04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਅਣਪਛਾਤੇ ਵਿਅਕਤੀ ਵਲੋਂ ਪਿਸਟਲ ਚੋਰੀ

Ad Position 21
No active advertisement
ਅਜੀਤ ਡੈਸਕ 20-04-2026
ਤਰਨ ਤਾਰਨ, 19 ਅਪ੍ਰੈਲ (ਪਰਮਜੀਤ ਜੋਸ਼ੀ)-ਇਕ ਅਣਪਛਾਤੇ ਵਿਅਕਤੀ ਵਲੋਂ ਢਾਬੇ ਦੇ ਮਾਲਕ ਦਾ ਪਿਸਟਲ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸੰਬੰਧੀ ਥਾਣਾ ਸਰਹਾਲੀ ਦੇ ਏ.ਐਸ.ਆਈ. ਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਬਲਜਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਜੋਧਪੁਰ ਰੋਡ ਤਰਨ ਤਾਰਨ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੇ ਬੱਲ ਸੰਧੂ ਪੰਜਾਬੀ ਨਾਂਅ ਦਾ ਢਾਬਾ, ਜੋ ਕਿ ਖਾਰਾ ਪੁਲ ਨੇੜ੍ਹੇ ਖੋਲਿਆ ਹੈ | ਉਸ ਦਾ ਇਕ ਲਾਇਸੰਸੀ 32 ਬੋਰ ਰਿਵਾਲਵਰ, ਜੋ ਉਹ ਰੋਜ਼ਾਨਾ ਦੀ ਤਰ੍ਹਾਂ ਢਾਬੇ 'ਤੇ ਲੈ ਕੇ ਆਉਂਦਾ ਸੀ | ਮਿਤੀ 2 ਅਪ੍ਰੈਲ 2026 ਨੂੰ ਰੋਜ਼ਾਨਾ ਦੀ ਤਰ੍ਹਾਂ ਉਹ ਆਪਣੇ ਢਾਬੇ 'ਤੇ ਆਇਆ ਤੇ ਆਪਣਾ ਪਿਸਟਲ ਦਫ਼ਤਰ ਵਿਚ ਬੈੱਡ ਦੇ ਸਰਹਾਣੇ ਥੱਲੇ ਰੱਖ ਦਿੱਤਾ ਅਤੇ ਉਹ ਸ਼ਾਮ ਨੂੰ ਵਕਤ ਕਰੀਬ 6 ਵਜੇ ਆਪਣੇ ਘਰ ਨੂੰ ਜਾਣ ਲੱਗਾ ਤਾਂ ਉਸ ਦਾ ਪਿਸਟਲ ਕਿਸੇ ਅਣਪਛਾਤੇ ਵਿਅਕਤੀ ਨੇ ਚੋਰੀ ਕਰ ਲਿਆ | ਇਸ ਸੰਬੰਧੀ ਥਾਣਾ ਸਰਹਾਲੀ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਭਾਈਚਾਰੇ ਨਾਲ ਜੁੜ ਕੇ ਡੇਂਗੂ, ਚਿਕਨਗੁਨੀਆ ਤੇ ਮਲੇਰੀਆ ਨੂੰ ਨੱਥ ਪਾਈ ਜਾਵੇ-ਡਾ. ਗੁਰਪ੍ਰੀਤ ਸਿੰਘ ਰਾਏ <br/> ਅਗਲੀ ਖ਼ਬਰ ਰਾਜਪਾਲ ਦੀ ਮਨਜ਼ੂਰੀ ਨਾਲ ਬੇਅਦਬੀ ਬਿੱਲ ਕਾਨੂੰਨ ਬਣਨ ਨਾਲ ਮੁੱਖ ਮੰਤਰੀ ਮਾਨ ਦਾ ਮਾਣ ਨਾਲ ਸਿਰ ਉੱਚਾ ਹੋ ਗਿਆ ਹੈ-ਚੇਅ....
Ad Position 24