03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਰੰਜਿਸ਼ ਦੇ ਚਲਦਿਆਂ ਗੋਲੀ ਚਲਾਉਣ ਕਾਰਨ ਇਕ ਦੀ ਮੌਤ, 3 ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 20-04-2026
ਅੰਮਿ੍ਤਸਰ, 19 ਅਪ੍ਰੈਲ (ਹਰਮਿੰਦਰ ਸਿੰਘ)-ਸਥਾਨਕ ਸੁਲਤਾਨਵਿੰਡ ਰੋਡ ਵਿਖੇ ਸਥਿਤ ਡਰੰਮਾਂ ਵਾਲਾ ਬਾਜ਼ਾਰ ਵਿਖੇ ਨਿੱਜੀ ਰਿੰਜਸ਼ ਦੇ ਚੱਲਦਿਆਂ ਗੋਲੀ ਚੱਲਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਤਿੰਨ ਹੋਰ ਵਿਅਕਤੀ ਜ਼ਖ਼ਮੀ ਹੋ ਗਏ | ਇਸ ਸੰਬੰਧ 'ਚ ਏ. ਡੀ. ਸੀ. ਪੀ. 3 ਹਰਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਅੱਧੀ ਰਾਤ ਨੂੰ ਡਰੰਮਾਂ ਵਾਲਾ ਵਿਖੇ ਗੋਲੀ ਚੱਲਣ ਦੀ ਘਟਨਾ ਦਾ ਪਤਾ ਲੱਗਾ, ਜਿਸ 'ਤੇ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੇ ਜਿਸ ਤੋਂ ਪਤਾ ਲੱਗਾ ਕਿ ਬਲਵਿੰਦਰ ਸਿੰਘ ਰਾਜਾ ਨਾਮਕ ਵਿਅਕਤੀ, ਜੋ ਟੈਕਸੀ ਚਲਾਉਣ ਦਾ ਕੰਮ ਕਰਦਾ ਹੈ, ਉਸ ਦਾ ਘਰ ਡਰੰਮਾਂ ਵਾਲਾ ਬਾਜ਼ਾਰ ਵਿਖੇ ਹਨ | ਉਸ ਦੀ ਗਲੀ 'ਚੋਂ ਜਸਕਰਨ ਸਿੰਘ ਟਮਾਟਰ ਨਾਮਕ ਵਿਅਕਤੀ ਤੇਜ ਰਫਤਾਰ 'ਚ ਆਪਣੀ ਗੱਡੀ ਲੈ ਕੇ ਨਿਕਲਦਾ ਸੀ, ਜਿਸ ਨੂੰ ਰੋਕਣ ਦੋਂ ਬਾਅਦ ਦੋਵੇਂ ਦਰਮਿਆਨੀ ਆਪਣੇ ਹੋਰ ਸਾਥੀਆਂ ਨੂੰ ਲੈ ਕੇ ਆਪਸ 'ਚ ਝਗੜਾ ਕੀਤਾ | ਝਗੜੇ ਦੌਰਾਨ ਜਸਕਰਨ ਸਿੰਘ ਟਮਾਟਰ ਦੇ ਨਾਲ ਆਏ ਉਸ ਦੇ ਮਿੱਤਰ ਰਾਹੁਲ ਵਲੋਂ ਗੋਲੀ ਚਲਾਏ ਜਾਣ ਕਾਰਨ ਇਕ ਗੋਲੀ ਦਵਿੰਦਰ ਸਾਬ ਦੇ ਪੇਟ 'ਚ ਵੱਜੀ, ਜਿਸ ਕਾਰਨ ਉਸ ਦੀ ਮੌਤ ਹੋ ਗਈ | ਇਸ ਦੌਰਾਨ ਇਕ ਗੋਲੀ ਬਲਵਿੰਦਰ ਸਿੰਘ ਰਾਜਾ ਦੇ ਪੱਟ 'ਤੇ ਵੱਜੀ, ਇਸ ਤੋਂ ਇਲਾਵਾ ਇਕ ਇਕ ਗੋਲੀ ਅਰੁਣ ਕੁਮਾਰ ਤੇ ਅਜਮੇਰ ਸਿੰਘ ਦੀ ਬਾਂਹ 'ਤੇ ਵੱਜੀ, ਜਿਸ ਦੇ ਨਾਲ ਤਿੰਨੇ ਫੱਟੜ ਹੋ ਗਏ | ਉਨ੍ਹਾਂ ਦੱਸਿਆ ਕਿ ਇਨ੍ਹਾਂ 'ਚੋਂ ਬਲਵਿੰਦਰ ਸਿੰਘ ਰਾਜਾ ਨੂੰ ਇਕ ਨਿੱਜੀ ਹਸਪਤਾਲ ਅਤੇ ਅਰੁਣ ਅਤੇ ਅਜਮੇਰ ਸਿੰਘ ਸਰਕਾਰੀ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ | ਏ. ਡੀ. ਸੀ. ਪੀ. ਹਰਪਾਲ ਸਿੰਘ ਨੇ ਦੱਸਿਆ ਕਿ ਇਸ ਸੰਬੰਧ 'ਚ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਤਫ਼ਤੀਸ਼ ਕਰ ਦਿੱਤੀ ਹੈ ਅਤੇ ਦੋਸ਼ੀਆਂ ਦੀ ਭਾਲ ਲਈ ਯਤਨ ਕੀਤੇ ਜਾ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਪਾਰਟੀ 2027 'ਚ ਸ਼ਾਨਦਾਰ ਜਿੱਤ ਪ੍ਰਾਪਤ ਕਰ ਕੇ ਸੂਬੇ ਵਿਚ ਸਰਕਾਰ ਬਣਾਵੇਗੀ-ਦਿਲਰਾਜ ਸਰਕਾਰੀਆ ਅਗਲੀ ਖ਼ਬਰ ਸ਼ਹਿਰ ਦੀਆਂ ਲਿੰਕ ਸੜਕਾਂ ਦੀ ਹਾਲਤ ਹੋਈ ਖ਼ਸਤਾ, ਡੂੰਘੇ ਟੋਏ ਸੜਕ ਹਾਦਸਿਆਂ ਨੂੰ ਦੇ ਰਹੇ ਸੱਦਾ <br/>
Ad Position 24