28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਹਲਕਾ ਦੱਖਣੀ 'ਚ ਕਾਂਗਰਸ ਦੇ ਸੰਗਠਨ ਨੂੰ ੂ ਮਜ਼ਬੂਤ ਕਰਨ ਲਈ ਕੀਤੀਆਂ ਜਾ ਰਹੀਆਂ ਨੇ ਮੀਟਿੰਗਾਂ : ਰਿੰਕੂ ਨਰੂਲਾ <br/>

Ad Position 21
No active advertisement
ਅਜੀਤ ਡੈਸਕ 23-04-2026
ਅੰਮਿਤਸਰ, 22 ਅਪ੍ਰੈਲ (ਰੇਸ਼ਮ ਸਿੰਘ)-ਇੱਥੇ ਹਲਕਾ ਦੱਖਣੀ ਦੀ ਵਾਰਡ ਨੰਬਰ 49 ਗਲੀ ਕਿ੍ਸ਼ਨਾ ਨਿਮਕ ਮੰਡੀ 'ਚ ਕਰਵਾਏ ਸਮਾਗਮ ਦੌਰਾਨ ਸਾਬਕਾ ਕੌਂਸਲਰ ਅਤੇ ਹਲਕਾ ਦੱਖਣੀ ਦੇ ਮੁੱਖ ਸੇਵਾਦਾਰ ਜਗਦੀਪ ਸਿੰਘ ਰਿੰਕੂ ਨਰੂਲਾ ਵਲੋਂ ਕਾਂਗਰਸੀ ਆਗੂ ਰਾਕੇਸ਼ ਕਪੂਰ ਘਰ ਮੀਟਿੰਗ ਕੀਤੀ ਗਈ ਤੇ ਕਿਹਾ ਕਿ ਹਲਕਾ ਦੱਖਣੀ 'ਚ ਕਾਂਗਰਸ ਦੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਉਹ ਰੋਜ਼ਾਨਾ ਹੀ ਮੀਟਿੰਗਾਂ ਕਰ ਰਹੇ ਹਨ | ਇਸ ਮੌਕੇ ਸ: ਰਿੰਕੂ ਨਰੂਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਹਮੇਸ਼ਾਂ ਲੋਕਾਂ ਵਿਚ ਰਹੀਆਂ ਹਨ ਅਤੇ ਇਸ ਨੂੰ ਹੋਰ ਮਜ਼ਬੂਤ ਕਰਨ ਲਈ ਹਰ ਕਾਰਕੁੰਨ ਨੂੰ ਸਰਗਰਮ ਭੂਮਿਕਾ ਨਿਭਾਉਣੀ ਹੋਵੇਗੀ | ਉਨ੍ਹਾਂ ਨੇ 2027 ਦੀਆਂ ਚੋਣਾਂ ਲਈ ਜ਼ਮੀਨੀ ਪੱਧਰ 'ਤੇ ਕੰਮ ਕਰਨ, ਲੋਕਾਂ ਦੇ ਵਿਚ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ | ਰਿੰਕੂ ਨਰੂਲਾ ਨੇ ਕਿਹਾ ਕਿ ਹਲਕਾ ਦੱਖਣੀ ਵਿਚ ਵਿਕਾਸ ਕਾਰਜਾਂ ਨੂੰ ਤੇਜ਼ੀ ਦੇਣ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਭ ਨੂੰ ਇਕੱਠੇ ਹੋ ਕੇ ਕੰਮ ਕਰਨਾ ਹੋਵੇਗਾ | ਇਸ ਮੌਕੇ ਹਰੀਸ਼ ਸ਼ਰਮਾ (ਪੇਂਟ ਵਾਲੇ), ਰਿਸ਼ੀ ਕਪੂਰ, ਰਾਹੁਲ ਮਲਹੋਤਰਾ, ਅਭਿਸ਼ੇਕ ਸ਼ਰਮਾ, ਵਿਜੈ ਕੁਮਾਰ ਅਤੇ ਅਜੈ ਕਪੂਰ ਖਾਸ ਤੌਰ 'ਤੇ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸੁਨੀਲ ਗੁਪਤਾ ਨੂੰ ਭਾਰਤੀਯ ਵਪਾਰ ਮੰਡਲ ਪੰਜਾਬ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਅਗਲੀ ਖ਼ਬਰ 1965 ਤੇ 71 ਦੀਆਂ ਜੰਗਾਂ ਲੜਨ ਵਾਲੇ ਨਾਇਕ ਹਰਦੇਵ ਸਿੰਘ ਗਿੱਲ ਰਾਣੇਵਾਲੀ ਦਾ ਦਿਹਾਂਤ <br/>
Ad Position 24