26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਸਕੂਲਾਂ ਦੇ ਸੀ.ਬੀ.ਐੱਸ.ਈ. ਦਸਵੀਂ ਦੇ ਨਤੀਜੇ ਸ਼ਾਨਦਾਰ <br/>

Ad Position 21
No active advertisement
ਅਜੀਤ ਡੈਸਕ 17-04-2026
¸ (ਸਫ਼ਾ 5 ਦੀ ਬਾਕੀ) ¸
ਭਵਨਜ਼ ਐੱਸ.ਐੱਲ. ਪਬਲਿਕ ਸਕੂਲ
ਅੰਮਿ੍ਤਸਰ, (ਰਾਜੇਸ਼ ਕੁਮਾਰ ਸ਼ਰਮਾ)-ਭਵਨਜ਼ ਐੱਸ.ਐੱਲ. ਪਬਲਿਕ ਸਕੂਲ ਨੇ ਕਲਾਸ 10 ਦੀ ਸੀ.ਬੀ ਐੱਸ.ਈ. ਬੋਰਡ ਪ੍ਰੀਖਿਆ (2025–2026) 'ਚ ਇਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸ਼ੌਰਿਆ ਅਤੇ ਕਾਮਾਕਸ਼ੀ ਨੇ 99.4 ਫੀਸਦੀ ਅੰਕ ਪ੍ਰਾਪਤ ਕਰਕੇ ਸਾਂਝੇ ਤੌਰ 'ਤੇ ਪਹਿਲਾ ਸਥਾਨ ਹਾਸਿਲ ਕੀਤਾ, ਜਦਕਿ ਸਰਗੁਨ ਅਤੇ ਨਮਨ ਨੇ 99.2 ਫੀਸਦੀ ਅੰਕ ਲੈ ਕੇ ਦੂਜਾ ਸਥਾਨ ਪ੍ਰਾਪਤ ਕੀਤਾ | ਸਕੂਲ ਨੇ 100 ਫੀਸਦੀ ਨਤੀਜਾ ਦਰਜ ਕੀਤਾ, ਜਿਸ ਵਿਚ 256 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ ਸਾਰੇ ਹੀ ਸਫਲ ਰਹੇ | ਵਿਸ਼ੇਸ਼ ਗੱਲ ਇਹ ਰਹੀ ਕਿ 100 ਤੋਂ ਵਧੇਰੇ ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ | ਇਸ ਤੋਂ ਇਲਾਵਾ ਕਈ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ 'ਚ 100 ਫੀਸਦੀ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਹ ਨਤੀਜਾ ਵਿਦਿਆਰਥੀਆਂ ਦੀ ਕਠਿਨ ਮਿਹਨਤ, ਅਧਿਆਪਕਾਂ ਦੀ ਮਿਹਨਤ ਅਤੇ ਸਕੂਲ ਦੇ ਸਮਰਪਿਤ ਅਕਾਦਮਿਕ ਮਾਹੌਲ ਦਾ ਪ੍ਰਤੀਕ ਹੈ | ਇਸ ਮੌਕੇ ਚੇਅਰਮੈਨ ਅਵਿਨਾਸ਼ ਮੋਹਿੰਦਰੂ, ਡਾਇਰੈਕਟਰ ਡਾ. ਅਨੀਤਾ ਭੱਲਾ ਅਤੇ ਪਿ੍ੰਸੀਪਲ ਸੋਨੀਆ ਸਹਿਦੇਵ ਨੇ ਸਾਰੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਦਿਲੋਂ ਵਧਾਈ ਦਿੱਤੀ ਅਤੇ ਉਨ•ਾਂ ਦੇ ਚਮਕਦਾਰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ |
ਡੀ. ਏ. ਵੀ. ਪਬਲਿਕ ਸਕੂਲ
ਅੰਮਿ੍ਤਸਰ, (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਪਬਲਿਕ ਸਕੂਲ ਲਾਰੰਸ ਰੋਡ ਅੰਮਿ੍ਤਸਰ ਦਾ ਸੀ. ਬੀ. ਐੱਸ. ਈ. 10ਵੀਂ ਜਮਾਤ ਦਾ ਪ੍ਰੀਖਿਆ ਨਤੀਜਾ ਸ਼ਾਨਦਾਰ ਰਿਹਾ | ਮੈਰਿਟ ਹੋਲਡਰ ਅਕਸ਼ਿਤ ਅਰੋੜਾ ਤੇ ਗਰਵਿਤ ਅਰੋੜਾ ਨੇ 99.4 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ 'ਚ ਪਹਿਲਾ ਸਥਾਨ ਹਾਸਿਲ ਕੀਤਾ | ਅਭਿਨਵ ਕਪੂਰ, ਰੂਹਾਨ ਮਲਹੋਤਰਾ, ਸ਼ੋਰਿਆ ਗੁਲਾਟੀ ਤੇ ਪ੍ਰਬਲ ਛਾਬੜਾ ਨੇ 98.8 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ 'ਚ ਦੂਜਾ ਸਥਾਨ ਹਾਸਿਲ ਕੀਤਾ | ਨਵਰਾਜ ਕੌਰ, ਹੁਨਰ ਬਜਾਜ, ਜੈਮਲ ਭਾਟੀਆ, ਰੇਹਾਨ ਮਹਾਜਨ ਤੇ ਰਵਰੀਤ ਕੌਰ ਢਿੱਲੋਂ ਨੇ 98.4 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ 'ਚ ਤੀਜਾ ਸਥਾਨ ਹਾਸਿਲ ਕੀਤਾ | ਵੇਦਾਂਜਲੀ ਸਿੰਘ, ਵਾਸੂ ਸ਼ਰਮਾ, ਬਹਾਰ ਸੋਨੀ, ਭਗਵੰਤ ਕੁੰਦਰਾ ਤੇ ਅਕਸ਼ਿਤਾ ਸ਼ਰਮਾ ਨੇ 98.2 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ 'ਚ ਚੌਥਾ ਸਥਾਨ ਹਾਸਿਲ ਕੀਤਾ | ਹਿਤਕਿ੍ਤ ਆਨੰਦ, ਮਹੀਅਲਪ੍ਰੀਤ ਕੌਰ ਅਤੇ ਦਿਵਿਆ ਮੁੰਦਰਾ ਨੇ 98 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ 'ਚ ਪੰਜਵਾਂ ਸਥਾਨ ਹਾਸਿਲ ਕੀਤਾ | ਸਕੂਲ ਦੇ ਪਿ੍ੰਸੀਪਲ ਡਾ. ਪੱਲਵੀ ਸੇਠੀ ਨੇ ਕਿਹਾ ਕਿ ਇਹ ਪ੍ਰਾਪਤੀ ਵਿਦਿਆਰਥੀਆਂ ਦੀ ਅਨੁਸ਼ਾਸਿਤ ਸੋਚ, ਅਧਿਆਪਕਾਂ ਦੇ ਅਟੁੱਟ ਮਾਰਗਦਰਸ਼ਨ ਅਤੇ ਸਕੂਲ ਦੀ ਅਕਾਦਮਿਕ ਉਤਕਿ੍ਸ਼ਟਤਾ ਅਤੇ ਮਜ਼ਬੂਤ ਮੁੱਲਾਂ ਪ੍ਰਤੀ ਵਚਨਬੱਧਤਾ ਦਾ ਸਬੂਤ ਹੈ | ਸਕੂਲ ਪਰਿਵਾਰ ਸਾਰੇ ਵਿਦਿਆਰਥੀਆਂ ਨੂੰ ਦਿਲੋਂ ਵਧਾਈ ਦਿੰਦਾ ਹੈ ਅਤੇ ਭਵਿੱਖ ਲਈ ਕਾਮਯਾਬੀ ਦੀ ਕਾਮਨਾ ਕਰਦਾ ਹੈ | ਇਸ ਮੌਕੇ ਪਦਮਸ਼੍ਰੀ ਅਲੰਕਿ੍ਤ ਆਰਿਆ ਰਤਨ ਡਾ. ਪੂਨਮ ਸੂਰੀ ਪ੍ਰਧਾਨ ਡੀ. ਏ. ਵੀ. ਸੀ. ਐੱਮ. ਸੀ. ਨਵੀਂ ਦਿੱਲੀ ਅਤੇ ਚੇਅਰਮੈਨ ਡੀ.ਏ.ਵੀ. ਪਬਲਿਕ ਸਕੂਲ ਲਾਰੰਸ ਰੋਡ ਅੰਮਿ੍ਤਸਰ ਅਤੇ ਵੀ. ਕੇ. ਚੋਪੜਾ ਡਾਇਰੈਕਟਰ ਪਬਲਿਕ ਸਕੂਲਜ਼, ਡੀ.ਏ.ਵੀ.ਸੀ.ਐੱਮ.ਸੀ., ਨਵੀਂ ਦਿੱਲੀ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਉਨ•ਾਂ ਨੂੰ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |
ਮਾਨਵ ਪਬਲਿਕ ਸਕੂਲ
ਅੰਮਿ੍ਤਸਰ, (ਰਾਜੇਸ਼ ਕੁਮਾਰ ਸ਼ਰਮਾ)-ਮਾਨਵ ਪਬਲਿਕ ਸਕੂਲ ਨੇ ਦਸਵੀਂ ਜਮਾਤ (2025-26) 'ਚ 100 ਫੀਸਦੀ ਨਤੀਜੇ ਪ੍ਰਾਪਤ ਕੀਤੇ | ਵਿਦਿਆਰਥੀ ਮੇਹੁਲ ਭੱਲਾ 98 ਫੀਸਦੀ (ਪਹਿਲਾ ਸਥਾਨ) ਗੁਰਾਸੀਸ ਸਿੰਘ 98 ਫੀਸਦੀ (ਪਹਿਲਾ ਸਥਾਨ) ਮਾਨਿਕ ਭੱਲਾ 97 ਫੀਸਦੀ (ਦੂਜਾ ਸਥਾਨ), ਦੁਰਗੰਸ਼ੀ 97 ਫੀਸਦੀ (ਦੂਜਾ ਸਥਾਨ), ਸੋਨਮ (96.2) (ਤੀਜਾ ਸਥਾਨ) ਹਰਮਨ ਨੇ ਪੰਜਾਬੀ 'ਚ 100 ਫੀਸਦੀ ਅੰਕ ਪ੍ਰਾਪਤ ਕੀਤੇ | ਦੁਰਗੰਸ਼ੀ ਅਤੇ ਮਾਨਿਕ ਨੇ ਸਮਾਜਿਕ ਵਿਗਿਆਨ 'ਚ 100 ਫੀਸਦੀ ਅੰਕ ਪ੍ਰਾਪਤ ਕੀਤੇ | ਮੇਹੁਲ ਭੱਲਾ ਅਤੇ ਵੰਸ਼ਿਕਾ ਗੁਪਤਾ ਨੇ ਅੰਗਰੇਜ਼ੀ 'ਚ 99 ਫੀਸਦੀ ਅੰਕ ਪ੍ਰਾਪਤ ਕੀਤੇ | ਸੋਨਮ ਨੇ ਵਿਗਿਆਨ 'ਚ 96 ਫੀਸਦੀ ਅੰਕ ਪ੍ਰਾਪਤ ਕੀਤੇ | ਗੁਰਾਸੀਸ ਨੇ ਗਣਿਤ 'ਚ 99 ਫੀਸਦੀ ਅੰਕ ਪ੍ਰਾਪਤ ਕੀਤੇ | ਹਰਮਨ ਨੇ ਸੂਚਨਾ ਤਕਨਾਲੋਜੀ ਵਿਚ 99% ਅੰਕ ਪ੍ਰਾਪਤ ਕੀਤੇ | ਸੋਨਮ ਨੇ ਹਿੰਦੀ 'ਚ 98 ਫੀਸਦੀ ਅੰਕ ਪ੍ਰਾਪਤ ਕੀਤੇ | ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ | ਸਾਰੇ ਵਿਦਿਆਰਥੀਆਂ ਨੇ ਪਾਸ ਹੋ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਚੇਅਰਮੈਨ ਕੇ.ਆਰ. ਮਹੇਸ਼ਵਰੀ, ਪਿ੍ੰਸੀਪਲ ਨਵਪ੍ਰੀਤ ਸੰਧੂ ਅਤੇ ਅਧਿਆਪਕਾਂ ਨੇ ਉਨ•ਾਂ ਦੀ ਸਫਲਤਾ 'ਤੇ ਉਨ•ਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ 'ਚ ਹਰ ਖੇਤਰ 'ਚ ਉੱਚੇ ਸਥਾਨ ਪ੍ਰਾਪਤ ਕਰਨ ਲਈ ਆਸ਼ੀਰਵਾਦ ਦਿੱਤਾ |
ਅਜੰਤਾ ਪਬਲਿਕ ਸਕੂਲ ਦਾ ਨਤੀਜਾ ਸ਼ਾਨਦਾਰ
ਅੰਮਿ੍ਤਸਰ,(ਰਾਜੇਸ਼ ਕੁਮਾਰ ਸ਼ਰਮਾ)-ਅਜੰਤਾ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਦਸਵੀਂ ਜਮਾਤ ਦੇ ਪ੍ਰੀਖਿਆ ਨਤੀਜਿਆਂ 'ਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਂਅ ਰੌਸ਼ਨ ਕੀਤਾ | ਸਕੂਲ ਦਾ ਪ੍ਰੀਖਿਆ ਨਤੀਜਾ 100 ਫੀਸਦੀ ਰਿਹਾ | ਸਕੂਲ ਦੇ ਵਿਦਿਆਰਥੀ ਤਨਿਸ਼ ਮਹਾਜਨ ਨੇ 99.2 ਫੀਸਦੀ, ਪਿਯੁਸ਼ ਸ਼ਰਮਾ ਨੇ 96.2 ਫੀਸਦੀ ਅਕਸ਼ਰਾ ਸ਼ਰਮਾ ਨੇ 96 ਫੀਸਦ, ਪਿ੍ਯਾਂਸ਼ਾ ਨੇ 92 ਫੀਸਦੀ, ਆਸ਼ੀਸ਼ ਨੇ 91.6 ਫੀਸਦੀ ਨੇ ਅੰਕ ਹਾਸਿਲ ਕੀਤੇ | ਪਿ੍ੰ. ਪ੍ਰਸ਼ਾਂਤ ਮਹਿਰਾ, ਪ੍ਰਸ਼ਾਸਨਿਕ ਅਧਿਕਾਰੀ ਸ੍ਰੀਮਤੀ ਰੰਜਨਾ ਮਹਿਰਾ, ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਉਨ•ਾਂ ਨੇ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |
ਮਾਧਵ ਵਿਦਿਆ ਨਿਕੇਤਨ ਸੀਨੀਅਰ ਸੈਕੰਡਰੀ ਸਕੂਲ ਦਾ ਸ਼ਾਨਦਾਰ ਨਤੀਜਾ
ਅੰਮਿ੍ਤਸਰ, (ਰਾਜੇਸ਼ ਕੁਮਾਰ ਸ਼ਰਮਾ)-ਮਾਧਵ ਵਿਦਿਆ ਨਿਕੇਤਨ ਸੀਨੀਅਰ ਸੈਕੰਡਰੀ ਸਕੂਲ, ਰਣਜੀਤ ਐਵੀਨਿਊ ਦਾ ਦਸਵੀਂ ਜਮਾਤ ਦਾ ਸਾਲਾਨਾ ਨਤੀਜਾ 100 ਫੀਸਦੀ ਰਿਹਾ, ਜਿਸ ਨਾਲ ਸਕੂਲ 'ਚ ਉਤਸ਼ਾਹ ਦਾ ਮਾਹੌਲ ਬਣਿਆ | ਇਸ ਸਾਲ ਦੇ ਪ੍ਰੀਖਿਆ ਨਤੀਜਿਆਂ 'ਚ ਵਿਦਿਆਰਥੀਆਂ ਨੇ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ ਅਤੇ ਤਨਿਸ਼ਕਾ ਅਤੇ ਤਾਨੀਆ ਨੇ 94 ਫੀਸਦੀ, ਭੂਮਿਕਾ ਨੇ 93.6 ਫੀਸਦੀ, ਈਸ਼ਾਨ ਨੇ 93 ਫੀਸਦੀ, ਸੰਚਿਤ ਸ਼ਰਮਾ ਨੇ 91.6 ਫੀਸਦੀ, ਸੌਰਭ ਨੇ 91.4 ਫੀਸਦੀ ਅਤੇ ਵੰਸ਼ਿਕਾ ਨੇ 90 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਸਕੂਲ ਪ੍ਰਬੰਧਨ ਕਮੇਟੀ ਅਤੇ ਪਿ੍ੰਸੀਪਲ ਸ੍ਰੀਮਤੀ ਰੀਨਾ ਠਾਕੁਰ ਨੇ ਸਾਰੇ ਸਫਲ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ•ਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਉਨ•ਾਂ ਦੇ ਅਧਿਆਪਕਾਂ ਅਤੇ ਮਾਪਿਆਂ ਦੇ ਸਹਿਯੋਗ ਦੀ ਵੀ ਸ਼ਲਾਘਾ ਕੀਤੀ |
ਪੁਲਿਸ ਡੀ. ਏ. ਵੀ. ਪਬਲਿਕ ਸਕੂਲ
ਅੰਮਿ੍ਤਸਰ, (ਰਾਜੇਸ਼ ਕੁਮਾਰ ਸ਼ਰਮਾ)-ਪੁਲਿਸ ਲਾਈਨ ਸਥਿਤ ਪੁਲਿਸ ਡੀ. ਏ. ਵੀ. ਪਬਲਿਕ ਸਕੂਲ ਨੇ ਸੈਸ਼ਨ 2025-26 ਦੀ ਕਲਾਸ ਦਸਵੀਂ ਦੀ ਬੋਰਡ ਪ੍ਰੀਖਿਆ 'ਚ ਆਪਣੀ ਸ਼ਾਨਦਾਰ ਪ੍ਰਾਪਤੀ ਨੂੰ ਦੁਹਰਾਉਂਦੇ ਹੋਏ ਸੌ ਫੀਸਦੀ ਨਤੀਜਾ ਪ੍ਰਾਪਤ ਕੀਤਾ ਹੈ | ਇਸ ਸਾਲ ਪ੍ਰੀਖਿਆ ਵਿਚ ਸ਼ਾਮਿਲ ਸਾਰੇ 64 ਵਿਦਿਆਰਥੀਆਂ ਨੇ ਸਫਲਤਾ ਹਾਸਿਲ ਕੀਤੀ ਹੈ, ਜਿਸ ਨਾਲ ਸਕੂਲ 'ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ | ਪ੍ਰੀਖਿਆ ਨਤੀਜਿਆਂ 'ਚ ਪ੍ਰਾਚੀ ਨੇ 98 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿਚ ਪਹਿਲਾ ਸਥਾਨ ਹਾਸਿਲ ਕੀਤਾ, ਜਦਕਿ ਪਾਰਥ ਨੇ 97 ਫੀਸਦੀ ਅਤੇ ਅਵਨੀਤ ਕੌਰ ਨੇ 94.4 ਫੀਸਦੀ ਅੰਕ ਲੈ ਕੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ | 8 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅਤੇ 18 ਵਿਦਿਆਰਥੀਆਂ ਨੇ 80 ਫੀਸਦੀ ਤੋਂ ਉੱਪਰ ਅੰਕ ਪ੍ਰਾਪਤ ਕੀਤੇ ਹਨ | ਸਕੂਲ ਦੇ ਹੋਰ ਪ੍ਰਮੁੱਖ ਹੋਣਹਾਰ ਵਿਦਿਆਰਥੀਆਂ ਵਿਚ ਹਰਸਿਮਰਤ, ਦਿਵਯਮ, ਜੀਆ ਸ਼ਰਮਾ, ਇਪਸ਼ਿਤਾ ਅਤੇ ਏਕਮਜੋਤ ਸ਼ਾਮਿਲ ਹਨ | ਇਸ ਉਪਲਬੱਧੀ 'ਤੇ ਪਿ੍ੰਸੀਪਲ ਮੈਡਮ ਸ੍ਰੀਮਤੀ ਮੰਜੂ ਬਜਾਜ ਅਤੇ ਅਧਿਆਪਕਾਂ ਨੇ ਸਾਰੇ ਸਫਲ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ•ਾਂ ਦੇ ਉਜਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ |
ਦੂਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ
ਅੰਮਿ੍ਤਸਰ, (ਸੁਰਿੰਦਰਪਾਲ ਸਿੰਘ ਵਰਪਾਲ)-ਦੂਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਸੀ. ਬੀ. ਐੱਸ. ਈ. ਵਲੋਂ ਐਲਾਨੇ ਗਏ ਦਸਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿ੍ੰ: ਧਵਨੀ ਬੋਪਾਰਾਏ ਨੇ ਦੱਸਿਆ ਕਿ ਸਕੂਲ ਦਾ ਨਤੀਜਾ 100 ਫੀਸਦੀ ਰਿਹਾ ਹੈ, ਜਿਸ 'ਚ 70 ਫੀਸਦੀ ਵਿਦਿਆਰਥੀਆਂ ਨੇ 90 ਫੀਸਦੀ ਤੋਂ ਵਧੇਰੇ, ਜਦਕਿ 25 ਫੀਸਦੀ ਵਿਦਿਆਰਥੀਆਂ ਨੇ 80 ਫੀਸਦੀ ਤੋਂ ਵੱਧ ਅੰਕ ਹਾਸਿਲ ਕੀਤੇ ਹਨ | ਉਨ੍ਹਾਂ ਦੱਸਿਆ ਕਿ ਸਕੂਲ ਦੀ ਹੋਣਹਾਰ ਵਿਦਿਆਰਥਣ ਤਾਨੀਆ ਅਗਰਵਾਲ ਨੇ 99 ਫੀਸਦੀ ਅੰਕ ਲੈ ਕੇ ਸਕੂਲ ਵਿਚ ਪਹਿਲਾ ਸਥਾਨ, ਤਨਵੀਰ ਕੌਰ ਨੇ 98.2 ਫੀਸਦੀ ਅੰਕਾਂ ਨਾਲ ਦੂਜਾ ਦਿਆ ਮੈਨੀ ਅਤੇ ਆਯੁਸ਼ ਗੌਤਮ ਨੇ 97 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਪਿ੍ੰ: ਧਵਨੀ ਬੋਪਾਰਾਏ ਨੇ ਵਿਦਿਆਰਥੀਆਂ ਦੀ ਮਿਹਨਤ ਅਤੇ ਲਗਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲਗਭਗ ਪੂਰੇ ਬੈਂਚ ਦਾ ਉੱਚ ਅੰਕ ਪ੍ਰਾਪਤ ਕਰਨਾ ਸਕੂਲ ਦੀ ਉਤਕਿ੍ਸ਼ਟ ਸਿੱਖਿਆ ਸੰਸਕਿ੍ਤੀ ਨੂੰ ਦਰਸਾਉਂਦਾ ਹੈ | ਸਕੂਲ ਦੀ ਡਾਇਰੈਕਟਰ ਮੇਘਨਾ ਸ਼ਰਮਾ ਨੇ ਕਿਹਾ ਕਿ ਇਹ ਨਤੀਜੇ ਵਿਦਿਆਰਥੀਆਂ ਦੀ ਲਗਾਤਾਰ ਮਿਹਨਤ ਅਤੇ ਅਧਿਆਪਕਾਂ ਦੇ ਮਾਰਗਦਰਸ਼ਨ ਦਾ ਸਬੂਤ ਹਨ | ਉਨ੍ਹਾਂ ਕਿਹਾ ਕਿ ਦੂਨ ਇੰਟਰਨੈਸ਼ਨਲ ਸਕੂਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਗੁਣਵੱਤਾ ਭਰੀ ਸਿੱਖਿਆ ਲਈ ਹਮੇਸ਼ਾਂ ਵਚਨਬੱਧ ਹੈ | ਸਕੂਲ ਦੇ ਚੇਅਰਮੈਨ ਰਾਜੀਵ ਸ਼ਰਮਾ ਨੇ ਵੀ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਕੂਲ ਦਾ ਉਦੇਸ਼ ਅਜਿਹੇ 'ਭਵਿੱਖ ਦੇ ਨੇਤਾ' ਤਿਆਰ ਕਰਨਾ ਹੈ ਜੋ ਮੁਕਾਬਲੇਬਾਜੀ ਦੀ ਦੁਨੀਆ 'ਚ ਕਾਮਯਾਬੀ ਹਾਸਿਲ ਕਰ ਸਕਣ | ਇਸ ਦੌਰਾਨ ਵਿਦਿਆਰਥੀਆਂ ਨੇ ਸਕੂਲ ਕੈਂਪਸ 'ਚ ਖੁਸ਼ੀ ਦਾ ਜਸ਼ਨ ਮਨਾਇਆ |
ਅਸ਼ੋਕ ਵਾਟਿਕਾ ਪਬਲਿਕ ਸਕੂਲ
ਅੰਮਿ੍ਤਸਰ, (ਵਰਪਾਲ)-ਅਸ਼ੋਕ ਵਾਟਿਕਾ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸੀ. ਬੀ. ਐੱਸ. ਈ. ਜਮਾਤ ਦਸਵੀਂ ਦੇ ਬੋਰਡ ਇਮਤਿਹਾਨਾਂ 'ਚ 100 ਫੀਸਦੀ ਨਤੀਜਾ ਲਿਆ ਕੇ ਸਿੱਖਿਆ ਦੇ ਖੇਤਰ 'ਚ ਅਹਿਮ ਮੱਲਾਂ ਮਾਰੀਆਂ ਹਨ | ਇਸ ਸੰਬੰਧੀ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਪਿ੍ੰ: ਆਂਚਲ ਮਹਾਜਨ ਨੇ ਦੱਸਿਆ ਕਿ ਸਕੂਲ ਦੇ ਹੋਣਹਾਰ ਵਿਦਿਆਰਥੀ ਦਕਸ਼ ਨੇ 97 ਫੀਸਦੀ ਅੰਕਾਂ ਨਾਲ ਪਹਿਲਾ, ਪਾਹੁਲਪ੍ਰੀਤ ਸਿੰਘ ਨੇ 95 ਫੀਸਦੀ ਅੰਕਾਂ ਨਾਲ ਦੂਜਾ, ਕਾਵਿਆ ਸ਼ਰਮਾ ਅਤੇ ਅੰਸ਼ਿਕਾ ਸ਼ਰਮਾ ਨੇ 92 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕੀਤਾ ਹੈ | ਉਨ੍ਹਾਂ ਦੱਸਿਆ ਕਿ ਸਕੂਲ ਦੇ ਸਾਰੇ ਵਿਦਿਆਰਥੀ ਬਹੁਤ ਵਧੀਆ ਅੰਕਾਂ ਨਾਲ ਪਾਸ ਹੋਏ ਹਨ ਅਤੇ ਲਗਭਗ ਦਸ ਵਿਦਿਆਰਥੀਆਂ ਦੇ ਅੰਕ 90 ਫੀਸਦੀ ਤੋਂ ਵਧੇਰੇ ਰਹੇ | ਇਸ ਦੌਰਾਨ ਬੱਚਿਆ ਨੇ ਢੋਲ ਦੀ ਥਾਪ 'ਤੇ ਭੰਗੜਾ ਪਾਇਆ ਅਤੇ ਖੁਸ਼ੀ ਦਾ ਇਜ਼ਹਾਰ ਕੀਤਾ | ਪਿ੍ੰ: ਆਂਚਲ ਮਹਾਜਨ ਨੇ ਅਵੱਲ ਆਏ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਮੁਬਾਰਕਬਾਦ ਦਿੰਦੇ ਹੋਏ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |
ਐਕਸੈਲਸਮ ਹਾਈ ਸਕੂਲ
ਅੰਮਿ੍ਤਸਰ, (ਵਰਪਾਲ)-ਐਕਸੈਲਸਮ ਹਾਈ ਸਕੂਲ ਦਾ ਸੀ. ਬੀ. ਐੱਸ. ਈ. ਵਲੋਂ ਐਲਾਨਿਆ ਗਿਆ 10ਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਆਇਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਗੁਨੀਤਾ ਗਰੇਵਾਲ ਨੇ ਦੱਸਿਆ ਕਿ ਸਕੂਲ ਦੇ ਹੋਣਹਾਰ ਵਿਦਿਆਰਥੀ ਤਨਮਯ ਗੁਪਤਾ ਨੇ 99.2 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ | ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਵਿਦਿਆਰਥੀਆਂ ਨੇ ਵੀ 95 ਫੀਸਦੀ ਤੋਂ ਵੱਧ ਅੰਕ ਹਾਸਿਲ ਕਰਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਨ੍ਹਾਂ 'ਚ ਹਰਨੂਰ ਕੌਰ ਨੇ 98.2 ਫੀਸਦੀ, ਨਿਵਿ੍ਤੀ ਜੈਨ ਨੇ 96.8%, ਗੁਰਸ਼ਾਨ ਸਿੰਘ ਸੰਧੂ ਨੇ 96.2%, ਧਨਵੀ ਮਲਹੋਤਰਾ ਨੇ 96.2%, ਨਏਸ਼ਾ ਹਾਂਡਾ ਨੇ 95.6%, ਜਪਜੀ ਕੌਰ ਨੇ 95.4% ਤੋਂ ਵਧੇਰੇ ਅੰਕ ਪ੍ਰਾਪਤ ਕੀਤੇ ਹਨ | ਉਨ੍ਹਾਂ ਦੱਸਿਆ ਕਿ ਸਕੂਲ ਨੇ ਆਪਣੇ ਵਿਸ਼ਾ ਟਾਪਰਾਂ ਨੂੰ ਵੀ ਮਾਣ ਨਾਲ ਸਨਮਾਨਿਤ ਕੀਤਾ, ਜਿਨ੍ਹਾਂ ਨੇ ਵੱਖ-ਵੱਖ ਵਿਸ਼ਿਆਂ 'ਚ 100 ਅਤੇ 99 ਅੰਕ ਪ੍ਰਾਪਤ ਕਰਕੇ ਨਵੇਂ ਮਾਪਦੰਡ ਸਥਾਪਿਤ ਕੀਤੇ | ਇਸ ਦੌਰਾਨ ਵਿਦਿਆਰਥੀਆਂ ਨੇ ਸੰਗੀਤ ਅਤੇ ਢੋਲ ਦੀਆਂ ਧੁਨਾਂ 'ਤੇ ਇਕੱਠੇ ਹੋ ਕੇ ਆਪਣੀਆਂ ਉਪਲਬੱਧੀਆਂ ਦਾ ਜਸ਼ਨ ਮਨਾਇਆ | ਪਿ੍ੰ: ਗੁਨੀਤਾ ਗਰੇਵਾਲ ਨੇ ਸਾਰੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |
ਰਾਯਨ ਇੰਟਰਨੈਸ਼ਨਲ ਸਕੂਲ
ਅੰਮਿ੍ਤਸਰ, (ਸੁਰਿੰਦਰਪਾਲ ਸਿੰਘ ਵਰਪਾਲ)-ਰਾਯਨ ਇੰਟਰਨੈਸ਼ਨਲ ਸਕੂਲ ਨੇ ਚੇਅਰਮੈਨ ਡਾ. ਏ.ਐੱਫ. ਪਿੰਟੋ ਅਤੇ ਮੈਨੇਜਿੰਗ ਡਾਇਰੈਕਟਰ ਡਾ. ਗ੍ਰੇਸ ਪਿੰਟੋ ਦੀ ਅਗਵਾਈ ਹੇਠ ਸੀ. ਬੀ. ਐੱਸ. ਈ. ਵਲੋਂ ਐਲਾਨੇ ਗਏ 10ਵੀਂ ਜਮਾਤ ਦੇ ਨਤੀਜੇ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿ੍ੰਸੀਪਲ ਕੰਚਨ ਮਲਹੋਤਰਾ ਨੇ ਦੱਸਿਆ ਕਿ ਸਕੂਲ ਦਾ 100% ਨਤੀਜਾ ਆਇਆ ਹੈ, ਜਿਸ 'ਚ 101 ਵਿਦਿਆਰਥੀਆਂ ਨੇ 70 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ | ਉਨ•ਾਂ ਦੱਸਿਆ ਕਿ ਕੁਵਮ ਅਰੋੜਾ ਅਤੇ ਅਰਮਨਦੀਪ ਕੌਰ ਨੇ 96.2% ਅੰਕਾਂ ਨਾਲ ਪ੍ਰੀਖਿਆ 'ਚ ਪਹਿਲਾ ਸਥਾਨ, ਤਾਨਿਆ ਕੌਰ ਨੇ 96%, ਕੁਦਰਤਜੋਤ ਸਿੰਘ ਨੇ 95.4%, ਜਪਨਾਮ ਕੌਰ ਨੇ 95.2%, ਮਨਮੋਹਨ ਸਿੰਘ ਨੇ 94.6%, ਅੰਕਿਤਾ ਅਤੇ ਅੰਮਿ੍ਤਪ੍ਰੀਤ ਸਿੰਘ ਨੇ 94.2%, ਸੁਰਵੀਨ ਕੌਰ ਅਤੇ ਸੁਖਮਨਜੋਤ ਕੌਰ 94% ਅੰਕ ਰਵਲੀਨ ਕੌਰ ਅਤੇ ਨਾਇਸ਼ਾ ਸੂਦ ਨੇ 92.8%, ਜੈਸਮੀਨ ਕੌਰ ਅਤੇ ਸਿਮਰਪ੍ਰੀਤ ਕੌਰ 92.4%, ਅਦਬਬੀਰ ਕੌਰ, ਗੁਰਲੀਨ ਕੌਰ ਅਤੇ ਏਕਮਜੋਤ ਸਿੰਘ ਨੇ 91.6%, ਅਮਿਤੋਜ ਸਿੰਘ 91%, ਉਪਿੰਦਰਜੀਤ ਕੌਰ 90.4% ਅਤੇ ਅਰਮਾਨ 90% ਅੰਕ ਪ੍ਰਾਪਤ ਕੀਤੇ | ਉਨ•ਾਂ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਉਨ੍ਹਾਂ ਦੇ ਸਮੂਹਿਕ ਯਤਨਾਂ ਅਤੇ ਅਟੁੱਟ ਸਮਰਥਨ ਲਈ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |
ਅੰਮਿ੍ਤਸਰ ਪਬਲਿਕ ਸਕੂਲ
ਅੰਮਿ੍ਤਸਰ, (ਵਰਪਾਲ)-ਸੀ. ਬੀ. ਐੱਸ. ਈ. ਵਲੋਂ ਦਸਵੀਂ ਜਮਾਤ ਦੇ ਐਲਾਨ ਕੀਤੇ ਗਏ ਨਤੀਜਿਆਂ 'ਚ ਅੰਮਿ੍ਤਸਰ ਪਬਲਿਕ ਸਕੂਲ, ਫੋਕਲ ਪੁਆਇੰਟ, ਅੰਮਿ੍ਤਸਰ ਦਾ ਨਤੀਜਾ 100 ਫੀਸਦੀ ਆਇਆ ਹੈ | ਇਸ ਸੰਬੰਧੀ ਖੁਸ਼ੀ ਦਾ ਇਜਹਾਰ ਕਰਦੇ ਹੋਏ ਪਿ੍ੰ: ਗੁਰਪ੍ਰੀਤ ਕੌਰ ਓਬਰਾਏ ਨੇ ਦੱਸਿਆ ਕਿ ਸਕੂਲ ਦੇ ਹੋਣਹਾਰ ਵਿਦਿਆਰਥੀ ਯੁਵਰਾਜ ਸਿੰਘ ਨੇ 97.4 %, ਬਵਨੀਤ ਕੌਰ ਨੇ 96.2%, ਗੁਰਪ੍ਰੀਤ ਸਿੰਘ ਨੇ 92.4%, ਨੇਹਚਲਪ੍ਰੀਤ ਕੌਰ ਨੇ 92.6%, ਮਨਜੋਤ ਕੌਰ ਨੇ 94.2%, ਜੈਸਮੀਨ ਕੌਰ ਨੇ 92%, ਤਨਿਸ਼ਕਾ ਤਾਨਾਜੀ ਨੇ 91%, ਜੈਸਮੀਨ ਕੌਰ ਨੇ 90%, ਸਿ੍ਸ਼ਟੀ ਨੇ 93.4%, ਸਚਨੂਰ ਕੌਰ ਨੇ 91.6%, ਸਤਨਾਮ ਸਿੰਘ ਨੇ 90.2%, ਰਣਬੀਰ ਸਿੰਘ ਨੇ 91.2%, ਮਨਵੀਕ ਪ੍ਰਾਸ਼ਰ ਨੇ 89.8%, ਅੰਸ਼ਿਕਾ ਨੇ 89.6% ਅੰਕ ਪ੍ਰਾਪਤ ਕੀਤੇ ਹਨ | ਇਸ ਦੌਰਾਨ ਸਕੂਲ ਮੈਨੇਜਮੈਂਟ ਦੇ ਮੈਂਬਰ ਪ੍ਰੋ. ਬੀ. ਐੱਸ. ਸੇਠੀ ਚੇਅਰਮੈਨ, ਮਨਜੀਤ ਸਿੰਘ ਬਿੰਦਰਾ ਜਨਰਲ ਸਕੱਤਰ, ਇੰਦਰਪਾਲ ਸਿੰਘ ਵਿੱਤ ਸਕੱਤਰ, ਦਲੀਪ ਕੌਰ ਮੈਂਬਰ, ਨਾਜ਼ਦੀਪ ਸਿੰਘ ਚੱਢਾ ਮੈਂਬਰ, ਡੀ. ਕੇ. ਰਾਹੀ ਸਾਬਕਾ ਡਾਇਰੈਕਟਰ ਅਤੇ ਪਿ੍ੰ: ਗੁਰਪ੍ਰੀਤ ਕੌਰ ਓਬਰਾਏ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਓ. ਵੀ. ਐੱਨ. ਖਾਲਸਾ ਪਬਲਿਕ ਸਕੂਲ ਤਰਸਿੱਕਾ ਦੇ 8ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਅਕਾਲ ਅਕੈਡਮੀ ਵਛੋਆ 'ਚ ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਦਾ ਤਿਉਹਾਰ ਮਨਾਇਆ <br/>
Ad Position 24