ਅੰਤਰਰਾਸ਼ਟਰੀ ਮੁਕਾਬਲਿਆਂ 'ਚ ਸੰਤ ਬਾਬਾ ਭੂਰੀ ਵਾਲੇ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ, ਜਿੱਤੇ 8 ਮੈਡਲ <br/>
ਅਜੀਤ ਡੈਸਕ
17-04-2026
ਸਕੂਲ ਦੇ ਪਿ੍ੰਸੀਪਲ ਕੁਲਜਿੰਦਰ ਸਿੰਘ ਢਿੱਲੋਂ ਨੇ ਇਸ ਪ੍ਰਾਪਤੀ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਦੱਸਿਆ ਕਿ ਇਹ ਨਤੀਜੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਅਧਿਆਪਕਾਂ ਦੇ ਸਹੀ ਮਾਰਗ ਦਰਸ਼ਨ ਦਾ ਨਤੀਜਾ ਹਨ | ਉਨ੍ਹਾਂ ਦੱਸਿਆ ਕਿ ਜਿੱਥੇ ਵਿਦਿਆਰਥੀਆਂ ਨੇ 6 ਗੋਲਡ ਮੈਡਲ ਹਾਸਲ ਕਰਕੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਪਛਾਣ ਬਣਾਈ ਹੈ, ਉੱਥੇ ਹੀ 2 ਸਿਲਵਰ ਮੈਡਲ ਜਿੱਤ ਕੇ ਵੀ ਆਪਣੀ ਕਾਬਲੀਅਤ ਸਿੱਧ ਕੀਤੀ ਹੈ | ਜਿਨ੍ਹਾਂ ਵਿਦਿਆਰਥੀਆਂ ਨੇ ਅਕਾਦਮਿਕ ਮੁਕਾਬਲਿਆਂ ਵਿਚ ਉੱਤਮ ਪ੍ਰਦਰਸ਼ਨ ਕਰਦਿਆਂ ਇਹ ਮਾਣਮੱਤਾ ਸਥਾਨ ਪ੍ਰਾਪਤ ਕੀਤਾ ਉਨ੍ਹਾਂ ਸਿਲਵਰ ਮੈਡਲ ਜੇਤੂਆਂ ਵਿਚ ਇਸ਼ਕੀਰਤ ਸਿੰਘ (ਪਹਿਲੀ ਜਮਾਤ), ਗੁਰ ਮਨਪ੍ਰੀਤ ਕੌਰ ਅਤੇ ਗੁਰਮਹਿਜ ਕੌਰ (ਦੂਸਰੀ ਜਮਾਤ), ਆਦਰਸ਼ ਪ੍ਰੀਤ ਕੌਰ (ਚੌਥੀ ਜਮਾਤ), ਹਰਗੁਨ ਕੌਰ (ਸੱਤਵੀਂ ਜਮਾਤ), ਅਜੇ ਪ੍ਰਤਾਪ ਸਿੰਘ ਤੇ ਜਸਕੀਰਤ ਕੌਰ (ਪਹਿਲੀ ਜਮਾਤ) ਅਤੇ ਗੁਰਮਿਹਰ ਸਿੰਘ (ਦੂਸਰੀ ਜਮਾਤ) ਸ਼ਾਮਲ ਹਨ |
ਸਕੂਲ ਪ੍ਰਬੰਧਨ ਵਲੋਂ ਸਨਮਾਨ
ਇਸ ਪ੍ਰਾਪਤੀ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਕੂਲ ਸਟਾਫ ਵਲੋਂ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵਾਈਸ ਪਿ੍ੰਸੀਪਲ ਮੈਡਮ ਸਿਮਰਨਜੀਤ ਕੌਰ, ਮੈਡਮ ਕਿਰਨਪ੍ਰੀਤ ਕੌਰ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ | ਪਿ੍ੰਸੀਪਲ ਢਿੱਲੋਂ ਨੇ ਕਿਹਾ ਕਿ ਸਕੂਲ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਨਾ ਸਿਰਫ਼ ਕਿਤਾਬੀ ਗਿਆਨ ਦੇਣਾ ਹੈ, ਸਗੋਂ ਉਨ੍ਹਾਂ ਨੂੰ ਵਿਸ਼ਵ ਪੱਧਰ ਦੇ ਮੁਕਾਬਲਿਆਂ ਲਈ ਤਿਆਰ ਕਰਨਾ ਵੀ ਹੈ |