12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਗਾਜ਼ੀਆਬਾਦ ਯੂ.ਪੀ. ਤੋਂ ਗੁੰਮ ਹੋਏ 4 ਨਾਬਾਲਗ ਬੱਚੇ ਅੰਮਿ੍ਤਸਰ ਪੁਲਿਸ ਨੇ ਕੀਤੇ ਬਰਾਮਦ

Ad Position 21
No active advertisement
ਅਜੀਤ ਡੈਸਕ 08-04-2026
• ਮਾਪਿਆਂ ਦੇ ਆਪਸੀ ਬੋਲਚਾਲ ਬੰਦ ਹੋਣ ਕਾਰਨ ਦੋਵੇਂ ਪਰਿਵਾਰਾਂ ਦੇ ਬੱਚੇ ਰੁੱਸ ਕੇ ਨਿਕਲੇ ਸਨ ਘਰੋਂ
ਅੰਮਿ੍ਤਸਰ, 7 ਅ੍ਰਪੈਲ (ਰੇਸ਼ਮ ਸਿੰਘ)-ਜ਼ਿਲ੍ਹਾ ਗਾਜ਼ੀਆਬਾਦ (ਯੂ.ਪੀ) ਤੋਂ ਗੁੰਮ ਹੋਏ ਚਾਰ ਨਾਬਾਲਗ ਬੱਚੇ ਅੰਮਿ੍ਤਸਰ ਪੁਲਿਸ ਨੇ ਬਰਾਮਦ ਕਰਕੇ ਮੁੜ ਉਨ੍ਹਾਂ ਦੇ ਮਾਪਿਆਂ ਦੇ ਸਪੁਰਦ ਕਰ ਦਿੱਤੇ ਗਏ ਹਨ | ਇਹ ਬੱਚਿਆਂ ਦੇ ਮਾਪਿਆਂ ਦਾ ਆਪਸੀ ਬੋਲਚਾਲ ਬੰਦ ਹੋ ਗਿਆ ਜਿਸ ਉਪਰੰਤ ਮਾਪਿਆਂ ਨੇ ਬੱਚਿਆਂ ਨੂੰ ਵੀ ਆਪਸ 'ਚ ਨਾ ਬੋੋਲਚਾਲ ਰੱਖਣ ਦੀ ਹਦਾਇਤ ਕੀਤੀ ਗਈ ਜਦੋਂ ਕਿ ਬੱਚੇ ਆਪਸ 'ਚ ਮਿਲਣਾ ਚਾਹੁੰਦੇ ਸਨ ਤੇ ਉਹ ਰੁੱਸ ਕੇ ਘਰੋਂ ਨਿਕਲ ਆਏ | ਇਹ ਜਾਣਕਾਰੀ ਦਿੰਦਿਆਂ ਏ. ਸੀ.ਪੀ. ਪੂਰਬੀ ਅਨੁਭਵ ਜੈਨ ਨੇ ਦਸਿਆ ਕਿ ਏ.ਸੀ.ਪੀ. ਨੰਦਗ੍ਰਾਮ ਯੂ.ਪੀ ਤੋਂ ਕਮਿਸ਼ਨਰੇਟ ਪੁਲਿਸ ਅੰਮਿ੍ਤਸਰ ਨੂੰ ਇਤਲਾਹ ਦਿੱਤੀ ਗਈ ਕਿ ਉਨ੍ਹਾਂ ਦੇ ਇਲਾਕੇ ਵਿਚੋਂ ਚਾਰ ਨਾਬਾਲਗ ਬੱਚੇ ਗਾਇਬ ਹੋਏ ਹਨ, ਤੇ ਇਨ੍ਹਾਂ ਗਾਇਬ ਹੋਏ ਨਬਾਲਗ ਬੱਚਿਆਂ ਦੀ ਅੰਮਿ੍ਤਸਰ ਵਿਚ ਹੋਣ ਦੀ ਸੰਭਾਵਨਾ ਹੈ | ਜਿਸ 'ਤੇ ਪੁਲਿਸ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਵੱਖ-ਵੱਖ ਪੁਲਿਸ ਟੀਮਾਂ ਬਣਾ ਕਿ ਬੱਚਿਆਂ ਦੀ ਭਾਲ ਸ਼ੁਰੂ ਕੀਤੀ | ਸਖਤ ਮਿਹਨਤ ਸਦਕਾ ਥਾਣਾ ਮੋਹਕਮਪੁਰਾ ਦੇ ਮੁਖੀ ਇੰਸ: ਹਰਪ੍ਰਕਾਸ਼ ਸਿੰਘ ਦੀ ਟੀਮ ਤੇ ਪੁਲਿਸ ਵਲੋਂ ਗਾਜ਼ੀਆਬਾਦ ਤੋਂ ਗਾਇਬ ਹੋਏ ਚਾਰ ਨਾਬਾਲਗ ਬੱਚਿਆਂ ਦੀ ਭਾਲ ਕਰਕੇ ਇਨ੍ਹਾਂ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰ ਦੇ ਹਵਾਲੇ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਜਥੇਬੰਦੀਆਂ ਵਲੋਂ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਅਗਲੀ ਖ਼ਬਰ ਗੁ: ਬਾਬਾ ਦੀਪ ਸਿੰਘ ਜੀ ਸ਼ਹੀਦ ਸੇਵਕ ਜਥਾ ਇਸ਼ਨਾਨ (ਅੰਮਿ੍ਤ ਵੇਲਾ) ਤੇ ਸੇਵਕ ਜਥਾ (ਨਿਤਨੇਮ) ਵਲੋਂ ਸੇਵਾ-ਸਿਮਰਨ ਕਰਨ ਵ...
Ad Position 24