05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਆਈ. ਆਈ. ਐਮ. ਅੰਮਿ੍ਤਸਰ ਨੇ ਆਪਣੇ ਛੇਵੇਂ ਬੈਚ ਲਈ ਐਗਜ਼ਿਕਿਊਟਿਵ ਐਮ. ਬੀ. ਏ. (ਈ. ਐਮ. ਬੀ. ਏ.) ਦੇ ਦਾਖ਼ਲੇ ਕੀਤੇ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 24-04-2026
ਅੰਮਿ੍ਤਸਰ/ਮਾਨਾਂਵਾਲਾ, 23 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ, ਗੁਰਦੀਪ ਸਿੰਘ ਨਾਗੀ)-ਅੰਮਿ੍ਤਸਰ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ (ਆਈ. ਆਈ. ਐਮ.) ਅੰਮਿ੍ਤਸਰ ਵਲੋਂ ਆਪਣੇ ਦੋ ਸਾਲਾਂ ਦੇ ਐਗਜ਼ਿਕਿਊਟਿਵ ਐਮ. ਬੀ. ਏ. (ਈ. ਐਮ. ਬੀ. ਏ.) ਪ੍ਰੋਗਰਾਮ ਦੇ ਛੇਵੇਂ ਬੈਚ ਲਈ ਦਾਖਲੇ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ | ਇਸ ਮੌਕੇ ਅੱਜ ਆਈ. ਆਈ. ਐਮ. ਕੈਂਪਸ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੰਸਥਾ ਦੇ ਡਾਇਰੈਕਟਰ ਪ੍ਰੋ. ਸਮੀਰ ਕੇ. ਸ੍ਰੀਵਾਸਤਵ ਨੇ ਕਿਹਾ ਕਿ ਐਗਜ਼ਿਕਿਊਟਿਵ ਐਜੂਕੇਸ਼ਨ ਸਿਰਫ਼ ਗਿਆਨ ਪ੍ਰਾਪਤੀ ਨਹੀਂ, ਸਗੋਂ ਇਕ ਬਦਲਾਅਕਾਰੀ ਯਾਤਰਾ ਹੈ, ਜੋ ਗਲੋਬਲ ਸੋਚ ਅਤੇ ਨੈਤਿਕ ਫ਼ੈਸਲੇ ਕਰਨ ਦੀ ਯੋਗਤਾ ਨੂੰ ਵਿਕਸਿਤ ਕਰਦੀ ਹੈ | ਇਹ ਪ੍ਰੋਗਰਾਮ ਖ਼ਾਸ ਤੌਰ 'ਤੇ ਤਜਰਬੇਕਾਰ ਪ੍ਰੋਫੈਸ਼ਨਲਜ਼ ਲਈ ਤਿਆਰ ਕੀਤਾ ਗਿਆ ਹੈ, ਜੋ ਤੇਜ਼ੀ ਨਾਲ ਬਦਲ ਰਹੇ ਗਲੋਬਲ ਬਿਜ਼ਨਸ ਮਾਹੌਲ 'ਚ ਆਪਣੀ ਲੀਡਰਸ਼ਿਪ ਸਮਰੱਥਾ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਨ | ਈ. ਐਮ. ਬੀ. ਏ. ਦੀ ਚੇਅਰਪਰਸਨ ਪ੍ਰੋ. ਵਰਤਿਕਾ ਦੱਤਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੀ ਖਾਸ ਵਿਸ਼ੇਸ਼ਤਾ ਡੈਨਮਾਰਕ 'ਚ ਤਿੰਨ ਦਿਨਾਂ ਦਾ ਇੰਟਰਨੈਸ਼ਨਲ ਇਮਰਸ਼ਨ ਹੈ, ਜੋ ਕੋਪਨਹੇਗਨ 'ਚ ਡੈਨਿਸ਼ ਕਨਸੋਰਸ਼ਿਅਮ ਫਾਰ ਅਕਾਦਮਿਕ ਕ੍ਰਾਫਟਸਮੈਨਸ਼ਿਪ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ | ਇਸ ਮਾਡਿਊਲ ਰਾਹੀਂ ਸਟੇਕਹੋਲਡਰਸ ਨੂੰ ਸਸਟੇਨੇਬਿਲਟੀ, ਇਨੋਵੇਸ਼ਨ ਅਤੇ ਗਵਰਨੈਂਸ ਦੇ ਸਕੈਂਡੀਨੇਵੀਆਈ ਮਾਡਲ ਬਾਰੇ ਜਾਣਕਾਰੀ ਮਿਲਦੀ ਹੈ | ਇਹ ਪ੍ਰੋਗਰਾਮ ਬਲੈਂਡਡ ਲਰਨਿੰਗ ਫਾਰਮੈਟ 'ਚ ਕਰਵਾਇਆ ਜਾਂਦਾ ਹੈ, ਜਿਸ 'ਚ ਆਨਲਾਈਨ ਇੰਟਰਐਕਟਿਵ ਸੈਸ਼ਨ, ਕੈਂਪਸ ਮਾਡਿਊਲ ਅਤੇ ਅੰਤਰਰਾਸ਼ਟਰੀ ਤਜਰਬਾ ਸ਼ਾਮਲ ਹੁੰਦਾ ਹੈ | ਇਸ 'ਚ 750 ਘੰਟਿਆਂ ਤੋਂ ਵੱਧ ਦਾ ਵਿਸਤਿ੍ਤ ਟਰੇਨਿੰਗ ਪ੍ਰੋਗਰਾਮ ਹੈ, ਜਿਸ 'ਚ ਲਾਈਵ ਵਰਚੁਅਲ ਕਲਾਸਾਂ ਅਤੇ ਪ੍ਰੈਕਟਿਕਲ ਸਿੱਖਿਆ ਦਾ ਸੰਤੁਲਨ ਬਣਾਇਆ ਗਿਆ ਹੈ | ਇਸ ਕੋਰਸ 'ਚ 3 ਤੋਂ 15 ਸਾਲ ਜਾਂ ਇਸ ਤੋਂ ਵੱਧ ਤਜਰਬੇ ਵਾਲੇ ਮਿਡ-ਕੈਰੀਅਰ ਮੈਨੇਜਰ, ਸੀਨੀਅਰ ਲੀਡਰ ਅਤੇ ਉਦਯੋਗਪਤੀ ਹਿੱਸਾ ਲੈ ਸਕਦੇ ਹਨ | ਉਨ੍ਹਾਂ ਦੱਸਿਆ ਕਿ ਦਾਖਲਾ ਪ੍ਰਕਿਰਿਆ 'ਚ ਆਈ.ਆਈ.ਐਮ. ਅਮਿ੍ਤਸਰ ਦੀ ਐਂਟਰੈਂਸ ਟੈਸਟ ਸ਼ਾਮਲ ਹੈ, ਜਦਕਿ ਉਮੀਦਵਾਰ ਵੈਧ ਕੈਟ, ਜੀ.ਆਰ.ਈ. ਜਾਂ ਜੀ.ਐਮ.ਏ.ਟੀ. ਸਕੋਰ ਵੀ ਦੇ ਸਕਦੇ ਹਨ | ਪ੍ਰੋਗਰਾਮ ਪੂਰਾ ਕਰਨ ਉਪਰੰਤ ਹਿੱਸੇਦਾਰਾਂ ਨੂੰ ਆਈ. ਆਈ. ਐਮ. ਅੰਮਿ੍ਤਸਰ ਦੇ ਮਾਣਯੋਗ ਐਲਮੁਨਾਈ ਨੈੱਟਵਰਕ ਦਾ ਹਿੱਸਾ ਬਣਨ ਦਾ ਮੌਕਾ ਮਿਲਦਾ ਹੈ | ਇਸ ਮੌਕੇ ਸੁਜੀਤ ਰਘੁਨਾਥ ਰਾਓ ਡੀਨ, ਅਕਾਦਮਿਕ ਪੋ੍ਰਗਰਾਮ, ਡਾ. ਅਰੁਣ ਕੁਮਾਰ ਕੌਸ਼ਿਕ ਡੀਨ ਐਡਮਨਿਸਟ੍ਰੇਸ਼ਨ, ਡਾ. ਗੁਰਬੀਰ ਸਿੰਘ ਡੀਨ ਰਿਸਰਚ ਐਂਡ ਸਟ੍ਰੇਟੇਜਿਕ ਇਨਸ਼ਿਏਟਿਵਜ਼ ਅਤੇ ਹੋਰ ਫੈਕਲਟੀ ਮੈਂਬਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਦੁਰਗਿਆਣਾ ਮੰਦਰ ਵਿਖੇ ਸੰਤ ਰਮੇਸ਼ ਭਾਈ ਓਝਾ ਅਤੇ ਸਵਾਮੀ ਪੁੰਡਰਿਕ ਮਹਾਰਾਜ ਨਤਮਸਤਕ ਹੋਏ <br/> ਅਗਲੀ ਖ਼ਬਰ ਸੁਰਿੰਦਰ ਮਕਸੂਦਪੁਰੀ ਵਲੋਂ ਸੰਪਾਦਿਤ ਪੁਸਤਕ 'ਹਰਫਾਂ ਦੇ ਹਾਣੀ' ਰਿਲੀਜ਼ <br/>
Ad Position 24