21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇ ਕਸਬਾ ਬੁਤਾਲਾ ਦੇ ਵੱਖ-ਵੱਖ ਸਕੂਲਾਂ 'ਚ ਵਿਸਾਖੀ ਦਿਹਾੜਾ ਸ਼ਰਧਾ ਨਾਲ ਮਨਾਇਆ <br/>

Ad Position 21
No active advertisement
ਅਜੀਤ ਡੈਸਕ 14-04-2026
ਬਾਬਾ ਬਕਾਲਾ ਸਾਹਿਬ, 13 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)-ਸੰਤਸਰ ਪਬਲਿਕ ਸਕੂਲ, ਬੁਤਾਲਾ ਵਿਖੇ ਵਿਸਾਖੀ ਦਾ ਦਿਹਾੜਾ 'ਖਾਲਸਾ ਪੰਥ ਦਾ ਸਾਜਨਾ ਦਿਵਸ' ਬੜੇ ਹੀ ਧੂਮ ਧਾਮ ਨਾਲ ਮਨਾਇਆ ਗਿਆ | ਪ੍ਰੋਗਰਾਮ ਦਾ ਆਗਾਜ਼ ਧਾਰਮਿਕ ਅਧਿਆਪਕ ਸਿਮਰਨਜੀਤ ਕੌਰ ਵਲੋਂ ਕੀਤਾ ਗਿਆ, ਉਪਰੰਤ ਨੌਵੀਂ ਜਮਾਤ ਦੀ ਵਿਦਿਆਰਥਣ ਸੁਖਮਨੀ ਕੌਰ ਵਲੋਂ ਕਵਿਤਾ 'ਜੁਝਾਰੂ ਖਾਲਸਾ', ਵਿਦਿਆਰਥਣ ਸੁਖਮਨਪ੍ਰੀਤ ਕੌਰ ਵਲੋਂ 'ਅਣਖੀ ਰਾਜ' 'ਤੇ ਕਵੀਸ਼ਰੀ, ਦੱਸਵੀਂ ਜਮਾਤ ਦੀ ਵਿਦਿਆਰਥਣ ਨਿਰਮਤ ਕੌਰ ਵਲੋਂ ਕਵਿਤਾ 'ਵਿਸਾਖ ਮਹੀਨਾ' ਪੇਸ਼ ਕੀਤੀ ਗਈ, ਕਵਿਤਾਵਾਂ ਵਿਚ ਵਿਸਾਖ ਦੇ ਦੇਸੀ ਮਹੀਨੇ, ਫ਼ਸਲਾਂ, ਮੇਲਾ, ਖਾਲਸਾ ਪੰਥ ਦੀ ਸਥਾਪਨਾ ਆਦਿ ਦਾ ਜ਼ਿਕਰ ਸੀ | ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਜੈਸਮੀਨ ਕੌਰ ਨੇ ਖਾਲਸਾ ਪੰਥ ਦੀ ਸਾਜਨਾ, ਜ਼ਲਿਆਂ ਵਾਲੇ ਬਾਗ ਦਾ ਕਾਂਡ, ਵਿਸਾਖੀ, ਕਿਸਾਨੀ ਆਦਿ ਸੰਬੰਧੀ ਵਿਦਿਆਰਥੀਆਂ ਨੂੰ ਚਾਨਣਾ ਪਾਇਆ | ਸਕੂਲ ਦੇ ਡਾਇਰੈਕਟਰ ਪਿ੍ੰਸੀਪਲ ਨਗੀਨ ਸਿੰਘ ਬੱਲ ਨੇ ਵਿਦਿਆਰਥੀਆਂ ਨੂੰ ਵਿਸਾਖੀ ਦੇ ਇਤਿਹਾਸ ਬਾਰੇ ਦੱਸਿਆ |
ਸੰਤ ਬਾਬਾ ਨੱਥਾ ਸਿੰਘ ਮੈਮੋਰੀਅਲ ਸਕੂਲ ਬੁਤਾਲਾ 'ਚ ਵਿਸਾਖੀ ਤਿਉਹਾਰ :
ਸੰਤ ਬਾਬਾ ਨੱਥਾ ਸਿੰਘ ਜੀ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੁਤਾਲਾ ਵਿਚ ਵਿਸਾਖੀ ਦਾ ਪਵਿੱਤਰ ਤਿਉਹਾਰ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਸਮੂਹ ਵਿਦਿਆਰਥੀਆਂ ਨੇ ਧਾਰਮਿਕ ਅਤੇ ਪੰਜਾਬੀ ਸੱਭਿਆਚਾਰ ਦੇ ਰੰਗ ਵਿਚ ਰੰਗੇ ਹੋਏ ਪ੍ਰੋਗਰਾਮ ਪੇਸ਼ ਕੀਤੇ | ਸਮਾਗਮ ਦੀ ਸ਼ੁਰੂਆਤ ਜਪੁਜੀ ਸਾਹਿਬ ਜੀ ਦੇ ਪਾਠ ਨਾਲ ਕੀਤੀ ਗਈ | ਵਿਦਿਆਰਥੀਆਂ ਨੇ ਕਵਿਤਾਵਾਂ, ਭਾਸ਼ਣ ਅਤੇ ਗੀਤ ਰਾਹੀਂ ਵਿਸਾਖੀ ਦੇ ਇਤਿਹਾਸਕ ਅਤੇ ਮਹੱਤਵ ਬਾਰੇ ਜਾਣਕਾਰੀ ਦਿੱਤੀ | ਸਕੂਲ ਦੇ ਸਰਪ੍ਰਸਤ ਸੰਤ ਬਾਬਾ ਸੁਰਜਨ ਸਿੰਘ ਨੇ ਬੱਚਿਆਂ ਨੂੰ ਗੁਰਬਾਣੀ, ਨਾਮ ਸਿਮਰਨ ਅਤੇ ਸੇਵਾ ਨਾਲ ਜੀਵਨ ਨੂੰ ਸਫ਼ਲ ਬਣਾਉਣ ਦੀ ਸਿੱਖਿਆ ਦਿੱਤੀ | ਸਕੂਲ ਦੇ ਪਿ੍ੰ: ਰੁਪਿੰਦਰ ਕੌਰ ਅਤੇ ਕੋ-ਆਰਡੀਨੇਟਰ ਜਸਬੀਰ ਸਿੰਘ ਨੇ ਸਾਰਿਆਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ |
ਸ੍ਰੀ ਕਲਗੀਧਰ ਪਬਲਿਕ ਸਕੂਲ, ਬੁਤਾਲਾ ਵਿਚ ਵਿਸਾਖੀ ਦਿਹਾੜਾ
ਦਸ਼ਮੇਸ਼ ਵਿੱਦਿਅਕ ਸੰਸਥਾ ਬਾਬਾ ਬਕਾਲਾ ਸਾਹਿਬ ਅਤੇ ਮਹਿਤਾ ਚੌਂਕ ਅਤੇ ਦੇ ਪ੍ਰਮੁੱਖ ਅਦਾਰੇ ਸ੍ਰੀ ਕਲਗੀਧਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬੁਤਾਲਾ ਵਿਚ ਵਿਸਾਖੀ ਦਾ ਤਿਉਹਾਰ ਧੂਮ-ਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਸਮਾਗਮ ਦੀ ਸ਼ੁਰੂਆਤ ਗੁਰਬਾਣੀ ਦੇ ਪਾਠ ਅਤੇ ਸ਼ਬਦ ਗਾਇਨ ਨਾਲ ਕੀਤੀ ਗਈ | ਬੱਚਿਆਂ ਵਲੋਂ ਰਸ-ਭਿੰਨਾ ਕੀਰਤਨ ਕੀਤਾ ਗਿਆ ਅਤੇ ਉਸ ਤੋਂ ਬਾਅਦ ਬੱਚਿਆਂ ਨੇ ਕਵੀਸ਼ਰੀ ਦੀ ਪੇਸ਼ਕਾਰੀ ਦਿੱਤੀ | ਅਸੈਂਬਲੀ ਇੰਚਾਰਜ ਰਜਵੰਤ ਕੌਰ ਪੱਲ੍ਹਾ ਨੇ ਬੱਚਿਆਂ ਨੂੰ ਇਸ ਤਿਉਹਾਰ ਦੀ ਇਤਿਹਾਸਕ ਅਤੇ ਸੱਭਿਆਚਾਰਕ ਮਹਾਨਤਾ ਬਾਰੇ ਦੱਸਿਆ | ਪਿ੍ੰ: ਮਨਜੀਤ ਕੌਰ ਪੱਡਾ ਨੇ ਬੱਚਿਆਂ ਨੂੰ ਤਿਉਹਾਰ ਦੀ ਕਿਸਾਨੀ ਮਹੱਤਤਾ ਅਤੇ ਅਲੋਪ ਹੋ ਰਹੀ ਪੰਜਾਬੀ ਵਿਰਾਸਤ ਨਾਲ ਜੁੜਨ ਦਾ ਸੁਨੇਹਾ ਦਿੱਤਾ | ਇਸ ਮੌਕੇ ਮੈਡਮ ਵਾਲੀਆ, ਕੋਆਰਡੀਨੇਟਰ ਸੰਦੀਪ ਕੌਰ, ਰਾਜਵਿੰਦਰ ਕੌਰ ਤੋਂ ਇਲਾਵਾ ਸਮੂਹ ਸਟਾਫ ਹਾਜ਼ਰ ਰਿਹਾ |
ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਸਕੂਲ, ਬੁਤਾਲਾ ਵਿਚ ਵਿਸਾਖੀ ਤਿਉਹਾਰ
ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਪਬਲਿਕ ਸਕੂਲ ਬੁਤਾਲਾ ਵਿਚ ਵਿਸਾਖੀ ਦਾ ਪਵਿੱਤਰ ਤਿਉਹਾਰ ਮਨਾਇਆ ਗਿਆ | ਸਕੂਲ ਦੇ ਵਿਦਿਆਰਥੀਆਂ ਅਤੇ ਸਮੂਹ ਸਟਾਫ ਵਲੋਂ ਵੱਖ-ਵੱਖ ਧਾਰਮਿਕ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਗਏ | ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕੀਤੀ ਗਈ | ਸਕੂਲ ਦੇ ਧਾਰਮਿਕ ਅਧਿਆਪਕਾ ਬਲਬੀਰ ਕੌਰ ਦੀ ਦੁਆਰਾ ਸਮੂਹ ਵਿਦਿਆਰਥੀਆਂ ਨੂੰ ਵਿਸਾਖੀ ਦਿਹਾੜੇ ਦੀ ਪਵਿੱਤਰਤਾ/ਮਹਾਨਤਾ ਬਾਰੇ ਜਾਣੂ ਕਰਵਾਇਆ ਗਿਆ | ਪਿ੍ੰ: ਜਸਵਿੰਦਰ ਕੌਰ ਵਲੋੋਂ ਵਿਦਿਆਰਥੀਆਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ ਗਈਆਂ | ਵਿਦਿਆਰਥੀਆਂ ਵਲੋਂ ਭੰਗੜਾ ਅਤੇ ਗਿੱਧਾ ਦੀਆਂ ਰੰਗਾਰੰਗ ਪੇਸ਼ਕਾਰੀਆਂ ਕੀਤੀਆਂ ਗਈਆਂ, ਜਿਨ੍ਹਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ | ਇਸ ਮੌਕੇ ਸਕੂਲ ਦੇ ਚੇਅਰਐਨ ਐਡਵੋਕੇਟ ਸੁਖਦਿਆਲ ਸਿੰਘ ਬੱਲ, ਸੈਕਟਰੀ ਸਵਿੰਦਰ ਸਿੰਘ ਬੱਲ, ਪਿ੍ੰ: ਜਸਵਿੰਦਰ ਕੌਰ, ਵਾਇਸ ਪਿ੍ੰ: ਬਲਜੀਤ ਕੌਰ, ਪਰਮਜੀਤ ਕੌਰ, ਮਲਕੀਤ ਕੌਰ ਸਮੇਤ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੋਲਜਰ ਇਲੀਟ ਕਾਨਵੇਂਟ ਸਕੂਲ ਜੰਡਿਆਲਾ ਗੁਰੂ ਵਿਚ ਵਿਸਾਖੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ <br/> ਅਗਲੀ ਖ਼ਬਰ ਹਲਕੇ ਵਾਰ ਹੋ ਰਹੀਆਂ ਰੈਲੀਆਂ 'ਚ ਲੋਕਾਂ ਦੇ ਵੱਡੇ ਰਿਕਾਰਡਤੋੜ ਇਕੱਠਾਂ ਨੇ 2027 ਅਕਾਲੀ ਦਲ ਦੀ ਸਰਕਾਰ ਬਣਨ ਦਾ ਦਿੱਤਾ ਸ...
Ad Position 24