25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਨਗਰ ਨਿਗਮ ਵਲੋਂ 3 ਰੋਜ਼ਾ ਸਵੱਛਤਾ ਰੈਲੀਆਂ 20 ਤੋਂ-ਮੇਅਰ, ਕਮਿਸ਼ਨਰ <br/>

Ad Position 21
No active advertisement
ਅਜੀਤ ਡੈਸਕ 17-04-2026
ਅੰਮਿ੍ਤਸਰ, 16 ਅਪ੍ਰੈਲ (ਹਰਮਿੰਦਰ ਸਿੰਘ)-ਨਗਰ ਨਿਗਮ ਵਲੋਂ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਆਏ ਦਿਨ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਸਫਾਈ ਸੰਬੰਧੀ ਜਾਗਰੂਕ ਕਰਨ ਲਈ ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕੇ 20 ਤੋਂ 22 ਅਪ੍ਰੈਲ ਨੂੰ ਸਵੱਛਤਾ ਰੈਲੀ ਕੱਢੀ ਜਾਵੇਗੀ | ਇਹ ਜਾਣਕਾਰੀ ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿਲ ਨੇ ਪੱਤਰਕਾਰਾਂ ਨਾਲ ਸਾਂਝੀ ਕੀਤੀ | ਉਨ੍ਹਾਂ ਦੱਸਿਆ ਕਿ ਇਹ ਉਪਰਾਲਾ ਸਮਾਜ ਸੇਵੀ ਸੰਸਥਾ ਈਕੋ ਸੇਵਾ ਅਤੇ ਸਵੱਛ ਪੰਜਾਬ ਫਾਉਂਡੇਸ਼ਨ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ | 20 ਅਪ੍ਰੈਲ ਨੂੰ ਇਹ ਸਵੱਛਤਾ ਰੈਲੀ ਵਾਰਡ ਨੰ: 4 'ਚ ਹੋਵੇਗੀ, ਜਿਸ 'ਚ ਇਲਾਕਾ ਨਿਵਾਸੀਆਂ ਤੋਂ ਇਲਾਵਾ ਸਕੂਲਾਂ ਦੇ ਬੱਚੇ ਵੀ ਭਾਗ ਲੈਣਗੇ ਅਤੇ ਇਸ ਦੌਰਾਨ ਘਰ-ਘਰ ਜਾ ਕੇ ਸਾਫ-ਸਫਾਈ ਰੱਖਣ ਸੰਬੰਧੀ ਸੁਝਾਵ ਦਿੱਤੇ ਜਾਣਗੇ | ਇਸੇ ਤਰ੍ਹਾਂ 21 ਅਪ੍ਰੈਲ ਨੂੰ ਇਹ ਰੈਲੀ ਕੰਪਨੀ ਬਾਗ ਅਤੇ 22 ਅਪ੍ਰੈਲ 2026 ਨੂੰ ਵਿਰਾਸਤੀ ਮਾਰਗ ਵਿਖੇ ਰੱਖੀ ਗਈ ਹੈ ਤਾਂ ਜੋ ਸ਼ਹਿਰ ਵਾਸੀ ਇਸ ਮੁਹਿੰਮ 'ਚ ਸ਼ਾਮਿਲ ਹੋ ਕੇ ਸ਼ਹਿਰ ਦੀ ਸਾਫ-ਸਫਾਈ ਨੂੰ ਬਣਾਏ ਰਖਣ ਲਈ ਵਚਨਬੱਧ ਹੋ ਸਕਣ ਗੁਰੂ ਨਗਰੀ ਦੀ ਸ਼ਾਨ, ਸਫਾਈ ਸਾਡੀ ਪਹਿਚਾਣ ਇਸ ਸਲੋਗਨ ਤਹਿਤ ਇਹ ਰੈਲੀਆਂ ਦਾ ਕੀਤੀਆਂ ਜਾ ਰਹੀਆਂ ਹਨ | ਮੇਅਰ ਅਤੇ ਕਮਿਸ਼ਨਰ ਨੇ ਦੱਸਿਆ ਕਿ ਨਗਰ ਨਿਗਮ ਦਾ ਮੁੱਖ ਧਿਆਨ ਇਸ ਸਮੇਂ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਚੁਸਤ ਦਰੁਸਤ ਕਰਨਾ ਹੈ ਜਿਸ ਵਾਸਤੇ ਨਗਰ ਨਿਗਮ ਦੀ ਟੀਮ ਦਿਨ ਰਾਤ ਮਿਹਨਤ ਕਰ ਰਹੀ ਹੈ | ਸਫਾਈ ਵਿਭਾਗ ਵਲੋਂ ਤਿੰਨ-ਤਿੰਨ ਸ਼ਿਫਟਾਂ ਵਿਚ ਕੰਮ ਕਰਕੇ ਸੜਕਾਂ ਤੋਂ ਕੂੜਾ ਚੁੱਕਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਮੁੱਖ ਵਪਾਰਕ ਮਾਰਕਿਟਾਂ ਅਤੇ ਸੜਕਾਂ 'ਤੇ ਰਾਤ ਨੂੰ ਸਫਾਈ ਦਾ ਕੰਮ ਕੀਤਾ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਇੰਗਲੈਂਡ ਤੋਂ ਦਰਸ਼ਨ ਕਰਨ ਪੁੱਜੇ ਸ਼ਰਧਾਲੂ ਪਰਿਵਾਰ ਦਾ ਗੁੰਮ ਹੋਇਆ ਕੀਮਤੀ ਬੈਗ ਸ੍ਰੀ ਦਰਬਾਰ ਸਾਹਿਬ ਦੇ ਕਰਮਚਾਰੀਆਂ ਨੇ... ਅਗਲੀ ਖ਼ਬਰ ਅੰਤਰਰਾਸ਼ਟਰੀ ਮੁਕਾਬਲਿਆਂ 'ਚ ਸੰਤ ਬਾਬਾ ਭੂਰੀ ਵਾਲੇ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ, ਜਿੱਤੇ 8 ਮ...
Ad Position 24