04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਹੋਲੀ ਹਾਰਟ ਪ੍ਰੈਜੀਡੈਂਸੀ ਸਕੂਲ ਦੇ ਵਿਦਿਆਰਥੀਆਂ ਨੇ ਜਿੱਤੇ ਤਗਮੇ <br/>

Ad Position 21
No active advertisement
ਅਜੀਤ ਡੈਸਕ 28-04-2026
ਅੰਮਿ੍ਤਸਰ, 27 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਹੋਲੀ ਹਾਰਟ ਪ੍ਰੈਜੀਡੈਂਸੀ ਸਕੂਲ ਦੇ ਵਿਦਿਆਰਥੀਆਂ ਨੇ ਸੀ. ਐਸ. ਆਈ. ਐੱਸ. ਸੀ. ਦੁਆਰਾ ਕਰਵਾਏ ਗਏ ਜੋਨਲ ਪੱਧਰੀ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨੇ, ਚਾਂਦੀ ਅਤੇ ਤਾਂਬੇ ਦੇ ਤਗਮੇ ਜਿੱਤੇ ਹਨ |ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾਇਰੈਕਟਰ ਪਿ੍ੰ: ਵਿਕਰਮ ਸੇਠ ਨੇ ਦੱਸਿਆ ਕਿ ਟੇਬਲ ਟੈਨਿਸ ਮੁਕਾਬਲੇ 'ਚ ਸਕੂਲ ਦੇ ਹੋਣਹਾਰ ਖਿਡਾਰੀ ਆਗਿਆਪਾਲ ਸਿੰਘ, ਪ੍ਰਾਸ਼ੂਲ ਚੰਦੇਲ, ਦਿਵਿਆਂਸ਼ ਠਾਕੁਰ, ਗਵਰੇਸ਼ ਸ਼ਰਮਾ ਨੇ ਬਿਹਤਰੀਨ ਪ੍ਰਦਰਸ਼ਨ ਕਰਕੇ ਸੋਨੇ ਦਾ ਤਗਮਾ ਜਿੱਤਿਆ | ਉਨ੍ਹਾਂ ਦੱਸਿਆ ਕਿ ਇਨ੍ਹਾਂ ਖਿਡਾਰੀਆਂ ਚੋਂ ਆਗਿਆਪਾਲ ਸਿੰਘ, ਪ੍ਰਾਸ਼ੂਲ ਚੰਦੇਲ, ਦਿਵਿਆਂਸ਼ ਠਾਕੁਰ ਨੇ ਵਿਅਕਤੀਗਤ ਖੇਡ ਮੁਕਾਬਲੇ 'ਚ ਵੀ ਆਪਣਾ ਹੁਨਰ ਦਿਖਾਉਂਦੇ ਹੋਏ ਸੋਨੇ, ਚਾਂਦੀ ਅਤੇ ਤਾਂਬੇ ਦੇ ਤਗਮੇ ਵੀ ਜਿੱਤੇ ਹਨ | ਇਸ ਦੌਰਾਨ ਚੇਅਰਮੈਨ ਵਿਜੇ ਸੇਠ, ਡਾਇਰੈਕਟਰ ਅੰਜਨਾ ਸੇਠ, ਡਾਇਰੈਕਟਰ ਵਿਕਰਮ ਸੇਠ ਅਤੇ ਪਿ੍ੰ: ਸ਼ਿਲਪਾ ਸੇਠ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ |

Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਗ਼ੈਰ ਸਿਆਸੀ ਭਾਰਤ ਵਲੋਂ ਡੀ. ਸੀ. ਨੂੰ ਮੰਗ ਪੱਤਰ <br/> ਅਗਲੀ ਖ਼ਬਰ ਨਿਗਮ ਦੇ ਪ੍ਰਾਪਰਟੀ ਟੈਕਸ ਵਿਭਾਗ ਦੇ 30 ਚੈੱਕ ਹੋਏ ਫੇਲ੍ਹ <br/>
Ad Position 24