ਰਾਜਾਸਾਂਸੀ, 22 ਅਪ੍ਰੈਲ (ਹਰਦੀਪ ਸਿੰਘ ਖੀਵਾ)-ਭਾਰਤ ਲਈ ਵੱਖ ਵੱਖ ਮੋਰਚਿਆਂ 'ਚ ਆਪਣੇ ਦੇਸ਼ ਦੀ ਰਾਖੀ ਲਈ 1965 ਤੇ 71 ਦੀ ਲੜਾਈ ਦੇ ਨਾਇਕ ਰਹੇ ਜ਼ਿਲ੍ਹਾ ਅੰਮਿ੍ਤਸਰ ਦੇ ਪਿੰਡ ਰਾਣੇਵਾਲੀ ਦੇ ਜੰਮਪਲ ਤੇ ਬੀ.ਐੱਸ.ਐੱਫ ਦੇ ਸਾਬਕਾ ਸੈਨਿਕ ਹਵਾਲਦਾਰ ਹਰਦੇਵ ਸਿੰਘ ਗਿੱਲ ਰਾਣੇਵਾਲੀ ਦਾ ਅਚਾਨਕ ਦਿਹਾਂਤ ਹੋ ਗਿਆ | ਜਿਸ ਦੀ ਮਿ੍ਤਕ ਦੇਹ ਦਾ ਅੰਤਿਮ ਸੰਸਕਾਰ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦੇ ਜੱਦੀ ਪਿੰਡ ਰਾਣੇਵਾਲੀ ਦੇ ਸ਼ਮਸ਼ਾਘਾਟ ਕੀਤਾ ਗਿਆ | ਮੌਕੇ 'ਤੇ ਪੁੱਜੀ ਬੀ. ਐਸ .ਐਫ ਦੇ ਫੌਜੀ ਜਵਾਨਾਂ ਦੀ ਟੁਕੜੀ ਵਲੋਂ ਸਲਾਮੀ ਦਿੱਤੀ ਗਈ | ਇਸ ਦੁੱਖ ਦੀ ਘੜੀ ਦੇ ਵਿਚ ਸਾਬਕਾ ਵਿਧਾਇਕ ਜਥੇਦਾਰ ਵੀਰ ਸਿੰਘ ਲੋਪੋਕੇ, ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਲਦੇਹ, ਪੱਤਰਕਾਰ ਰਾਕੇਸ਼ ਭੱਟੀ, ਰਾਜਵਿੰਦਰ ਸਿੰਘ ਹੁੰਦਲ, ਕੁਲਦੀਪ ਸਿੰਘ ਸੰਤੂਨੰਗਲ, ਗੁਰਨਾਮ ਸਿੰਘ ਹੌਲਦਾਰ, ਏਐਸਆਈ ਭੁਪਿੰਦਰ ਸਿੰਘ ਗਿੱਲ, ਕੁਲਵੰਤ ਸਿੰਘ ਗਿੱਲ, ਕਾਬਲ ਸਿੰਘ ਗਿੱਲ, ਸਾਹਿਬ ਸਿੰਘ ਲੋਪੋਕੇ, ਬਲਦੇਵ ਸਿੰਘ ਸ਼ਾਹ ਅਜਨਾਲਾ, ਰਾਜਬੀਰ ਸਿੰਘ ਵਰਪਾਲ, ਹਰਵਿੰਦਰ ਸਿੰਘ ਸ਼ਾਹ ਜਸਤਰਵਾਲ, ਗੁਰਦੇਵ ਸਿੰਘ ਮੁਗਲਾਣੀਕੋਟ, ਪਿ੍ਤਪਾਲ ਸਿੰਘ ਰੰਧਾਵਾ ਅੰਮਿ੍ਤਸਰ, ਰੁਪਿੰਦਰ ਸਿੰਘ ਰਾਣੇਵਾਲੀ, ਪਾਲ ਸਿੰਘ ਅਵਾਨ, ਸਾਬਾ ਗਿੱਲ ਸਮੇਤ ਵੱਖ-ਵੱਖ ਸਿਆਸੀ, ਧਾਰਮਿਕ, ਸਮਾਜਿਕ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਲੋਂ ਉਨ੍ਹਾਂ ਦੇ ਭਤੀਜੇ ਪੱਤਰਕਾਰ ਦਿਲਬਾਗ ਸਿੰਘ ਰਾਣੇਵਾਲੀ ਤੇ ਸਮੂਹ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਇਸ ਸਬੰਧੀ ਦਿਲਬਾਗ ਸਿੰਘ ਗਿੱਲ ਰਾਣੇਵਾਲੀ ਨੇ ਦੱਸਿਆ ਕਿ ਫੌਜੀ ਹਰਦੇਵ ਸਿੰਘ ਗਿੱਲ ਨਮਿਤ ਸ਼ਰਧਾਂਜਲੀ ਤੇ ਅੰਤਿਮ ਅਰਦਾਸ ਸਮਾਗਮ 24 ਅਪ੍ਰੈਲ 2026 ਦਿਨ ਸ਼ੁੱਕਰਵਾਰ ਨੂੰ ਇਤਿਹਾਸਕ ਗੁਰਦੁਆਰਾ ਮੋਰਚਾ ਸਾਹਿਬ, ਅਜਨਾਲਾ ਰੋਡ ਨੇੜੇ (ਸ਼ਿਵਾ ਇਨਕਲੇਵ) ਵਿਖੇ ਬਾਅਦ ਦੁਪਹਿਰ 12 ਤੋਂ ਲੈ ਕੇ 2 ਵਜੇ ਤੱਕ ਹੋਵੇਗੀ |