ਅੰਮਿ੍ਤਸਰ, 22 ਅਪ੍ਰੈਲ (ਹਰਮਿੰਦਰ ਸਿੰਘ)¸ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਵਿਖੇ ਵਿਦਿਆਰਥਣਾਂ ਦੀ ਕੌਸ਼ਲ ਵਿਕਾਸ ਨੂੰ ਧਿਆਨ 'ਚ ਰੱਖਦਿਆਂ ਲੈਕਮੇ ਅਕੈਡਮੀ, ਪੁਤਲੀਘਰ ਦੇ ਸਹਿਯੋਗ ਨਾਲ ਵਿਸ਼ੇਸ਼ ਵਰਕਸ਼ਾਪ ਕਰਵਾਈ ਗਈ | ਕਾਲਜ ਪਿ੍ੰਸੀਪਲ ਡਾ. ਲਕਸ਼ਮੀ ਮਲਹੋਤਰਾ ਦੀ ਸਰਪ੍ਰਸਤੀ ਹੇਠ ਕਰਵਾਈ ਗਈ ਉਕਤ ਵਰਕਸ਼ਾਪ ਦਾ ਉਦੇਸ਼ ਵਿਦਿਆਰਥਣਾਂ ਨੂੰ ਬਿਊਟੀ ਅਤੇ ਵੈੱਲਨੈੱਸ ਉਦਯੋਗ ਦੇ ਨਵੇਂ ਰੁਝਾਨਾਂ ਨਾਲ ਜਾਣੂ ਕਰਵਾਉਣਾ ਅਤੇ ਉਨ੍ਹਾਂ 'ਚ ਪ੍ਰੋਫੈਸ਼ਨਲ ਹੁਨਰ ਵਿਕਸਿਤ ਕਰਨਾ ਸੀ | ਇਸ ਮੌਕੇ ਪਿ੍ੰ: ਡਾ: ਮਲਹੋਤਰਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਕਤ ਅਕੈਡਮੀ ਦੇ ਮਾਹਿਰ ਟ੍ਰੇਨਰਾਂ ਦੀ ਟੀਮ ਨੇ ਵਿਦਿਆਰਥਣਾਂ ਨੂੰ ਹੇਅਰ ਸਟਾਇਲਿੰਗ, ਹੇਅਰ ਕਲਰਿੰਗ, ਸਕਿਨ ਕੇਅਰ ਅਤੇ ਮੈਕਅਪ ਦੇ ਨਵੇਂ ਤਰੀਕਿਆਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ | ਉਨ੍ਹਾਂ ਕਿਹਾ ਕਿ ਵਰਕਸ਼ਾਪ ਦੌਰਾਨ 'ਲਾਈਵ ਡੈਮੋਨਸਟਰੇਸ਼ਨ' ਰਾਹੀਂ ਵਿਦਿਆਰਥਣਾਂ ਨੂੰ ਪ੍ਰੈਕਟੀਕਲ ਤਜਰਬਾ ਵੀ ਪ੍ਰਦਾਨ ਕੀਤਾ ਗਿਆ, ਜਿਸ ਨਾਲ ਉਨ੍ਹਾਂ ਨੂੰ ਸਿੱਖਣ ਦਾ ਇਕ ਨਵਾਂ ਮੌਕਾ ਹਾਸਲ ਹੋਇਆ | ਉਨ੍ਹਾਂ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਵਿਦਿਆਰਥਣਾਂ ਦੇ ਆਤਮ ਵਿਸ਼ਵਾਸ ਨੂੰ ਵਧਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਰੁਜ਼ਗਾਰ ਯੋਗ ਬਣਾਉਂਦੀਆਂ ਹਨ | ਉਨ੍ਹਾਂ ਕਿਹਾ ਕਿ ਅੱਜ ਦੇ ਮੁਕਾਬਲੇ ਭਰੇ ਯੁੱਗ 'ਚ ਸਿਰਫ਼ ਅਕਾਦਮਿਕ ਸਿੱਖਿਆ ਹੀ ਨਹੀਂ, ਸਗੋਂ ਪ੍ਰੈਕਟੀਕਲ ਅਤੇ ਪ੍ਰੋਫੈਸ਼ਨਲ ਸਕਿਲਜ਼ ਵੀ ਬਹੁਤ ਜ਼ਰੂਰੀ ਹਨ | ਉਨ੍ਹਾਂ ਕਿਹਾ ਕਿ ਉਕਤ ਵਰਕਸ਼ਾਪ ਸ੍ਰੀਮਤੀ ਸੀਮਾ, ਸ੍ਰੀਮਤੀ ਸਲੋਨੀ, ਸ੍ਰੀਮਤੀ ਕਾਵਿਆ ਸ਼ਰਮਾ ਦੇ ਸਾਂਝੇ ਯਤਨਾਂ ਸਦਕਾ ਕੀਤਾ ਗਿਆ ਸੀ | ਇਸ ਮੌਕੇ ਪਿ੍ੰ: ਮਲਹੋਤਰਾ ਨੇ ਅਕੈਡਮੀ ਦੀ ਟੀਮ ਦਾ ਧੰਨਵਾਦ ਕਰਦਿਆਂ ਉਮੀਦ ਜਾਹਿਰ ਕੀਤੀ ਕਿ ਭਵਿੱਖ 'ਚ ਵੀ ਇਸ ਤਰ੍ਹਾਂ ਦੇ ਸਾਂਝੇ ਉਪਰਾਲੇ ਹਮੇਸ਼ਾਂ ਜਾਰੀ ਰਹਿਣਗੇ |