ਅੰਮਿ੍ਤਸਰ, 27 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)-ਪੁਲਿਸ ਡੀ. ਏ. ਵੀ. ਪਬਲਿਕ ਸਕੂਲ ਅੰਮਿ੍ਤਸਰ ਵਿਖੇ ਸਵੇਰੇ ਦੀ ਸਭਾ ਦੌਰਾਨ ਐਸ. ਪੀ. ਆਈ. ਸੀ. ਮੈਕੇ ਦੇ ਸਹਿਯੋਗ ਨਾਲ ਕੱਥਕ ਨਿ੍ਤ ਦੀ ਪੇਸ਼ਕਾਰੀ ਕਰਵਾਈ ਗਈ | ਇਸ ਮੌਕੇ ਪ੍ਰਸਿੱਧ ਕੱਥਕ ਨਿ੍ਤ ਦੇ ਮਾਹਿਰ ਮਿਸ ਅਮਰਪਾਲੀ ਨੇ ਆਪਣੀ ਮਨਮੋਹਕ ਪੇਸ਼ਕਾਰੀ ਨਾਲ ਸਭ ਦਾ ਮਨ ਮੋਹ ਲਿਆ | ਸਕੂਲ ਦੀ ਪਿ੍ੰਸੀਪਲ ਮੈਡਮ ਮੰਜੂ ਬਜਾਜ ਦੀ ਅਗਵਾਈ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਬੜੀ ਰੁਚੀ ਨਾਲ ਹਿੱਸਾ ਲਿਆ | ਮਿਸ ਅਮਰਪਾਲੀ ਨੇ ਨਾ ਸਿਰਫ ਬੱਚਿਆਂ ਦਾ ਮਨੋਰੰਜਨ ਕੀਤਾ, ਸਗੋਂ ਉਨ੍ਹਾਂ ਨੂੰ ਕੱਥਕ ਦੇ ਸਟੈੱਪ ਵੀ ਸਿਖਾਏ, ਜਿਸ ਨਾਲ ਬੱਚਿਆਂ 'ਚ ਕਲਾ ਪ੍ਰਤੀ ਰੁਚੀ ਵਧੀ | ਪ੍ਰੋਗਰਾਮ ਦੇ ਅਖ਼ੀਰ 'ਚ ਸਕੂਲ ਪ੍ਰਬੰਧਕਾਂ ਵਲੋਂ ਕਲਾਕਾਰ ਦਾ ਧੰਨਵਾਦ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੀਆਂ ਗਤੀਵਿਧੀਆਂ 'ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ |