04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਕਾਂਗਰਸ ਪਾਰਟੀ 2027 'ਚ ਸ਼ਾਨਦਾਰ ਜਿੱਤ ਪ੍ਰਾਪਤ ਕਰ ਕੇ ਸੂਬੇ ਵਿਚ ਸਰਕਾਰ ਬਣਾਵੇਗੀ-ਦਿਲਰਾਜ ਸਰਕਾਰੀਆ

Ad Position 21
No active advertisement
ਅਜੀਤ ਡੈਸਕ 20-04-2026

ਰਾਜਾਸਾਂਸੀ, 19 ਅਪ੍ਰੈਲ (ਹਰਦੀਪ ਸਿੰਘ ਖੀਵਾ)-ਲੋਕਾਂ ਦਾ ਆਮ ਆਦਮੀ ਪਾਰਟੀ ਤੋਂ ਮੋਹ ਭੰਗ ਹੋ ਚੁੱਕਾ ਹੈ ਤੇ ਲੋਕ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਪ੍ਰੀਸ਼ਦ ਅੰਮਿ੍ਤਸਰ ਦੇ ਸਾਬਕਾ ਚੇਅਰਮੈਨ ਦਿਲਰਾਜ ਸਿੰਘ ਸਰਕਾਰੀਆ ਨੇ ਹਲਕਾ ਰਾਜਾਸਾਂਸੀ ਦੇ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਦੇ ਨਿਰਦੇਸ਼ਾਂ ਹੇਠ ਨੌਜਵਾਨ ਵਰਕਰਾਂ ਨਾਲ 2027 ਦੀਆਂ ਚੋਣਾਂ ਸੰਬੰਧੀ ਵਿਚਾਰ ਵਟਾਂਦਰੇ ਕਰਨ ਉਪਰੰਤ ਰਾਜਾਸਾਂਸੀ ਵਿਖੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਜਦੋਂ ਵੀ ਵਿਕਾਸ ਕਾਰਜ ਹੋਏ ਹਨ ਉਹ ਕਾਂਗਰਸ ਪਾਰਟੀ ਦੀ ਸਰਕਾਰ ਦੌਰਾਨ ਹੀ ਹੋਏ ਹਨ, ਇਸ ਲਈ ਲੋਕ ਪੰਜਾਬ ਸੂਬੇ ਵਿਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ | ਉਨ੍ਹਾਂ ਨੌਜਵਾਨਾਂ ਨੂੰ ਹੁਣ ਤੋਂ ਹੀ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਕਮਰਕੱਸੇ ਕਰਨ ਲਈ ਕਿਹਾ | ਇਸ ਮੌਕੇ ਰਵੀ ਕੁਮਾਰ ਪੀ. ਏ. ਸਰਕਾਰੀਆ, ਜਸਪਾਲ ਭੱਟੀ ਸ਼ਹਿਰੀ ਪ੍ਰਧਾਨ, ਰਣਜੀਤਪਾਲ ਸਿੰਘ ਛੀਨਾ ਸੋਸ਼ਲ ਮੀਡੀਆ, ਜਸਕਰਨ ਸਿੰਘ ਕੋਹਰੀ, ਹਰਕੰਵਲਜੀਤ ਸਿੰਘ ਹੈਪੀ ਸਾਬਕਾ ਸਰਪੰਚ ਅਦਲੀਵਾਲਾ, ਅੰਮਿ੍ਤਪਾਲ ਸਿੰਘ ਸੈਦੂਪੁਰਾ, ਰਿੰਕੂ ਚੋਗਾਵਾਂ, ਕੁਲਦੀਪ ਸਿੰਘ ਸਾਬਕਾ ਸਰਪੰਚ ਕੁੱਕੜਾਂ ਵਾਲਾ, ਪ੍ਰਦੀਪ ਸਿੰਘ ਛੀਨਾ ਤੋਂ ਇਲਾਵਾ ਹਲਕਾ ਰਾਜਾਸਾਂਸੀ ਦੇ ਹੋਰ ਨੌਜਵਾਨ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰਾਜਬੀਰ ਭੁੱਲਰ ਨੇ ਅਨਾਜ ਮੰਡੀ ਤਰਨ ਤਾਰਨ ਦਾ ਕੀਤਾ ਦੌਰਾ <br/> ਅਗਲੀ ਖ਼ਬਰ ਰੰਜਿਸ਼ ਦੇ ਚਲਦਿਆਂ ਗੋਲੀ ਚਲਾਉਣ ਕਾਰਨ ਇਕ ਦੀ ਮੌਤ, 3 ਜ਼ਖ਼ਮੀ
Ad Position 24