ਅੰਮਿ੍ਤਸਰ, 22 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)-ਐਨ. ਆਈ. ਆਰ. ਸੀ. ਦੀ ਆਈ. ਸੀ. ਏ. ਆਈ. ਅੰਮਿ੍ਤਸਰ ਬ੍ਰਾਂਚ ਵਲੋਂ ਅੱਜ 'ਧਰਤੀ ਦਿਵਸ' ਮੌਕੇ ਚੇਅਰਪਰਸਨ ਸੀ. ਏ. ਦੀਕਸ਼ਾ ਅਰੋੜਾ ਦੀ ਅਗਵਾਈ ਹੇਠ ਵਾਤਾਵਰਣ ਜਾਗਰੂਕਤਾ ਵਧਾਉਣ ਅਤੇ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਬੂਟੇ ਲਗਾਏ ਗਏ | ਸੀ. ਏ. ਸਾਹਿਲ ਕਪੂਰ, ਸੀ. ਏ. ਰਾਘਵ ਬਾਂਸਲ, ਸੀ. ਏ. ਕਵਲ ਕੁਮਾਰ, ਸੀ. ਏ. ਸ਼ਸ਼ੀ ਪਾਲ, ਸੀ. ਏ. ਰਜਤ ਮਹਿਰਾ, ਅਤੇ ਸੀ. ਏ. ਗੌਰਵ ਖੰਨਾ ਨੇ ਬ੍ਰਾਂਚ ਕੈਂਪਸ ਅਤੇ ਆਲੇ ਦੁਆਲੇ ਦੇ ਖੇਤਰਾਂ 'ਚ ਬੂਟੇ ਲਗਾ ਕੇ ਇਸ ਗਤੀਵਿਧੀ 'ਚ ਉਤਸ਼ਾਹ ਨਾਲ ਹਿੱਸਾ ਲਿਆ | ਪ੍ਰੋਗਰਾਮ ਦੌਰਾਨ ਸਾਰਿਆਂ ਨੇ ਵਾਤਾਵਰਨ ਸੰਤੁਲਨ ਬਣਾਈ ਰੱਖਣ, ਹਵਾ ਦੀ ਗੁਣਵੱਤਾ 'ਚ ਸੁਧਾਰ ਕਰਨ ਅਤੇ ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ 'ਚ ਰੁੱਖਾਂ ਦੀ ਭੂਮਿਕਾ 'ਤੇ ਜ਼ੋਰ ਦਿੱਤਾ | ਉਨ੍ਹਾਂ ਵਾਤਾਵਰਨ ਦੀ ਰੱਖਿਆ ਲਈ ਆਪਣੇ ਰੋਜ਼ਾਨਾ ਜੀਵਨ 'ਚ ਚੁੱਕੇ ਜਾ ਸਕਣ ਵਾਲੇ ਸਧਾਰਨ ਪਰ ਪ੍ਰਭਾਵਸ਼ਾਲੀ ਕਦਮਾਂ 'ਤੇ ਵੀ ਚਰਚਾ ਕੀਤੀ | ਬੂਟੇ ਲਗਾਉਣ ਦੀ ਮੁਹਿੰਮ ਨੇ ਉਨ੍ਹਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਧਰਤੀ ਦੀ ਰੱਖਿਆ ਕਰਨ ਦੀ ਸਾਡੀ ਸਮੂਹਿਕ ਜ਼ਿੰਮੇਵਾਰੀ ਦੀ ਯਾਦ ਦਿਵਾਈ |