ਅੰਮਿ੍ਤਸਰ, 7 ਅਪ੍ਰੈਲ (ਜਸਵੰਤ ਸਿੰਘ ਜੱਸ)-ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੇਵਕ ਜਥਾ ਇਸ਼ਨਾਨ (ਅੰਮਿ੍ਤ ਵੇਲਾ) ਅਤੇ ਸੇਵਕ ਜਥਾ (ਨਿਤਨੇਮ) ਦੇ ਪ੍ਰਬੰਧਕਾਂ ਵਲੋਂ ਸਥਾਨਕ ਸ਼ਹੀਦ ਊਧਮ ਸਿੰਘ ਹਾਲ ਭਗਤਾਂ ਵਾਲਾ ਵਿਖੇ ਉਨ੍ਹਾਂ 1500 ਦੇ ਕਰੀਬ ਗੁਰੂ ਘਰ ਦੇ ਪ੍ਰੇਮੀਆਂ ਦਾ ਸਨਮਾਨ ਕੀਤਾ ਗਿਆ, ਜਿਹੜੇ ਗੁ: ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਵਿਖੇ ਅੰਮਿ੍ਤ ਵੇਲੇ ਇਸ਼ਨਾਨ ਦੀ ਸੇਵਾ ਅਤੇ ਨਿੱਤਨੇਮ ਦਾ ਪਾਠ ਕਰਦੇ ਹਨ | ਸੇਵਕ ਜਥਾ ਇਸ਼ਨਾਨ ਦੇ ਮੁਖੀ ਸ: ਸਵਰਨ ਸਿੰਘ ਭਾਟੀਆ ਦੀ ਅਗਵਾਈ ਵਿਚ ਕਰਵਾਏ ਗਏ ਇਸ ਸਮਾਗਮ ਦੌਰਾਨ ਬੀਬੀਆਂ ਦੇ ਜਥੇ ਉਪਰੰਤ ਭਾਈ ਤਰਜਿੰਦਰ ਸਿੰਘ ਰਾਗੀ ਅੰਮਿ੍ਤਸਰ ਸੰਗੀਤ ਸਭਾ ਦੇ ਜਥੇ ਵਲੋਂ ਕਥਾ ਕੀਰਤਨ ਦੀ ਹਾਜ਼ਰੀ ਭਰੀ ਗਈ | ਇਸ ਮੌਕੇ 1200 ਬੀਬੀਆਂ ਨੂੰ ਬੈੱਡ ਸ਼ੀਟਾਂ ਅਤੇ 300 ਹੋਰ ਗੁਰੂ ਘਰ ਦੇ ਪ੍ਰੇਮੀਆਂ ਨੂੰ ਕਮੀਜ਼ ਪਜਾਮੇ ਅਤੇ ਯਾਦ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਸਨਮਾਨਿਤ ਕਰਨ ਦੀ ਰਸਮ ਹੈੱਡ ਗ੍ਰੰਥੀ ਗਿਆਨੀ ਸੁਰਜੀਤ ਸਿੰਘ ਸਭਰਾਅ, ਸੁਰਜੀਤ ਸਿੰਘ ਭਲਵਾਨ ਪ੍ਰਧਾਨ ਅਕਾਲੀ ਜਥਾ ਅੰਮਿ੍ਤਸਰ ਸ਼ਹਿਰੀ, ਗੁ: ਸ਼ਹੀਦਗੰਜ ਸਾਹਿਬ ਦੇ ਮੈਨੇਜਰ ਜਤਿੰਦਰਪਾਲ ਸਿੰਘ ਤੇ ਪ੍ਰਧਾਨ ਸਵਰਨ ਸਿੰਘ ਭਾਟੀਆ, ਗੁਰਜੀਤ ਸਿੰਘ ਹਲਦੀ ਵਾਲੇ, ਭਾਈ ਤਰਜਿੰਦਰ ਸਿੰਘ ਨੇ ਨਿਭਾਈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਗੁਰਦੀਪ ਸਿੰਘ ਸਲੂਜਾ ਬੀਬੀ ਕੌਲਾਂ ਜੀ ਹਸਪਤਾਲ ਕਟੜਾ ਦਲ ਸਿੰਘ, ਸ. ਦੀਪ ਸਿੰਘ ਕੰਬੋਜ ਪ੍ਰਧਾਨ ਸ਼ਹੀਦ ਊਧਮ ਸਿੰਘ ਫਾਊਾਡੇਸ਼ਨ, ਭਾਈ ਜਗਜੀਤ ਸਿੰਘ ਖ਼ਾਲਸਾ, ਸਤਿੰਦਰਪਾਲ ਸਿੰਘ ਜੌਨੀ, ਗੁਰਮੀਤ ਸਿੰਘ, ਕੁਲਦੀਪ ਸਿੰਘ ਪੰਡੋਰੀ ਕੌਂਸਲਰ, ਮੋਹਨ ਸਿੰਘ ਮਾੜੀ ਮੇਘਾ, ਜਤਿੰਦਰਪਾਲ ਸਿੰਘ, ਨਰਿੰਦਰ ਸਿੰਘ ਠੇਕੇਦਾਰ, ਜਸਬੀਰ ਸਿੰਘ ਚਾਵਲਾ, ਨਰਿੰਦਰ ਸਿੰਘ ਰੋਮੀ, ਅੰਮਿ੍ਤਸਰ ਵਾਲਡ ਸਿਟੀ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ, ਮਨਜੀਤ ਸਿੰਘ, ਗੁਰਨਾਮ ਸਿੰਘ ਪੇ੍ਰਮੀ, ਮਨਵਿੰਦਰ ਸਿੰਘ, ਸਤਨਾਮ ਸਿੰਘ ਅਤੇ ਹੋਰ ਪਮੁੱਖ ਸ਼ਖਸੀਅਤਾਂ ਅਤੇ ਗੁਰੂ ਘਰ ਦੇ ਪ੍ਰੇਮੀ ਹਾਜ਼ਰ ਸਨ |