ਚੌਕ ਮਹਿਤਾ -13 ਅਪ੍ਰੈਲ (ਜਗਦੀਸ਼ ਸਿੰਘ ਬਮਰਾਹ)-ਨਿਰੋਲ ਪੇਂਡੂ ਖੇਤਰ ਵਿਚ ਚੱਲ ਰਹੀ ਮੋਨਟੈਂਸਰੀ ਖਾਲਸਾ ਅਕੈਡਮੀ (ਸੀਨੀਅਰ ਸੈਕੰਡਰੀ) ਅਰਜਨ ਮਾਂਗਾ ਅੰਮਿ੍ਤਸਰ ਦਾ 8ਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ | ਸੰਸਥਾ ਦੇ ਹੋਣਹਾਰ ਵਿਦਿਆਰਥੀ ਏਕਮਪ੍ਰੀਤ ਕੌਰ ਨੇ 95%, ਅਰਸ਼ਦੀਪ ਕੌਰ 94%, ਅਕਾਸ਼ਾਂ ਗਿੱਲ 93%, ਅਮਨਦੀਪ ਕੌਰ, ਜਸਲੀਨ ਕੌਰ, ਅਤੇ ਏਕਮਪ੍ਰੀਤ ਕੌਰ ਨੇ 92% ਅੰਕ ਪ੍ਰਾਪਤ ਕਰਕੇ ਸੰਸਥਾ ਵਿਚੋਂ ਪਹਿਲੀਆਂ ਪੁਜੀਸ਼ਨਾਂ ਹਾਸਿਲ ਕੀਤੀਆਂ ਜਦ ਕਿ ਬਾਕੀ ਸਭ ਨੇ ਫਸਟ ਡਵੀਜ਼ਨ ਵਿਚ ਪਾਸ ਹੋਕੇ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕੀਤਾ | ਇਸ ਮੌਕੇ ਪਿ੍ੰਸੀਪਲ ਗੁਰਮੁੱਖ ਸਿੰਘ ਅਤੇ ਡਾਇਰੈਕਟਰ ਨਿਸ਼ਾਨ ਸਿੰਘ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਵਧਾਈ ਦਿੱਤੀ |