25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਇੰਗਲੈਂਡ ਤੋਂ ਦਰਸ਼ਨ ਕਰਨ ਪੁੱਜੇ ਸ਼ਰਧਾਲੂ ਪਰਿਵਾਰ ਦਾ ਗੁੰਮ ਹੋਇਆ ਕੀਮਤੀ ਬੈਗ ਸ੍ਰੀ ਦਰਬਾਰ ਸਾਹਿਬ ਦੇ ਕਰਮਚਾਰੀਆਂ ਨੇ ਇੱਕ ਘੰਟੇ ਅੰਦਰ ਲੱਭ ਕੇ ਕੀਤਾ ਵਾਪਸ <br/>

Ad Position 21
No active advertisement
ਇੰਗਲੈਂਡ ਤੋਂ ਦਰਸ਼ਨ ਕਰਨ ਪੁੱਜੇ ਸ਼ਰਧਾਲੂ ਪਰਿਵਾਰ ਦਾ ਗੁੰਮ ਹੋਇਆ ਕੀਮਤੀ ਬੈਗ ਲੱਭ ਕੇ ਵਾਪਿਸ ਸੌਂਪਦੇ ਹੋਏ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ: ਜਸਪਾਲ ਸਿੰਘ ਢੱਡੇ ਤੇ ਹੋਰ ਕਰਮਚਾਰੀ | (ਸੱਜੇ) ਇੰਗਲੈਂਡ ਤੋਂ ਦਰਸ਼ਨ ਕਰਨ ਪੁੱਜੇ ਸ਼ਰਧਾਲੂ ਪਰਿਵਾਰ ਦਾ ਗੁੰਮ ਹੋਇਆ ਕੀਮਤੀ ਬੈਗ ਲੱਭ ਕੇ ਵਾਪਿਸ ਕਰਨ ਵਾਲੇ ਕਰਮਚਾਰੀਆਂ ਨੂੰ ਸਨਮਾਨਤ ਕਰਦੇ ਹੋਏ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ | ਅਜੀਤ ਤਸਵੀਰਾਂ <br/> 17-04-2026
ਅੰਮਿ੍ਤਸਰ, 16 ਅਪ੍ਰੈਲ (ਜਸਵੰਤ ਸਿੰਘ ਜੱਸ)-ਇੰਗਲੈਂਡ ਤੋਂ ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨਾਂ ਲਈ ਆਏ ਸ਼ਰਧਾਲੂ ਪਰਿਵਾਰ ਦਾ ਗੁੰਮ ਹੋਇਆ ਹੈਾਡ ਬੈਗ, ਜਿਸ ਵਿਚ ਪਾਸਪੋਰਟ ਅਤੇ ਕਰੀਬ ਭਾਰਤੀ 20 ਲੱਖ ਰੁਪਏ ਦੀ ਕੀਮਤ ਦੇ ਪੌਂਡ ਸਨ, ਸ਼੍ਰੋਮਣੀ ਕਮੇਟੀ ਦੇ ਸੀ.ਸੀ.ਟੀ.ਵੀ. ਕੰਟਰੋਲ ਰੂਮ ਅਤੇ ਪਰਿਕਰਮਾ ਵਿਚ ਡਿਊਟੀ 'ਤੇ ਤਾਇਨਾਤ ਹੋਰ ਮੁਲਾਜ਼ਮਾਂ ਵਲੋਂ ਕਰੀਬ ਇਕ ਘੰਟੇ ਦੇ ਅੰਦਰ ਹੀ ਲੱਭ ਕੇ ਪਰਿਵਾਰ ਨੂੰ ਸੌਂਪਿਆ ਗਿਆ | ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਇਮਾਨਦਾਰੀ ਤੇ ਸਮਰਪਨ ਭਾਵ ਨਾਲ ਡਿਊਟੀ ਕਰਨ ਵਾਲੇ ਇਨ੍ਹਾਂ ਮੁਲਾਜ਼ਮਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰਦਿਆਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਦੇਸ਼-ਵਿਦੇਸ਼ ਤੋਂ ਰੋਜ਼ਾਨਾ ਲੱਖਾਂ ਦੀ ਗਿਣਤੀ ਵਿਚ ਸੰਗਤ ਨਤਮਸਤਕ ਹੋਣ ਪੁੱਜਦੀ ਹੈ ਅਤੇ ਸ਼੍ਰੋਮਣੀ ਕਮੇਟੀ ਵਲੋਂ ਤਾਇਨਾਤ ਸਟਾਫ਼ ਵਲੋਂ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ ਕਿ ਕਿਸੇ ਵੀ ਸ਼ਰਧਾਲੂ ਦੇ ਕੀਮਤੀ ਸਾਮਾਨ ਨੂੰ ਕੋਈ ਨੁਕਸਾਨ ਨਾ ਪੁੱਜੇ | ਉਨ੍ਹਾਂ ਕਿਹਾ ਕਿ ਡਿਊਟੀ 'ਤੇ ਤਾਇਨਾਤ ਸਟਾਫ਼ ਵਲੋਂ ਕਈ ਵਾਰ ਸੰਗਤਾਂ ਦਾ ਗੁੰਮ ਹੋਇਆ ਸਾਮਾਨ ਲੱਭ ਕੇ ਉਨ੍ਹਾਂ ਦੇ ਹਵਾਲੇ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਬੀਤੀ ਰਾਤ ਇੰਗਲੈਂਡ ਨਿਵਾਸੀ ਸ: ਸੋਢੀ ਸਿੰਘ ਦਾ ਪਰਿਵਾਰ ਦਰਸ਼ਨਾਂ ਲਈ ਆਇਆ ਸੀ, ਜਿਨ੍ਹਾਂ ਦਾ ਗੁੰਮ ਹੋਇਆ ਹੈਾਡ ਬੈਗ, ਜਿਸ ਵਿਚ ਕਰੀਬ 20 ਲੱਖ ਦੀ ਕੀਮਤ ਦੇ ਪੌਂਡ ਅਤੇ ਤਿੰਨ ਪਾਸਪੋਰਟ ਸਨ, ਇਹ ਮਾਮਲਾ ਧਿਆਨ ਵਿਚ ਆਉਣ 'ਤੇ ਗੁੰਮ ਹੋਇਆ ਸਮਾਨ ਲੱਭ ਕੇ ਸ਼ਰਧਾਲੂ ਪਰਿਵਾਰ ਨੂੰ ਸੌਂਪਿਆ ਗਿਆ ਹੈ | ਇਸੇ ਦੌਰਾਨ ਇੰਗਲੈਂਡ ਨਿਵਾਸੀ ਸੋਢੀ ਸਿੰਘ ਨੇ ਵੀ ਸ੍ਰੀ ਦਰਬਾਰ ਸਾਹਿਬ ਅਤੇ ਸ਼ੋ੍ਰਮਣੀ ਕਮੇਟੀ ਦੇ ਸਟਾਫ਼ ਵਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ | ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਓ.ਐੱਸ.ਡੀ. ਸਤਬੀਰ ਸਿੰਘ, ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਗੁਰਿੰਦਰ ਸਿੰਘ ਮਥਰੇਵਾਲ, ਨਿੱਜੀ ਸਕੱਤਰ ਸ਼ਾਹਬਾਜ਼ ਸਿੰਘ, ਮੀਤ ਸਕੱਤਰ ਹਰਭਜਨ ਸਿੰਘ ਵਕਤਾ, ਮੁੱਖ ਮੈਨੇਜਰ ਭਗਵੰਤ ਸਿੰਘ ਧੰਗੇੜਾ, ਮੈਨੇਜਰ ਜਸਪਾਲ ਸਿੰਘ ਢੱਡੇ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਨੇ ਟੋਲ ਪਲਾਜ਼ਾ ਨਿੱਜਰਪੁਰਾ ਕੀਤਾ ਟੋਲ ਮੁਕਤ <br/> ਅਗਲੀ ਖ਼ਬਰ ਨਗਰ ਨਿਗਮ ਵਲੋਂ 3 ਰੋਜ਼ਾ ਸਵੱਛਤਾ ਰੈਲੀਆਂ 20 ਤੋਂ-ਮੇਅਰ, ਕਮਿਸ਼ਨਰ <br/>
Ad Position 24