ਅਜਨਾਲਾ, 23 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਕੋਲ ਪੈਂਦੀ ਸਰਹੱਦੀ ਚੌਕੀ ਹਰਦੇਵ ਨੇੜਲੇ ਪਿੰਡ ਖਾਨਵਾਲ ਦੇ ਖੇਤਾਂ 'ਚੋਂ ਬੀਤੀ ਰਾਤ ਇਕ ਪਿਸਟਲ ਅਤੇ 2 ਮੈਗਜ਼ੀਨ ਬਰਾਮਦ ਹੋਏ ਹਨ | ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਬੀ.ਐੱਸ.ਐੱਫ 45 ਬਟਾਲੀਅਨ ਦੇ ਜਵਾਨਾਂ ਨੂੰ ਡਰੋਨ ਦੀ ਹਲਚਲ ਦਾ ਪਤਾ ਲੱਗਾ ਤਾਂ ਤੁਰੰਤ ਉਨ੍ਹਾਂ ਵਲੋਂ ਡਰੋਨ ਹਲਚਲ ਵਾਲੇ ਖੇਤਰ 'ਚ ਤਲਾਸ਼ੀ ਅਭਿਆਨ ਚਲਾਇਆ ਗਿਆ, ਜਿਸ ਦੌਰਾਨ ਇਕ ਕਿਸਾਨ ਦੇ ਖੇਤਾਂ 'ਚੋਂ ਪੀਲੇ ਰੰਗ ਦੀ ਟੇਪ 'ਚ ਲਪੇਟਿਆ ਹੋਇਆ ਪੈਕਟ ਮਿਲਿਆ, ਜਦੋਂ ਬੀ.ਐੱਸ.ਐੱਫ ਜਵਾਨਾਂ ਵਲੋਂ ਉਕਤ ਪੈਕਟ ਨੂੰ ਖੋਲਿ੍ਹਆ ਗਿਆ ਤਾਂ ਉਸ 'ਚੋਂ ਇਕ ਪਿਸਟਲ ਅਤੇ ਦੋ ਮੈਗਜ਼ੀਨ ਬਰਾਮਦ ਹੋਏ | ਪਿਸਟਲ ਵਾਲੇ ਪੈਕਟ ਨਾਲ ਇਕ ਛੋਟੀ ਕੁੰਡੀ ਵੀ ਬੰਨ੍ਹੀ ਹੋਈ ਸੀ, ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਪਿਸਟਲ ਗੁਆਂਢੀ ਮੁਲਕ ਪਾਕਿਸਤਾਨ ਵਿਚ ਬੈਠੇ ਦੇਸ਼ ਵਿਰੋਧੀ ਅਨਸਰਾਂ ਵਲੋਂ ਡਰੋਨ ਰਾਹੀਂ ਇਸ ਜਗ੍ਹਾ 'ਤੇ ਸੁੱਟਿਆ ਗਿਆ ਸੀ |