26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਬੀਬੀ ਕੌਲਾਂ ਜੀ ਸੀਨੀ. ਸੈਕੰਡਰੀ ਪਬਲਿਕ ਸਕੂਲ

Ad Position 21
No active advertisement
ਅਜੀਤ ਡੈਸਕ 17-04-2026
ਅੰਮਿ੍ਤਸਰ, (ਜੱਸ)-ਭਾਈ ਗੁਰਇਕਬਾਲ ਸਿੰਘ ਦੀ ਸਰਪ੍ਰਸਤੀ ਹੇਠ ਚੱਲ ਰਹੇ ਬੀਬੀ ਕੌਲਾਂ ਜੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ (ਬ੍ਰਾਂਚ-2) ਨੇੜੇ ਗੁਰਦੁਆਰਾ ਟਾਹਲਾ ਸਾਹਿਬ ਤਰਨ ਤਾਰਨ ਰੋਡ ਦਾ ਸੀ.ਬੀ.ਐੱਸ.ਈ. ਦਸਵੀਂ ਜਮਾਤ ਦਾ ਨਤੀਜਾ ਸ਼ਤ ਪ੍ਰਤੀਸ਼ਤ ਰਿਹਾ | ਪਿ੍ੰਸੀਪਲ ਇੰਦਰਪ੍ਰੀਤ ਕੌਰ ਨੇ ਦੱਸਿਆ ਕਿ ਦਸਵੀਂ ਕਲਾਸ ਦੀ ਹਰਮਨਦੀਪ ਕੌਰ ਤੇ ਜਸਮੀਨ ਕੌਰ ਨੇ 97 ਫੀਸਦੀ, ਅਕਾਸ਼ਦੀਪ ਕੌਰ ਨੇ 96.8, ਮੰਨਤਪ੍ਰੀਤ ਕੌਰ ਨੇ 96.4, ਅਰਮਾਨਦੀਪ ਸਿੰਘ ਨੇ 96 ਅਤੇ ਸਰਗੁਨ ਕੌਰ ਨੇ 96 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਤੇ ਮਾਪਿਆਂ ਦਾ ਨਾਂਅ ਹੋਰ ਰੌਸ਼ਨ ਕੀਤਾ | ਉਨ੍ਹਾਂ ਦੱਸਿਆ ਹੋਰਨਾਂ ਬੱਚਿਆਂ ਨੇ ਵੀ ਵੱਖ- ਵੱਖ ਵਿਸ਼ਿਆਂ, ਪੰਜਾਬੀ, ਸੋਸ਼ਲ ਸਾਇੰਸ, ਆਈ.ਟੀ. ਅਤੇ ਅੰਗਰੇਜ਼ੀ ਵਿਚੋਂ 100 ਫੀਸਦੀ ਅਤੇ ਸਾਇੰਸ ਵਿਚੋਂ 99 ਫੀਸਦੀ ਅੰਕ ਪ੍ਰਾਪਤ ਕੀਤੇ ਹਨ | ਸਕੂਲ ਦੇ ਚੇਅਰਮੈਨ ਭਾਈ ਗੁਰਇਕਬਾਲ ਸਿੰਘ ਨੇ ਸਕੂਲ ਦਾ ਵਧੀਆ ਨਤੀਜਾ ਆਉਣ 'ਤੇ ਸਤਿਗੁਰਾਂ ਦਾ ਸ਼ੁਕਰਾਨਾ ਕੀਤਾ ਅਤੇ ਐੱਮ ਡੀ. ਰਜਿੰਦਰ ਸਿੰਘ, ਮੁੱਖ ਸਲਾਹਕਾਰ ਟਹਿਲਇੰਦਰ ਸਿੰਘ ਅਤੇ ਭੁਪਿੰਦਰ ਸਿੰਘ ਗਰਚਾ ਤੇ ਪਿ੍ੰਸੀਪਲ ਇੰਦਰਪ੍ਰੀਤ ਕੌਰ ਨੇ ਸ਼ਾਨਦਾਰ ਨਤੀਜਾ ਆਉਣ 'ਤੇ ਵਿਦਿਆਰਥੀਆਂ, ਮਾਪਿਆਂ ਤੇ ਸਕੂਲ ਸਟਾਫ ਨੂੰ ਵਧਾਈ ਦਿੱਤੀ |
ਸੰਤ ਸਿੰਘ ਸੁੱਖਾ ਸਿੰਘ ਮਾਡਰਨ ਹਾਈ ਸਕੂਲ ਕਸ਼ਮੀਰ ਐਵੇਨਿਊ ਦੀ ਜੋਤਰੂਪ ਕੌਰ 98 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ 'ਚੋਂ ਰਹੀ ਅੱਵਲ
ਅੰਮਿ੍ਤਸਰ, (ਜੱਸ)-ਗੁਰੂ ਨਗਰੀ ਦੀ ਨਾਮਵਰ ਤੇ ਪੁਰਾਤਨ ਵਿੱਦਿਅਕ ਸੰਸਥਾ ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਵਿੱਦਿਅਕ ਸੰਸਥਾਵਾਂ ਦੀ ਅਗਵਾਈ ਵਿਚ ਵਿੱਦਿਅਕ ਸੇਵਾਵਾਂ ਨਿਭਾਅ ਰਹੇ ਸੰਤ ਸਿੰਘ ਸੁੱਖਾ ਸਿੰਘ ਮਾਡਰਨ ਹਾਈ ਸਕੂਲ, ਕਸ਼ਮੀਰ ਐਵੀਨਿਊ ਬਟਾਲਾ ਰੋਡ ਦਾ ਸੀ.ਬੀ. ਐੱਸ. ਈ. ਦਸਵੀਂ ਜਮਾਤ ਦੇ ਨਤੀਜੇ ਵਿਚੋਂ ਵਿਦਿਆਰਥਣ ਜੋਤਰੂਪ ਕੌਰ ਨੇ 98 ਫੀਸਦੀ ਅੰਕਾਂ ਨਾਲ ਅੱਵਲ ਰਹਿ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਪਿ੍ੰਸੀਪਲ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਕੂਲ ਦਾ ਨਤੀਜਾ ਸ਼ਤ-ਪ੍ਰਤੀਸ਼ਤ ਫੀਸਦੀ ਰਿਹਾ | ਦਸਵੀਂ ਜਮਾਤ ਦੀ ਵਿਦਿਆਰਥਣ ਕਨਿਸ਼ਕਾ ਨੇ 95.8 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿਚੋਂ ਦੂਸਰਾ, ਹਰਸ਼ਿਤਾ ਨੇ 94.6 ਫੀਸਦੀ ਨਾਲ ਤੀਸਰਾ ਸਥਾਨ ਹਾਸਿਲ ਕੀਤਾ | 12 ਵਿਦਿਆਰਥੀਆਂ ਨੇ 90 ਫੀਸਦੀ ਤੋਂ ਉੱਪਰ ਅੰਕ ਪ੍ਰਾਪਤ ਕੀਤੇ ਤੇ 177 ਵਿਚੋਂ 157 ਵਿਦਿਆਰਥੀਆਂ ਨੇ ਪਹਿਲੀ ਡਿਵੀਜ਼ਨ ਹਾਸਿਲ ਕੀਤੀ | ਪੰਜਾਬੀ ਵਿਚੋਂ ਜੋਤਰੂਪ ਕੌਰ ਨੇ 100 ਅੰਕ, ਜੋਤਰੂਪ ਕੌਰ ਅਤੇ ਕਨਿਸ਼ਕਾ ਨੇ ਸਮਾਜਿਕ ਵਿਗਿਆਨ ਵਿਚੋਂ 99 ਅੰਕ, ਉਦਿੱਤ ਨਈਅਰ ਨੇ ਵਿਗਿਆਨ ਵਿਚੋਂ 99 ਅੰਕ, ਜੋਤਰੂਪ ਕੌਰ ਨੇ ਗਣਿਤ ਤੇ ਅੰਗਰੇਜ਼ੀ ਵਿਚੋਂ 98 ਅੰਕ, ਕੰਪਿਊਟਰ ਵਿਚੋਂ 95 ਅੰਕ ਹਾਸਿਲ ਕੀਤੇ | ਇਸ ਮੌਕੇ ਫ਼ੋਰ ਐੱਸ ਵਿੱਦਿਅਕ ਸੰਸਥਾਵਾਂ ਦੇ ਡਾਇਰੈਕਟਰ ਜਗਦੀਸ਼ ਸਿੰਘ ਨੇ ਸਾਰੇ ਸਫ਼ਲ ਰਹੇ ਤੇ ਅੱਵਲ ਆਏ ਵਿਦਿਆਰਥੀਆਂ, ਅਧਿਆਪਕਾਂ ਨੂੰ ਵਧਾਈ ਦਿੱਤੀ ਤੇ ਅੱਗੇ ਤੋਂ ਹੋਰ ਮਿਹਨਤ ਕਰਨ ਅਤੇ ਅੱਗੇ ਵਧਣ ਲਈ ਪ੍ਰੇਰਨਾ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਅਕਾਲ ਅਕੈਡਮੀ ਵਛੋਆ 'ਚ ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਦਾ ਤਿਉਹਾਰ ਮਨਾਇਆ <br/> ਅਗਲੀ ਖ਼ਬਰ ਸਪਰਿੰਗ ਡੇਲ ਸੀਨੀਅਰ ਸਕੂਲ ਦੇ ਨਤੀਜੇ 'ਚ ਸ਼ਾਨਦਾਰ <br/>
Ad Position 24