ ਕਿ ਪਹਿਲਾਂ ਹੀ ਕਰਜੇ ਦਾ ਮਾਰ ਝੱਲ ਰਹੇ ਹਨ ਉਪਰੋਂ ਕੁਦਰਤ ਦੀ ਮਾਰ ਨੇ ਕਿਸਾਨਾਂ ਨੂੰ ਲਿਤਾੜ ਕੇ ਰੱਖ ਦਿੱਤਾ ਹੈ | ਕਿਰਤੀ ਕਿਸਾਨ ਯੂਨੀਅਨ ਨੇ ਪੰਜਾਬ ਸਰਕਾਰ ਪਾਸੋਂ ਜਲਦੀ ਤੋਂ ਜਲਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਦੀਆਂ ਫ਼ਸਲਾਂ ਦੇ ਹੋਏ ਨੁਕਸਾਨ ਦਾ ਵੱਧ ਤੋਂ ਵੱਧ ਮੁਆਵਜਾ ਦੇਣ ਦੀ ਮੰਗ ਕੀਤੀ | ਇਸ ਮੌਕੇ ਕਿਸਾਨਾਂ ਵਿਚ ਕੁਲਦੀਪ ਸਿੰਘ, ਰਣਜੀਤ ਸਿੰਘ ਰਾਜਾ, ਰਾਜ ਸਿੰਘ ਧੰਜੂ, ਨਰਿੰਦਰ ਸਿੰਘ, ਹਰਦੀਪ ਸਿੰਘ ਨਾਗ ਖੁਰਦ, ਰਣਦੀਪ ਸਿੰਘ, ਨਵਪ੍ਰੀਤ ਸਿੰਘ, ਅਵਤਾਰ ਸਿੰਘ ਸ਼ਾਹ, ਜਸਬੀਰ ਸਿੰਘ, ਪ੍ਰਭ ਸਿੰਘ ਨਾਗ ਨਵੇਂ, ਨਵਦੀਪ ਸਿੰਘ, ਜਤਿੰਦਰ ਸਿੰਘ ਮੱਲੀ, ਮਹਾਂਬੀਰ ਸਿੰਘ, ਮਨਰਾਜ ਸਿੰਘ, ਸੋਨਾਂ ਆਦਿ ਕਿਸਾਨ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜੰਡਿਆਲਾ ਗੁਰੂ ਪੁਲਿਸ ਵਲੋਂ ਸਕਾਰਪੀਓ ਕਾਰ 'ਚੋਂ ਨਾਜਾਇਜ਼ ਹਥਿਆਰ ਬਰਾਮਦ, 7 ਨੌਜਵਾਨ ਗਿ੍ਫਤਾਰ <br/> ਅਗਲੀ ਖ਼ਬਰ ਹਲਕਾ ਜੰਡਿਆਲਾ 'ਚ ਡੈਨੀ ਬੰਡਾਲਾ ਦੇ ਹੱਕ 'ਚ ਕਾਂਗਰਸ ਵਰਕਰਾਂ ਦੀ ਮੀਟਿੰਗ <br/>
Ad Position 24