05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਸੁਰਿੰਦਰ ਮਕਸੂਦਪੁਰੀ ਵਲੋਂ ਸੰਪਾਦਿਤ ਪੁਸਤਕ 'ਹਰਫਾਂ ਦੇ ਹਾਣੀ' ਰਿਲੀਜ਼ <br/>

Ad Position 21
No active advertisement
ਅਜੀਤ ਡੈਸਕ 24-04-2026
ਜਲੰਧਰ, 23 ਅਪ੍ਰੈਲ (ਸ਼ੈਲੀ)-ਬੀਤੇ ਦਿਨੀਂ ਸੁਰਿੰਦਰ ਮਕਸੂਦਪੁਰੀ ਵਲੋਂ ਸੰਪਾਦਿਤ ਕੀਤੀ ਕਰੀਬ 91 ਕਵੀਆਂ ਦੀਆਂ ਚੋਣਵੀਆਂ ਰਚਨਾਵਾਂ ਦੀ ਪੁਸਤਕ 'ਹਰਫਾਂ ਦੇ ਹਾਣੀ' ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੇ ਪੰਜਾਬੀ ਵਿਭਾਗ ਵਿਖੇ ਇਕ ਸਾਹਿਤਕ ਮਿਲਣੀ ਦੌਰਾਨ ਰਿਲੀਜ਼ ਕੀਤੀ ਗਈ | ਪੁਸਤਕ ਰਿਲੀਜ਼ ਦੀ ਰਸਮ 'ਚ ਡਾ. ਮਨਜਿੰਦਰ ਸਿੰਘ (ਮੁਖੀ ਪੰਜਾਬ ਅਧਿਐਨ ਸਕਿੱਲ, ਗੁਰੂ ਨਾਨਕ ਦੇਵ ਯੂਨੀਵਰਸਿਟੀ), ਪ੍ਰਵੀਨ ਕੁਮਾਰ ਪੁਰੀ (ਡਾਇਰੈਕਟਰ ਲੋਕ ਸੰਪਰਕ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ) ਡਾ. ਬਲਜੀਤ ਕੌਰ ਰਿਆੜ, ਡਾ. ਅਕਾਲ ਅਮਿ੍ਤ ਕੌਰ, ਡਾ. ਹਰਿੰਦਰ ਕੌਰ ਸੋਹਲ, ਡਾ. ਸਿਮਰਨਜੀਤ ਸਿੰਘ ਤੇ ਡਾ. ਕੰਵਲਦੀਪ ਕੌਰ ਪਹੁੰਚੇ | ਇਸ ਦੌਰਾਨ ਸਾਰਿਆਂ ਨੇ ਕਿਤਾਬ ਬਾਰੇ ਵਿਚਾਰ-ਵਟਾਂਦਰਾ ਕੀਤਾ | ਇਸ ਮੌਕੇ ਸਾਰਿਆਂ ਨੇ ਸ਼ਾਇਰ ਸੁਰਿੰਦਰ ਮਕਸੂਦਪੁਰੀ ਨੂੰ ਇਸ ਕਿਤਾਬ ਦੀ ਸੰਪਾਦਨਾ ਲਈ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਆਈ. ਆਈ. ਐਮ. ਅੰਮਿ੍ਤਸਰ ਨੇ ਆਪਣੇ ਛੇਵੇਂ ਬੈਚ ਲਈ ਐਗਜ਼ਿਕਿਊਟਿਵ ਐਮ. ਬੀ. ਏ. (ਈ. ਐਮ. ਬੀ. ਏ.) ਦੇ ਦਾਖ਼ਲੇ ਕੀਤੇ ਸ਼ੁ... ਅਗਲੀ ਖ਼ਬਰ ਗੁਰਦੀਪ ਸਿੰਘ ਨਾਗੀ ਸਰਬਸੰਮਤੀ ਨਾਲ 14ਵੀਂ ਵਾਰ ਬਣੇ ਮਾਝਾ ਪ੍ਰੈੱਸ ਕਲੱਬ, ਅੰਮਿ੍ਤਸਰ ਦੇ ਪ੍ਰਧਾਨ <br/>
Ad Position 24