28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਸੁਨੀਲ ਗੁਪਤਾ ਨੂੰ ਭਾਰਤੀਯ ਵਪਾਰ ਮੰਡਲ ਪੰਜਾਬ ਦਾ ਉਪ ਪ੍ਰਧਾਨ ਨਿਯੁਕਤ ਕੀਤਾ

Ad Position 21
No active advertisement
ਭਾਰਤੀਯ ਵਪਾਰ ਮੰਡਲ ਦੇ ਪੰਜਾਬ ਪ੍ਰਧਾਨ ਰਾਜੀਵ ਅਨੇਜਾ ਦਾ ਸਨਮਾਨ ਕਰਦੇ ਹੋਏ ਨਵਨਿਯੁਕਤ ਉਪ ਪ੍ਰਧਾਨ ਸੁਨੀਲ ਗੁਪਤਾ ਤੇ ਸਾਥੀ | ਅਜੀਤ : ਤਸਵੀਰ <br/> 23-04-2026
ਅੰਮਿ੍ਤਸਰ, 22 ਅਪੈ੍ਰਲ (ਰਾਜੇਸ਼ ਕੁਮਾਰ ਸ਼ਰਮਾ)-ਵਪਾਰੀਆਂ ਵਲੋਂ ਇਕ ਵਪਾਰੀ ਸੰਵਾਦ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ 'ਚ ਭਾਰਤ ਸਰਕਾਰ ਦੇ ਰਾਸ਼ਟਰੀ ਵਪਾਰੀ ਭਲਾਈ ਬੋਰਡ ਦੇ ਮੈਂਬਰ ਅਤੇ ਭਾਰਤੀਯ ਵਪਾਰ ਮੰਡਲ ਦੇ ਪੰਜਾਬ ਪ੍ਰਧਾਨ ਰਾਜੀਵ ਅਨੇਜਾ ਨੇ ਆਪਣੇ ਸਾਥੀਆਂ ਸਮੇਤ ਸ਼ਿਰਕਤ ਕੀਤੀ | ਇਸ ਵਪਾਰੀ ਸੰਵਾਦ ਅਤੇ ਸਨਮਾਨ ਸਮਾਰਮ 'ਚ ਪਹੁੰਚਣ 'ਤੇ ਨਾਭਾ ਦੇ ਉੱਘੇ ਵਪਾਰੀ ਸੁਨੀਲ ਗੁਪਤਾ ਨੇ ਰਾਜੀਵ ਅਨੇਜਾ ਅਤੇ ਉਨ੍ਹਾਂ ਦੇ ਸਾਥੀਆਂ ਦਾ ਨਿੱਘਾ ਸਵਾਗਤ ਕੀਤਾ | ਇਸ ਮੌਕੇ ਪ੍ਰਧਾਨ ਰਾਜੀਵ ਅਨੇਜਾ ਨੇ ਭਾਰਤੀ ਵਪਾਰ ਮੰਡਲ ਦੀ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ ਸੁਨੀਲ ਗੁਪਤਾ ਨੂੰ ਮੰਡਲ ਦੇ ਪੰਜਾਬ ਉਪ ਪ੍ਰਧਾਨ ਦੇ ਅਹੁਦੇ ਨਾਲ ਸਨਮਾਨਿਤ ਕੀਤਾ | ਰਾਜੀਵ ਅਨੇਜਾ ਨੇ ਕਿਹਾ ਕਿ ਮੰਡਲ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਵਪਾਰੀ ਮੰਡਲ ਦੀਆਂ ਪ੍ਰਾਪਤੀਆਂ ਅਤੇ ਸਮਰਪਣ ਤੋਂ ਪ੍ਰੇਰਿਤ ਹੋ ਕੇ ਜਿਸ ਤਰੀਕੇ ਨਾਲ ਸ਼ਾਮਲ ਹੋ ਰਹੇ ਹਨ | ਮੰਡਲ ਨਾਲ ਜੁੜੇ ਸਾਰੇ ਮੈਂਬਰਾਂ ਨੇ ਹਮੇਸ਼ਾ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਕੇ ਉਨ੍ਹਾਂ ਦਾ ਸਮਰਥਨ ਕੀਤਾ ਹੈ ਅਤੇ ਭਵਿੱਖ 'ਚ ਵੀ ਕਰਦੇ ਰਹਿਣਗੇ | ਵਪਾਰੀਆਂ ਦੇ ਹਿੱਤ ਲਈ ਨਾ ਸਿਰਫ਼ ਪੰਜਾਬ 'ਚ ਸਗੋਂ ਦੇਸ਼ ਭਰ 'ਚ ਕਈ ਸੰਗਠਨ ਸਥਾਪਿਤ ਕੀਤੇ ਗਏ ਹਨ, ਪਰ ਭਾਰਤੀਯ ਵਪਾਰ ਮੰਡਲ ਹਮੇਸ਼ਾ ਵਪਾਰੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ | ਉਪ ਪ੍ਰਧਾਨ ਬਣੇ ਸੁਨੀਲ ਗੁਪਤਾ ਨੇ ਪ੍ਰਧਾਨ ਰਾਜੀਵ ਅਨੇਜਾ ਅਤੇ ਉਨ੍ਹਾਂ ਦੇ ਸਾਥੀਆਂ ਦਾ ਮੰਡਲ ਨਾਲ ਜੋੜ ਕੇ ਇੰਨੀ ਵੱਡੀ ਜ਼ਿੰਮੇਵਾਰੀ ਸੌਂਪਣ ਲਈ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਜਿਸ ਤਰ੍ਹਾਂ ਮੰਡਲ ਦੇ ਸਾਰੇ ਮੈਂਬਰ ਵਪਾਰੀਆਂ ਦੇ ਹਿੱਤ ਲਈ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ, ਉਸੇ ਤਰ੍ਹਾਂ ਉਹ ਵੀ ਇਸ ਯਤਨ ਨੂੰ ਜਾਰੀ ਰੱਖਣਗੇ | ਇਸ ਮੌਕੇ ਵਿਕਰਮ ਬੱਗਾ, ਰਿਸ਼ੀ ਪੋਦਾਰ, ਰਣਜੀਤ ਸਿੰਘ ਅਰੋੜਾ, ਜਤਿੰਦਰ ਸਵਾਮੀ, ਪਵਨ ਸ਼ਰਮਾ, ਸੁਨੀਲ ਗੁਪਤਾ, ਸੁਰਿੰਦਰ ਗੁਪਤਾ, ਪ੍ਰਧਾਨ ਕਰਮਜੀਤ ਸਿੰਘ ਅਲਹੋਰਾਂ, ਨਾਭਾ ਵਪਾਰ ਮੰਡਲ ਦੇ ਪ੍ਰਧਾਨ ਵਿਵੇਕ ਸਿੰਗਲਾ, ਪਲਾਈਵੁੱਡ ਐਸੋਸੀਏਸ਼ਨ ਦੇ ਪ੍ਰਧਾਨ ਅਮਰ ਚੰਦ, ਨਵਜੀਤ ਗਰਗ, ਫੋਕਲ ਪੁਆਇੰਟ ਇੰਡਸਟਰੀਜ਼ ਐਂਡ ਲਾਈਨਜ਼ ਮੰਡਲ ਨਾਭਾ ਦੇ ਪ੍ਰਧਾਨ ਅਮਰੀਕ ਸਿੰਘ, ਮੋਬਾਈਲ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਵਿਨੋਦ ਭਾਟੀਆ, ਮਾਨਵ ਸੇਵਾ ਉਤਮ ਸੇਵਾ ਦੇ ਚੇਅਰਮੈਨ ਵਿਕਾਸ ਮਿੱਤਲ ਆਦਿ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਆਈ. ਸੀ. ਏ. ਆਈ. ਅੰਮਿ੍ਤਸਰ ਸ਼ਾਖਾ ਨੇ 'ਧਰਤੀ ਦਿਵਸ' ਮੌਕੇ ਬੂਟੇ ਲਗਾਏ <br/> ਅਗਲੀ ਖ਼ਬਰ ਹਲਕਾ ਦੱਖਣੀ 'ਚ ਕਾਂਗਰਸ ਦੇ ਸੰਗਠਨ ਨੂੰ ੂ ਮਜ਼ਬੂਤ ਕਰਨ ਲਈ ਕੀਤੀਆਂ ਜਾ ਰਹੀਆਂ ਨੇ ਮੀਟਿੰਗਾਂ : ਰਿੰਕੂ ਨਰੂਲਾ <br/>
Ad Position 24