11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਤਲਬੀਰ ਗਿੱਲ ਹਲਕੇ ਦੇ ਲੋਕਾਂ ਦੀਆਂ ਉਮੀਦਾਂ 'ਤੇ ਪੂਰੀ ਤਰ੍ਹਾਂ ਖਰਾ ਉੱਤਰ ਰਿਹਾ-ਰਾਜ ਕੁਮਾਰ ਲੁੱਧੜ <br/>

Ad Position 21
No active advertisement
ਅਜੀਤ ਡੈਸਕ 22-04-2026
ਜੇਠੂਵਾਲ, 21 ਅਪ੍ਰੈਲ (ਮਿੱਤਰਪਾਲ ਸਿੰਘ ਰੰਧਾਵਾ)-ਹਲਕਾ ਮਜੀਠਾ ਵਿਚ ਡਾਇਨਾਸੋਰ ਪਾਰਟੀ ਵਾਲੇ ਚੱਲੇ ਕਾਰਤੂਸ ਮੁੱਦਾਹੀਣ ਹੋ ਚੁੱਕੇ ਪਿੰਡਾਂ ਵਿਚ ਮਗਰਮੱਛ ਦੇ ਅਥਰੂ ਵਹਾਉਂਦੇ ਹੋਏ ਵੋਟਰਾਂ ਨੂੰ ਭਰਮਾਉਣ ਲਈ ਤਰਲੋਮੱਛੀ ਹੁੰਦੇ ਨਜ਼ਰ ਆ ਰਹੇ ਹਨ ਪਰ ਇਸ ਹਲਕੇ 'ਚ ਹੁਣ ਇਨ੍ਹਾਂ ਦੀ ਕਦਾਚਿੱਤ ਦਾਲ ਨਹੀਂ ਗਲੇਗੀ ਕਿਉਂਕਿ ਲੋਕ ਬਾਦਲ ਪਾਰਟੀ ਦੀਆਂ ਨੀਤੀਆਂ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ, ਜਿਨ੍ਹਾਂ ਦਾ ਇਨ੍ਹਾਂ ਤੋਂ ਮਨ ਖੱਟਾ ਹੋ ਚੁੱਕਾ ਹੈ | ਇਹ ਵਿਚਾਰ ਆਮ ਆਦਮੀ ਪਾਰਟੀ ਵਿਚ ਐੱਸ. ਸੀ. ਵਿੰਗ ਹਲਕਾ ਮਜੀਠਾ ਦੇ ਪ੍ਰਧਾਨ ਸਰਪੰਚ ਰਾਜ ਕੁਮਾਰ ਲੁੱਧੜ ਨੇ ਪੱਤਰਕਾਰ ਮੁਲਾਕਾਤ ਦੌਰਾਨ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਜਨਤਾ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਨਾਲ ਚਟਾਨ ਵਾਂਗ ਖਲੋ ਚੁੱਕੀ ਹੈ ਜੋ ਬੀਤੇ ਸਮੇਂ ਤੋਂ ਲੋਕਾਂ ਦੇ ਹਰੇਕ ਦੁੱਖ ਸੁੱਖ ਦਾ ਸਹਾਈ ਬਣਦਾ ਆ ਵਰਗ ਸੰਤੁਸ਼ਟ ਹੈ ਅਤੇ ਇਹ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਨ ਵਾਲਾ ਭਰੋਸੇਯੋਗ ਲੀਡਰ ਹੈ | ਇਸ ਮੌਕੇ ਡਾ. ਰਾਕੇਸ਼ ਕੁਮਾਰ ਸ਼ਰਮਾ, ਮੈਂਬਰ ਅੰਗਰੇਜ਼ ਪਾਲ ਭਗਤ, ਜਸਪ੍ਰੀਤ ਸਿੰਘ ਭੱਟੀ, ਮੈਂਬਰ ਕਲਬੂਸ਼ਨ ਸ਼ਰਮਾ, ਮੈਂਬਰ ਚਰਨਜੀਤ ਕੌਰ, ਮੈਂਬਰ ਗਿਆਨ ਕੌਰ, ਮੈਂਬਰ ਰਾਜਵਿੰਦਰ ਕੌਰ, ਅਮੋਲਕ ਸਿੰਘ ਪੰਨੂ, ਰਣਜੀਤ ਸਿੰਘ ਰਾਣਾ, ਅਰਸਪ੍ਰੀਤ ਸਿੰਘ ਭੱਟੀ, ਕੈਪਟਨ ਵਿਜੇ ਕੁਮਾਰ, ਕੈਪਟਨ ਚਿਤਰੰਜਨ ਸਿੰਘ ਪੰਨੂ, ਗੁਰਪ੍ਰੀਤ ਗੋਲਾ, ਗੁਰਵਿੰਦਰ ਸਿੰਘ ਗੱਦਰ, ਫੌਜੀ ਕਸ਼ਮੀਰ ਸਿੰਘ, ਪਲਵਿੰਦਰ ਸਿੰਘ ਫੌਜੀ, ਬਾਬਾ ਸਰਵਣ ਸਿੰਘ, ਜਸਵੰਤ ਸਿੰਘ ਜਪਾਨੀ, ਸੱਤਪਾਲ, ਸੁਖਪਾਲ, ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਜਨਾਲਾ ਤੋਂ ਦਿਮਾਗ਼ੀ ਤੌਰ 'ਤੇ ਪ੍ਰੇਸ਼ਾਨ ਬਜ਼ੁਰਗ ਹੋਇਆ ਅਚਾਨਕ ਲਾਪਤਾ <br/> ਅਗਲੀ ਖ਼ਬਰ ਦਾਣਾ ਮੰਡੀ ਜੰਡਿਆਲਾ ਗੁਰੂ ਵਿਚ ਕਿਸਾਨ ਸਿਖਲਾਈ ਕੈਂਪ ਲਗਾਇਆ <br/>
Ad Position 24