29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਸੱਚਖੰਡ ਹਜ਼ੂਰ ਸਾਹਿਬ ਜਾਣ ਵਾਲੀਆਂ ਸੰਗਤਾਂ ਨੂੰ ਭਾਰੀ ਪ੍ਰੇਸ਼ਾਨੀ <br/>

Ad Position 21
No active advertisement
ਅਜੀਤ ਡੈਸਕ 27-04-2026
ਬਿਆਸ, 26 ਅਪ੍ਰੈਲ (ਨਰਿੰਦਰ ਸਿੰਘ)-ਬਿਆਸ ਰੇਲਵੇ ਸਟੇਸ਼ਨ 'ਤੇ ਬਣੇ ਟਿਕਟ ਬੁਕਿੰਗ ਕਾਊਾਟਰ 'ਤੇ ਨਹੀਂ ਬੁੱਕ ਹੋ ਪਾ ਰਹੀਆਂ ਸੱਚਖੰਡ ਹਜ਼ੂਰ ਸਾਹਿਬ ਦੀਆਂ ਟਿਕਟਾਂ | ਦੂਰ ਦੁਰੇਡੇ ਪਿੰਡਾਂ ਤੋਂ ਰਾਤ ਭਰ ਸੰਗਤਾਂ ਟਿਕਟ ਬੁਕਿੰਗ ਘਰ ਦੇ ਬਾਹਰ ਹੀ ਬੈਠ ਕੇ ਉਡੀਕ ਕਰਦੀਆਂ ਹਨ ਤਾਂ ਜੋ ਉਹ ਸਵੇਰੇ ਪਹਿਲੇ ਨੰਬਰ 'ਤੇ ਸੱਚਖੰਡ ਹਜ਼ੂਰ ਸਾਹਿਬ ਦੀਆਂ ਟਿਕਟਾਂ ਬੁੱਕ ਕਰਵਾ ਸਕਣ | ਸੰਗਤਾਂ ਰਾਤ ਭਰ ਬਿਆਸ ਟਿਕਟ ਘਰ ਦੇ ਬਾਹਰ ਆਪਣਾ ਰੋਟੀ ਪਾਣੀ ਨਾਲ ਲਿਆ ਕੇ ਆਪਣੀ ਵਾਰੀ ਦੀ ਉਡੀਕ ਕਰਦੀਆਂ ਹਨ ਅਤੇ ਕੁਝ ਸੰਗਤਾਂ ਉਥੇ ਸਾਰੀ ਰਾਤ ਜਾਪ ਕਰਦੀਆਂ ਵੀ ਨਜ਼ਰ ਆਈਆਂ | ਅੱਜ ਤੜਕੇ 5 ਵਜੇ ਕੁਝ ਲੋਕਾਂ ਨਾਲ ਗੱਲਬਾਤ ਕਰਦਿਆਂ ਪਤਾ ਚਲਿਆ ਹੈ ਕਿ ਲੋਕ ਕਰੀਬ ਪਿਛਲੇ 8 ਤੋਂ 10 ਦਿਨਾਂ ਦੇ ਚੱਕਰ ਕੱਟ ਰਹੇ ਹਨ ਬਿਆਸ ਟਿਕਟ ਘਰ ਦੇ ਪਰ ਟਿਕਟਾਂ ਫਿਰ ਵੀ ਨਹੀਂ ਮਿਲ ਪਾ ਰਹੀਆਂ | ਲੋਕਾਂ ਦਾ ਕਹਿਣਾ ਹੈ ਕਿ ਸੱਚਖੰਡ ਹਜ਼ੂਰ ਸਾਹਿਬ ਦਾ ਕੋਟਾ ਰੇਲਵੇ ਬੁਕਿੰਗ ਕਾਊਾਟਰ ਖੋਲਦਿਆਂ ਹੀ ਬੁੱਕ ਹੋ ਜਾਂਦਾ ਹੈ | ਸੰਗਤਾਂ ਦਾ ਕਹਿਣਾ ਹੈ ਕਿ 60 ਦਿਨ ਦੀ ਬਜਾਏ 120 ਦਿਨਾਂ ਦਾ ਅਗਾਊਾ ਕੋਟਾ ਉਪਲੱਬਧ ਕਰਵਾਏ ਰੇਲਵੇ ਵਿਭਾਗ | ਸੰਗਤਾਂ ਵਲੋਂ ਰੇਲਵੇ ਪ੍ਰਸ਼ਾਸਨ ਅਤੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸੱਚਖੰਡ ਹਜ਼ੂਰ ਸਾਹਿਬ ਦੀਆਂ ਸੰਗਤਾਂ ਦੇ ਵਧਦੀ ਭੀੜ ਨੂੰ ਦੇਖਦਿਆਂ ਤੁਰੰਤ ਕੋਈ ਹੱਲ ਕੱਢਿਆ ਜਾਵੇ ਅਤੇ ਟਿਕਟਾਂ ਦੇ ਕੋਟੇ ਜਾਂ ਦਿਨਾਂ ਨੂੰ ਹੋਰ ਵਧਾਇਆ ਜਾਵੇ | ਜ਼ਰੂਰਤ ਅਨੁਸਾਰ ਸਕੂਲੀ ਬੱਚਿਆਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਸਪੈਸ਼ਲ ਟਰੇਨਾਂ ਦਾ ਪ੍ਰਬੰਧ ਕੀਤਾ ਜਾਵੇ |

Ad Position 22
No active advertisement
ਪਿਛਲੀ ਖ਼ਬਰ ਗਰਮੀਆਂ 'ਚ ਲੂ ਲੱਗਣ ਤੋਂ ਬਚਣ ਲਈ ਸਾਨੂੰ ਸੁਚੇਤ ਰਹਿਣਾ ਜ਼ਰੂਰੀ-ਡਾ. ਸੌਰਵ ਗੋਇਲ <br/> ਅਗਲੀ ਖ਼ਬਰ 'ਆਪ' ਤੋਂ ਬਾਗ਼ੀ ਹੋਏ ਰਾਜ ਸਭਾ ਮੈਂਬਰਾਂ ਖ਼ਿਲਾਫ਼ ਰੋਸ ਪ੍ਰਦਰਸ਼ਨ <br/>
Ad Position 24