17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਬੋਲੇਪਣ ਤੋਂ ਬਚਣ ਲਈ ਇਸ ਦੇ ਲੱਛਣਾਂ ਨੂੰ ਸਮੇਂ ਸਿਰ ਪਛਾਣੋਂ-ਡਾ. ਰੰਧਾਵਾ <br/>

Ad Position 21
No active advertisement
ਅਜੀਤ ਡੈਸਕ 11-04-2026
ਮਾਨਾਂਵਾਲਾ, 10 ਅਪ੍ਰੈਲ (ਗੁਰਦੀਪ ਸਿੰਘ ਨਾਗੀ)-ਬੋਲਾਪਣ ਇਕ ਗੰਭੀਰ ਬਿਮਾਰੀ ਹੈ, ਸਮੇਂ ਸਿਰ ਇਸ ਦੇ ਲੱਛਣ ਪਛਾਣ ਕੇ ਇਸ ਤੋਂ ਬਚਿਆ ਜਾ ਸਕਦਾ ਹੈ | ਘੱਟ ਸੁਣਾਈ ਦੇਣਾ, ਗੱਲ ਨੂੰ ਸਮਝਣ ਵਿਚ ਪ੍ਰੇਸ਼ਾਨੀ, ਕੰਨਾਂ ਵਿਚ ਛਾਂ-ਛਾਂ ਦੀਆਂ ਆਵਾਜ਼ਾਂ ਆਉਣਾ, ਕੰਨ 'ਚ ਕੁਝ ਫਸਿਆ ਹੋਣਾ, ਟੀ.ਵੀ. ਅਤੇ ਰੇਡੀਓ ਦੀ ਆਵਾਜ਼ ਉੱਚੀ ਕਰਕੇ ਸੁਨਣਾ, ਕੰਨ ਵਿਚ ਰੇਸ਼ਾ ਵਗਣਾ, ਸਾਹਮਣੇ ਵਾਲੇ ਦੀ ਗੱਲ ਸਮਝ ਨਾ ਆਉਣਾ ਅਤੇ ਗਲਤ ਉੱਤਰ ਦੇਣਾ, ਕੰਨ ਵਿਚ ਦਰਦ ਰਹਿਣਾ, ਚੱਕਰ ਆਉਣਾ ਆਦਿ ਬੋਲੇਪਣ ਦੇ ਲੱਛਣ ਹੋ ਸਕਦੇ ਹਨ | ਇਹ ਜਾਣਕਾਰੀ ਈ.ਐੱਨ.ਟੀ. ਸਰਜਨ ਡਾ. ਰਾਜਬਰਿੰਦਰ ਸਿੰਘ ਰੰਧਾਵਾ ਨੇ ਗੁਰਸ਼ੇਰ ਹਸਪਤਾਲ, ਨਜ਼ਦੀਕ ਬ੍ਰੈਸਟਪ੍ਰਾਈਜ, ਮਾਨਾਂਵਾਲਾ ਵਿਖੇ ਗੱਲਬਾਤ ਦੌਰਾਨ ਦਿੱਤੀ | ਉਨ੍ਹਾਂ ਕਿਹਾ ਕੰਨਾਂ ਦੇ ਬੋਲੇਪਣ ਦੇ ਕਈ ਕਾਰਨ ਹਨ, ਜਿਵੇਂ ਉਮਰ ਵਧਣ ਨਾਲ ਅਤੇ ਜ਼ਿਆਦਾ ਸ਼ੋਰ-ਸ਼ਰਾਬੇ ਵਾਲੀ ਜਗ੍ਹਾ ਤੇ ਜ਼ਿਆਦਾ ਕੰਮ ਕਰਨ ਨਾਲ ਕੰਨ ਦਾ ਅੰਦਰ ਵਾਲਾ ਹਿੱਸਾ ਅਤੇ ਕੰਨ ਦੀਆਂ ਨਾੜਾਂ ਕਮਜ਼ੋਰ ਹੋ ਜਾਂਦੀਆਂ ਹਨ, ਕੰਨਾਂ ਵਿਚ ਇਨਫੈਕਸ਼ਨ ਅਤੇ ਕੰਨ ਦਾ ਪਰਦਾ ਫਟਿਆ ਹੋਣਾ, ਕੰਨ ਵਿਚ ਕੋਈ ਟਿਉਮਰ ਜਾਂ ਹੱਡੀ ਵਧੀ ਹੋਣਾ, ਕੰਨ ਵਿਚ ਵੈਕਸ ਜਾਂ ਫੰਗਸ ਹੋਣਾ ਆਦਿ ਹਨ | ਉਨ੍ਹਾਂ ਦੱਸਿਆ ਕਿ ਅਗਰ ਕੋਈ ਵਿਅਕਤੀ ਉਕਤ ਕੰਨ ਦੇ ਉਕਤ ਲੱਛਣਾਂ ਤੋਂ ਪੀੜ੍ਹਤ ਹੈ ਤਾਂ ਤੁਰੰਤ ਮਾਹਿਰ ਡਾਕਟਰ ਪਾਸ ਆਪਣਾ ਚੈੱਕਅਪ ਕਰਵਾਉ ਤਾਂ ਕਿ ਬਿਮਾਰੀ ਗੰਭੀਰ ਨਾ ਬਣੇ |

Ad Position 22
No active advertisement
ਪਿਛਲੀ ਖ਼ਬਰ ਈ.ਐਮ.ਸੀ. ਸੁਪਰਸਪੈਸ਼ਲਿਟੀ ਹਸਪਤਾਲ ਵਲੋਂ ਸਰਹੱਦੀ ਖੇਤਰ ਭਿੱਖੀਵਿੰਡ 'ਚ ਰਾਣਾ ਹਸਪਤਾਲ 'ਚ ਅਤਿ ਆਧੁਨਿਕ ਸਿਹਤ ਸੇਵਾਵਾਂ... ਅਗਲੀ ਖ਼ਬਰ ਸਰੂਪ ਰਾਣੀ ਸਰਕਾਰੀ ਕਾਲਜ (ਇ.) ਅੰਮਿ੍ਤਸਰ ਵਿਖੇ 54ਵਾਂ ਡਿਗਰੀ ਵੰਡ ਸਮਾਗਮ <br/>
Ad Position 24