ਚੌਕ ਮਹਿਤਾ, 5 ਅਪ੍ਰੈਲ (ਜਗਦੀਸ਼ ਸਿੰਘ ਬਮਰਾਹ)-ਮਹਿਤਾ ਚੌਕ ਸਬ ਡਵੀਜ਼ਨ ਵਿਚ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਜਾਣੇ ਜਾਂਦੇ ਗੁਰਮੀਤ ਸਿੰਘ ਲਾਈਨਮੈਨ ਦੀ ਸੇਵਾਮੁਕਤੀ 'ਤੇ ਇੰਪਲਾਈਜ ਫੈਡਰੇਸ਼ਨ ਵਲੋਂ ਸਨਮਾਨਿਤ ਕੀਤਾ ਗਿਆ | ਐੱਸ. ਡੀ. ਓ. ਹਰਭਿੰਦਰ ਸਿੰਘ ਚਾਹਲ ਮੀਤ ਪ੍ਰਧਾਨ ਪੰਜਾਬ ਨੇ ਗੁਰਮੀਤ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਬਹੁਤ ਮਿਹਨਤੀ, ਨੇਕ ਤੇ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਂਦੇ ਰਹੇ ਹਨ | ਹੁਣ ਸੇਵਾ ਮੁਕਤੀ 'ਤੇ ਆਪਣੇ ਘਰ ਜਾ ਰਹੇ ਹਨ ਇਨ੍ਹਾਂ ਦੀਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਤੇ ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਸੇਧ ਲੈਣ ਲਈ ਪ੍ਰੇਰਿਤ ਕੀਤਾ ਜਾਵੇਗਾ | ਉਨ੍ਹਾਂ ਵਲੋਂ ਗੁਰਮੀਤ ਸਿੰਘ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਸੀਨੀ: ਮੀਤ ਪ੍ਰਧਾਨ ਹਰਮਨਪ੍ਰੀਤ ਸਿੰਘ ਸੀ . ਸੀ. ਮੀਤ ਪ੍ਰਧਾਨ ਬਲਵਿੰਦਰ ਕੁਮਾਰ, ਸਕੱਤਰ ਪੰਕਜ ਕੁਮਾਰ ਲਾਈਨਮੈਨ ਪ੍ਰੈੱਸ ਸਕੱਤਰ ਜਸ਼ਨਪ੍ਰੀਤ ਸਿੰਘ ਆਦਿ ਆਗੂ ਹਾਜ਼ਰ ਸਨ |