ਜੇਠੂਵਾਲ, 13 ਅਪ੍ਰੈਲ (ਮਿੱਤਰਪਾਲ ਸਿੰਘ ਰੰਧਾਵਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ 'ਚ 'ਪੰਜਾਬ ਬਚਾਓ ਸੁਖਬੀਰ ਬਾਦਲ ਲਿਆਓ' ਤਹਿਤ ਹੋ ਰਹੀਆਂ ਅਕਾਲੀ ਦਲ ਦੀਆਂ ਵਿਸ਼ਾਲ ਰਿਕਾਰਡ ਤੋੜ ਰੈਲੀਆਂ 'ਚ ਲੋਕਾਂ ਦੇ ਠਾਠਾਂ ਮਾਰਦੇ ਇਕੱਠਾਂ ਨੇ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਸੂਬੇ ਦੇ ਲੋਕਾਂ ਨੇ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਸੰਕੇਤ ਦਿੱਤਾ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦੇ ਜਨਰਲ ਸਕੱਤਰ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਪਿੰਡ ਜੇਠੂਵਾਲ ਵਿਖੇ ਪੁੱਜਣ 'ਤੇ ਅਕਾਲੀ ਵਰਕਰਾਂ ਵਲੋਂ ਭਰਵਾਂ ਸਵਾਗਤ ਕਰਨ ਮੌਕੇ ਗੱਲਬਾਤ ਦੌਰਾਨ ਕੀਤਾ | ਮਜੀਠੀਆ ਨੇ ਕਿਹਾ ਕਿ 'ਆਪ' ਸਰਕਾਰ ਜੋ ਹੁਣ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਵੇਖਦਿਆਂ ਹੋਇਆਂ ਮੁੜ ਸੱਤਾ ਹਾਸਿਲ ਕਰਨ ਲਈ ਲੋਕਾਂ ਨੂੰ ਹੁਣ ਤੋਂ ਹੀ ਭਰਮਾਉਣ ਵਾਸਤੇ ਜੋ ਸਹੂਲਤਾਂ ਦੇਣ ਬਾਰੇ ਐਲਾਨ ਕਰ ਰਹੀ ਹੈ ਇਹ ਸਿਰਫ ਐਲਾਨ ਹੀ ਰਹਿ ਜਾਣੇ ਨੇ ਜਦੋਂ ਕਿ ਇਹ ਸਰਕਾਰ ਨੂੰ 4 ਸਾਲ ਤਾਂ ਲੋਕਾਂ ਨੂੰ ਸਹੂਲਤਾਂ ਦੇਣ ਬਾਰੇ ਚੇਤਾ ਨਹੀਂ ਆਇਆ, ਹੁਣ ਲੋਕਾਂ ਦਾ ਇਸ ਸਰਕਾਰ ਤੋਂ ਪੂਰੀ ਤਰ੍ਹਾਂ ਮੋਹ ਭੰਗ ਹੋ ਚੁੱਕਾ ਹੈ ਤੇ ਉਹ ਇਸ ਸਰਕਾਰ ਨੂੰ ਚੱਲਦਾ ਕਰਨ ਲਈ ਬੇਸਬਰੀ ਨਾਲ 2027 ਦੀਆਂ ਚੋਣਾਂ ਦੀ ਉਡੀਕ ਕਰ ਰਹੇ ਹਨ | ਇਸ ਮੌਕੇ ਮੇਜਰ ਸਿਵਚਰਨ ਸਿਵੀ, ਲਖਬੀਰ ਸਿੰਘ ਗਿੱਲ, ਗਗਨਦੀਪ ਸਿੰਘ ਭਕਨਾ, ਰਕੇਸ਼ ਪਰਾਸ਼ਰ, ਬਲਜਿੰਦਰ ਸਿੰਘ ਬੁੱਟਰ ਜੇਠੂਵਾਲ, ਸਤਬੀਰ ਸਿੰਘ ਸੱਤਾ, ਗੱਜਣ ਸਿੰਘ ਔਲਖ ਜਥੇਦਾਰ, ਬਲਵਿੰਦਰ ਸਿੰਘ ਜੋਧਪੁਰੀ, ਸੁਖਬੀਰ ਸਿੰਘ, ਸੋਖਲ, ਜਥੇਦਾਰ ਹਰਪਾਲ ਸਿੰਘ ਜੋਧਪੁਰੀ ਜੇਠੂਵਾਲ, ਕਰਮ ਸਿੰਘ ਗਿੱਲ ਸਾਬਕਾ ਸਰਪੰਚ, ਅਨੂਪ ਸਿੰਘ ਜੇਠੂਵਾਲ, ਬਲਬੀਰ ਸਿੰਘ ਧੰਜਲ ਜੇਠੂਵਾਲ, ਰਜਿੰਦਰ ਸਿੰਘ ਬਾਦਸ਼ਾਹ, ਠੇਕੇਦਾਰ ਦਿਲਬਾਗ ਸਿੰਘ, ਅਵਤਾਰ ਸਿੰਘ ਸਾਬਕਾ ਸਰਪੰਚ ਮਾਂਗਾ ਸਰਾਏ ਨਰਿੰਦਰ ਬੀਰ ਸਿੰਘ ਤਰਨ ਤਾਰਨ, ਗੁਰਜੀਤ ਸਿੰਘ ਬਾਜਵਾ ਬਿਜਲੀਵਾਲ, ਸਰਪੰਚ ਦਲਜੀਤ ਸਿੰਘ ਗੋਰਾ ਮਾਂਗਾਸਰਾਏ, ਅਵਤਾਰ ਸਿੰਘ ਮਾਂਗਾ ਸਰਾਏ, ਸਾਬਕਾ ਸਰਪੰਚ ਮੁਖਤਾਰ ਸਿੰਘ, ਗੁਰਜੀਤ ਸਿੰਘ, ਵਿਪਨਪ੍ਰੀਤ ਸਿੰਘ ਮੱਖਣਵਿੰਡੀ, ਬਲਜੀਤ ਸਿੰਘ ਮਾਂਗਾਸਰਾਏ, ਪਹਿਲਵਾਨ ਚਰਨ ਸਿੰਘ, ਸੰਤੋਖ ਸਿੰਘ ਜੇਠੂਵਾਲ ਇਕਬਾਲ ਸਿੰਘ ਚਾਟੀਵਿੰਡ, ਤਰਸੇਮ ਸਿੰਘ ਔਲਖ, ਗੁਰਮੁਖ ਸਿੰਘ ਔਲਖ ਸਮੇਤ ਹੋਰ ਅਕਾਲੀ ਵਰਕਰ ਸ਼ਾਮਿਲ ਸਨ |