29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਆਰਟ ਗੈਲਰੀ ਵਿਖੇ ਲਗਾਈ 12ਵੀਂ ਰਾਜ ਕਲਾ ਪ੍ਰਦਰਸ਼ਨੀ ਦਾ ਧਾਲੀਵਾਲ ਵਲੋਂ ਉਦਘਾਟਨ <br/>

Ad Position 21
No active advertisement
ਅਜੀਤ ਡੈਸਕ 27-04-2026
ਅੰਮਿ੍ਤਸਰ, 26 ਅਪ੍ਰੈਲ (ਹਰਮਿੰਦਰ ਸਿੰਘ)-ਭਾਰਤੀ ਲਲਿਤ ਕਲਾ ਅਕੈਡਮੀ ਅੰਮਿ੍ਤਸਰ ਵਲੋਂ ਆਰਟ ਗੈਲਰੀ ਦੇ ਸਹਿਯੋਗ ਨਾਲ 12ਵੀਂ ਰਾਜ ਕਲਾ ਪ੍ਰਦਰਸ਼ਨੀ ਲਗਾਈ ਗਈ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਲੋਂ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ | ਇਸ ਮੌਕੇ ਉੱਘੇ ਕਲਾਕਾਰ ਡਾ. ਗੋਪਾਲ ਕਿਟੋਡੀਵਾਲ ਅਤੇ ਫੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਦੌਰਾਨ ਆਰਟ ਗੈਲਰੀ ਦੇ ਮਹਿੰਦਰ ਸਿੰਘ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਗਈ | ਇਸ ਦੌਰਾਨ ਕੁਲਦੀਪ ਸਿੰਘ ਧਾਲੀਵਾਲ ਨੇ ਆਰਟ ਗੈਲਰੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਆਰਟ ਗੈਲਰੀ ਵਲੋਂ ਨਵੇਂ ਕਲਾਕਾਰੀ ਦੀ ਕਲਾ ਉਤਸ਼ਾਹਿਤ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਕਿਸੇ ਮੁਕਾਮ ਤੱਕ ਪਹੁੰਚਾਉਣ ਲਈ ਯਤਨ ਕੀਤੇ ਜਾਂਦੇ ਹਨ | ਉਨ੍ਹਾਂ ਕਿਹਾ ਕਿ ਕਲਾ ਖੇਤਰ ਨੂੰ ਉਤਸ਼ਹਿਤ ਕਰਨ ਲਈ ਆਰਟ ਗੈਲਰੀ ਵਲੋਂ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ | ਇਸ ਦੌਰਾਨ ਆਰਟ ਗੈਲਰੀ ਦੇ ਪ੍ਰਧਾਨ ਰਾਜਿੰਦਰ ਮੋਹਨ ਸਿੰਘ ਛੀਨਾ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ | ਇਸ ਦੌਰਾਨ ਡਾ. ਪੀ. ਐਸ. ਗਰੋਵਰ ਆਨਰੇਰੀ ਜਨਰਲ ਸਕੱਤਰ ਨੇ ਪ੍ਰਦਰਸ਼ਿਤ ਕੰਮਾਂ ਦੀ ਮਹੱਤਤਾ ਤੇ ਕਲਾਤਮਕ ਯੋਗਤਾ 'ਤੇ ਚਾਨਣਾ ਪਾਇਆ | ਸੁਖਪਾਲ ਸਿੰਘ ਸਕੱਤਰ (ਵਿਜ਼ੂਅਲ ਆਰਟਸ) ਨੇ ਪ੍ਰਦਰਸ਼ਨੀ ਰਿਪੋਰਟ ਪੇਸ਼ ਕਰਦੇ ਦੱਸਿਆ ਕਿ ਪੁਰਸਕਾਰ ਜੇਤੂ ਰਚਨਾਵਾਂ ਦੀ ਚੋਣ ਡਾ. ਪੀ. ਐਸ. ਗਰੋਵਰ, ਸ੍ਰੀਮਤੀ ਪਿ੍ਯੰਕਾ ਸ਼ਰਮਾ ਤੇ ਸ੍ਰੀ ਦੇਵੀ ਦਾਸ ਖੱਤਰੀ ਦੀ ਇਕ ਵਿਸ਼ੇਸ਼ ਜਿਊਰੀ ਦੁਆਰਾ ਕੀਤੀ ਗਈ ਸੀ | ਇਸ ਦੌਰਾਨ ਮੂਰਤੀਕਾਰ ਨਰਿੰਦਰ ਸਿੰਘ ਦੁਆਰਾ ਮੰਚ ਦਾ ਸੰਚਾਲਨ ਕੀਤਾ ਗਿਆ ਸੀ | ਇਸ ਮੌਕੇ ਵੱਡੀ ਗਿਣਤੀ 'ਚ ਕਲਾ ਪ੍ਰੇਮੀ ਮੌਜੂਦ ਸਨ, ਜਿਨ੍ਹਾਂ ਨੇ ਪ੍ਰਦਰਸ਼ਨੀ ਦੇਖਿਆ |

Ad Position 22
No active advertisement
ਪਿਛਲੀ ਖ਼ਬਰ ਸਾਡੇ ਨੌਜਵਾਨ ਵੋਟਰ ਲੋਕਤੰਤਰ ਦੀ ਨੀਂਹ ਹਨ- ਡਾ. ਅਮਰਦੀਪ ਗੁਪਤਾ <br/> ਅਗਲੀ ਖ਼ਬਰ ਧੁੱਪ 'ਚ ਸੜਕ 'ਤੇ ਬੈਠ ਕੇ ਵੱਡੀ ਗਿਣਤੀ 'ਚ ਸੰਗਤਾਂ ਨੇ ਗੁ: ਸ਼ਹੀਦ ਬਾਬਾ ਦੀਪ ਸਿੰਘ ਵਿਖੇ ਚੌਪਹਿਰਾ ਕੱਟਿਆ <br/>
Ad Position 24