ਅੰਮਿ੍ਤਸਰ,7 ਅਪ੍ਰੈਲ (ਹਰਮਿੰਦਰ ਸਿੰਘ)-ਨਗਰ ਨਿਗਮ ਅੰਮਿ੍ਤਸਰ 'ਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਡਿਜੀਟਲ ਮਰਦਮਸ਼ੁਮਾਰੀ ਦੇ ਦੂਸਰੇ ਬੈਚ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ | ਇਹ ਟ੍ਰੇਨਿੰਗ 9 ਅਪ੍ਰੈਲ ਨੂੰ ਵੀ ਜਾਰੀ ਰਹੇਗੀ | ਮਿਲੀ ਜਾਣਕਾਰੀ ਅਨੁਸਾਰ ਡਿਜੀਟਲ ਮਰਦਮਸ਼ੁਮਾਰੀ ਦਾ ਕੰਮ 15 ਮਈ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ | ਅੰਮਿ੍ਤਸਰ ਦੀਆਂ 85 ਵਾਰਡਾਂ 'ਚ 2231 ਮਰਦਮਸ਼ੁਮਾਰੀ ਬਲਾਕ ਬਣਾਏ ਗਏ ਹਨ | ਇਸ ਦੇ ਲਈ 89 ਫੀਲਡ ਟ੍ਰੇਨਰਾਂ ਨੂੰ ਟ੍ਰੇਨਿੰਗ ਦੇਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ | ਸ਼ਹਿਰ 'ਚ ਸਭ ਤੋਂ ਵਧੇਰੇ ਪੱਛਮੀ ਹਲਕੇ 'ਚ 617 ਬਲਾਕ ਬਣੇ ਹਨ ਜਦੋਂ ਕਿ ਸਭ ਤੋਂ ਘੱਟ ਬਲਾਕ ਕੇਂਦਰੀ ਹਲਕੇ ਵਿਚ ਹਨ ਜ਼ਿਨ੍ਹਾਂ ਦੀ ਗਿਣਤੀ 325 ਦੱਸੀ ਜਾ ਰਹੀ ਹੈ | ਇਸ ਤੋਂ ਇਲਾਵਾ ਦਿਹਾਤੀ ਖੇਤਰਾਂ ਵਿਚ ਵੀ ਮਰਦਮਸ਼ੁਮਾਰੀ ਸੰਬੰਧੀ ਫੀਲਡ ਸਟਾਫ ਨੂੰ ਟੇ੍ਰਨਿੰਗ ਦਿੱਤੀ ਜਾ ਰਹੀ ਹੈ | ਇਹ ਟੇ੍ਰਨਿੰਗ ਨਗਰ ਨਿਗਮ ਦੇ ਮੀਟਿੰਗ ਹਾਲ ਵਿਖੇ ਦਿੱਤੀ ਗਈ ਹੈ | ਇਸ ਕੰਮ ਦੇ ਲਈ ਦਿੱਲੀ ਤੋ ਇਕ ਵਿਸ਼ੇਸ਼ ਟੀਮ ਬੀਤੇ ਕਈ ਦਿਨਾਂ ਤੋਂ ਨਿਗਮ ਦਫ਼ਤਰ ਵਿਖੇ ਆਈ ਹੋਈ ਹੈ |