ਬਾਬਾ ਬਕਾਲਾ ਸਾਹਿਬ, 26 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)-ਹਲਕਾ ਬਾਬਾ ਬਕਾਲਾ ਸਾਹਿਬ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੂੰ ਕਾਂਗਰਸ ਪਾਰਟੀ ਨੇ ਪੂਰੇ ਭਾਰਤ ਦੀ ਐੱਸ.ਸੀ. ਵਿਭਾਗ ਦੀ ਕਮੇਟੀ ਵਿਚ ਮੈਂਬਰ ਨਿਯੁਕਤ ਕੀਤਾ ਹੈ, ਜਿਸ ਨਾਲ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਰਕਰਾਂ ਵਿਚ ਵੱਡੀ ਖੁਸ਼ੀ ਦੀ ਲਹਿਰ ਹੈ | ਇਹ ਨਿਯੁਕਤੀ ਆਲ ਇੰਡੀਆ ਕਾਂਗਰਸ ਕਮੇਟੀ (ਐਸ.ਸੀ. ਵਿਭਾਗ) ਦੇ ਚੇਅਰਮੈਨ ਸ੍ਰੀ ਰਾਜਿੰਦਰਾ ਪਾਲ ਗੌਤਮ ਨੇ ਆਪਣੇ ਦਫਤਰ 24, ਅਜਬਰ ਰੋਡ, ਨਵੀਂ ਦਿੱਲੀ ਤੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਕੀਤੀ ਗਈ ਹੈ | ਇਸ ਨਿਯੁਕਤੀ ਦੀ ਜਿਉਂ ਹੀ ਖਬਰ ਹਲਕਾ ਬਾਬਾ ਬਕਾਲਾ ਸਾਹਿਬ ਵਿਚ ਪੁੱਜੀ ਤਾਂ ਵਰਕਰਾਂ ਨੇ ਵੱਡੀ ਖੁਸ਼ੀ ਮਨਾਈ ਅਤੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦਾ ਮੂੰਹ ਮਿੱਠਾ ਕਰਵਾਇਆ ਅਤੇ ਕਿਹਾ ਇਸ ਨਿਯੁਕਤੀ ਨਾਲ ਹਲਕਾ ਬਾਬਾ ਬਕਾਲਾ ਸਾਹਿਬ ਵਿਚ ਕਾਂਗਰਸ ਹੋਰ ਵੀ ਮਜ਼ਬੂਤ ਹੋਈ ਹੈ ਅਤੇ ਇੱਥੋਂ 2027 ਦੀਆ ਚੋਣਾਂ ਵਿਚ ਸ: ਭਲਾਈਪੁਰ ਸ਼ਾਹੀਠਾਠ ਨਾਲ ਜਿੱਤ ਪ੍ਰਾਪਤ ਕਰਨਗੇ | ਸ: ਭਲਾਈਪੁਰ ਨੇ ਵੀ ਦਿੱਤੀ ਵੱਡੀ ਜ਼ਿੰਮੇਵਾਰੀ ਲਈ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ ਹੈ | ਅੱਜ ਬਾਬਾ ਬਕਾਲਾ ਸਾਹਿਬ ਵਿਖੇ ਭਲਾਈਪੁਰ ਦਾ ਮੂੰਹ ਮਿੱੱਠਾ ਕਰਵਾਉਣ ਵਾਲਿਆਂ ਵਿਚ ਚੇਅਰਮੈਨ ਬਲਕਾਰ ਸਿੰਘ ਬੱਲ, ਚੇਅਰਮੈਨ ਗੁਰਦਿਆਲ ਸਿੰਘ ਢਿੱਲੋਂ, ਜ: ਸਕੱਤਰ ਗੁਰਦਿਆਲ ਸਿੰਘ ਕੰਗ ਬੁਟਾਰੀ, ਸਰਪੰਚ ਇਕਬਾਲ ਸਿੰਘ ਬੱਲ ਸੱਤੋਵਾਲ, ਹਰਿੰਦਰ ਸਿੰਘ ਮੱਲ੍ਹਾ, ਦਲੇਰ ਸਿੰਘ ਸਰਲੀ ਪ੍ਰਧਾਨ, ਠੇਕੇਦਾਰ ਮਲਕੀਅਤ ਸਿੰਘ ਬੇਦਾਦਪੁਰ, ਸਰਪੰਚ ਹਰਪਾਲ ਸਿੰਘ ਜਲਾਲਾਬਾਦ, ਚੇਅਰਮੈਨ ਹਰਜਿੰਦਰ ਸਿੰਘ ਜਸਪਾਲ, ਜੈਵਿੰਦਰ ਸਿੰਘ ਸ਼ਹਿਰੀ ਪ੍ਰਧਾਨ, ਚੈਂਚਲ ਸਿੰਘ ਭੁੱਲਰ, ਬਲਜਿੰਦਰ ਸਿੰਘ ਜਸਪਾਲ, ਸਰਪੰਚ ਗੁਰਬਿੰਦਰ ਸਿੰਘ ਸਾਬੀ ਕੋਟ ਮਹਿਤਾਬ, ਪ੍ਰਭ ਥੋਥੀਆਂ, ਨਿਰਮਲ ਸਿੰਘ ਪੱਡਾ, ਸਰਪੰਚ ਹੈਪੀ ਟੌਂਗ, ਸਰਪੰਚ ਦਲਬੀਰ ਸਿੰਘ ਸਠਿਆਲਾ, ਜਗਦੀਪ ਸਿੰਘ ਮਾਨ ਪੀ.ਏ., ਸਰਪੰਚ ਇੰਦਰਜੀਤ ਸਿੰਘ ਸੇਰੋਂ, ਬਲਜੀਤ ਕੌਰ ਬੁਤਾਲਾ ਅਤੇ ਹੋਰਨਾਂ ਦਾੇ ਨਾਂ ਵਰਨਣਯੋਗ ਹਨ |