ਅੰਮਿ੍ਤਸਰ, 9 ਅਪ੍ਰੈਲ (ਜਸਵੰਤ ਸਿੰਘ ਜੱਸ)-ਸਥਾਨਕ ਨਾਮਵਰ ਉਦਯੋਗਪਤੀ, ਸਮਾਜ ਸੇਵੀ, ਜੀ. ਐੱਸ. ਐਗਰੋ ਸਿਸਟਮਜ ਦੇ ਐੱਮ. ਡੀ. ਅਤੇ ਰਾਮਗੜ੍ਹੀਆ ਭਾਈਬੰਦੀ ਦੇ ਜਨਰਲ ਸਕੱਤਰ ਤਲਵਿੰਦਰ ਸਿੰਘ ਭੁੱਲਰ, ਜੋ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਨਮਿਤ ਅਖੰਡ ਪਾਠ ਦੇ ਭੋਗ ਉਪਰੰਤ ਸ਼ਬਦ ਕੀਰਤਨ, ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਅੱਜ ਸ਼ਹੀਦ ਊਧਮ ਸਿੰਘ ਭਵਨ ਵਿਖੇ ਹੋਇਆ | ਭਾਈ ਹਰਵਿੰਦਰਪਾਲ ਸਿੰਘ ਲਿਟਲ ਦੇ ਜਥੇ ਵਲੋਂ ਵੈਰਾਗਮਈ ਗੁਰਬਾਣੀ ਸ਼ਬਦ ਕੀਰਤਨ ਕੀਤਾ ਗਿਆ | ਇਸ ਮੌਕੇ ਰਾਮਗੜ੍ਹੀਆ ਭਾਈਬੰਦੀ ਅਤੇ ਰਾਮਗੜ੍ਹੀਆ ਫੈੱਡਰੇਸ਼ਨਾਂ ਸਮੇਤ ਹੋਰ ਵੱਖ-ਵੱਖ ਜਥੇਬੰਦੀਆਂ ਵਲੋਂ ਸ਼ੋਕ ਸੰਦੇਸ਼ ਭੇਜੇ ਗਏ | ਇਸ ਮੌਕੇ ਸਾਂਸਦ ਗੁਰਜੀਤ ਸਿੰਘ ਔਜਲਾ, ਵਿਧਾਇਕ ਤੇ ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਡਾ: ਇੰਦਰਬੀਰ ਸਿੰਘ ਨਿੱਜਰ, ਵਿਧਾਇਕਾ ਜੀਵਨਜੋਤ ਕੌਰ, ਰਾਮਗੜ੍ਹੀਆ ਭਾਈਬੰਦੀ ਦੇ ਸਰਪ੍ਰਸਤ ਪਿਆਰਾ ਸਿੰਘ ਆਟੋ ਪਿਸਟਨ, ਰਜਿੰਦਰ ਸਿੰਘ ਸੰਧੂ, ਦਵਿੰਦਰ ਸਿੰਘ ਸੰਧੂ, ਹਰਬੰਸ ਸਿੰਘ ਹੰਸਪਾਲ, ਤੇਜਿੰਦਰਪਾਲ ਸਿੰਘ ਕੇ.ਬੀ., ਰਜਿੰਦਰ ਸਿੰਘ ਮਰਵਾਹ, ਅਰਵਿੰਦਰ ਸਿੰੰਘ ਭੱਟੀ, ਅਮਰਦੀਪ ਸਿੰਘ ਰਾਜੇਵਾਲ, ਨਿਰਮਲ ਸਿੰਘ ਟੀ.ਵੀ. ਸੈਂਟਰ, ਜਰਨੈਲ ਸਿੰਘ ਭੂਈ, ਕਾਮਰੇਡ ਗੁਰਦੀਪ ਸਿੰਘ, ਹਰਪਾਲ ਸਿੰਘ ਆਹਲੂਵਾਲੀਆ, ਕੌਂਸਲਰ ਇੰਦਰਜੀਤ ਸਿੰਘ ਪੰਡੋਰੀ, ਸੁਰਜੀਤ ਸਿੰਘ ਪਹਿਲਵਾਨ, ਹਰਜੀਤ ਸਿੰਘ ਸੱਗੂ, ਜਗਦੀਸ਼ ਸਿੰਘ, ਕੰਵਲਜੀਤ ਸਿੰਘ ਤੇ ਕੁਲਦੀਪ ਸਿੰਘ ਰੈਨੂੰ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ, ਸਨਅਤਕਾਰ, ਰਾਮਗੜੀਆ ਭਾਈਚਾਰੇ ਦੇ ਆਗੂ ਅਤੇ ਰਿਸ਼ਤੇਦਾਰ ਸਨੇਹੀ ਵੱਡੀ ਗਿਣਤੀ ਵਿਚ ਹਾਜ਼ਰ ਸਨ | ਭੁੱਲਰ ਪਰਿਵਾਰ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਤੇਜਪ੍ਰੀਤ ਸਿੰਘ ਭੁੱਲਰ, ਮਨਰਾਜ ਸਿੰਘ ਭੁੱਲਰ ਤੇ ਰਜਿੰਦਰ ਸਿੰਘ ਸੰਧੂ ਵਲੋਂ ਕੀਤਾ ਗਿਆ |