ਅੰਮਿ੍ਤਸਰ, 27 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਅਸ਼ੋਕ ਵਾਟਿਕਾ ਪਬਲਿਕ ਸਕੂਲ ਵਿਖੇ ਪਿ੍ੰ: ਆਂਚਲ ਮਹਾਜਨ ਦੀ ਅਗਵਾਈ ਹੇਠ ਸੀ. ਬੀ. ਐੱਸ. ਈ. ਵਲੋਂ ਵਰਕਸ਼ਾਪ ਲਗਾਈ ਗਈ, ਜਿਸ ਦਾ ਉਦੇਸ਼ ਅਧਿਆਪਕਾਂ ਨੂੰ ਬੱਚਿਆਂ ਦੀ ਦਿਮਾਗੀ ਸਿਹਤ ਨੂੰ ਵਧਾਉਣ ਅਤੇ ਉਨ੍ਹਾਂ ਨੂੰ ਤੰਦਰੁਸਤ ਰੱਖਣ ਦੇ ਸਮਰੱਥ ਬਣਾਉਣਾ ਸੀ | ਇਸ ਵਰਕਸ਼ਾਪ ਲਈ ਸਰੋਤ ਵਿਅਕਤੀ ਦੇ ਤੌਰ 'ਤੇ ਪਿ੍ੰ: ਗੁਰਪ੍ਰੀਤ ਕੌਰ ਓਬਰਾਏ ਅੰਮਿ੍ਤਸਰ ਪਬਲਿਕ ਸਕੂਲ ਅਤੇ ਪਿ੍ੰ: ਇੰਦਰਪ੍ਰੀਤ ਕੌਰ ਬੀਬੀ ਕੌਲਾਂ ਜੀ ਪਬਲਿਕ ਸਕੂਲ ਨੇ ਸ਼ਿਰਕਤ ਕਰਦਿਆ ਅਧਿਆਪਕਾਂ ਨੂੰ ਬੱਚਿਆਂ ਦੀ ਮਾਨਸਿਕ ਸਿਹਤ ਖਰਾਬ ਹੋਣ ਦੇ ਕਾਰਣਾਂ ਅਤੇ ਉਨ੍ਹਾਂ ਦੇ ਨਿਵਾਰਣਾਂ ਬਾਰੇ ਦੱਸਿਆ | ਉਨ੍ਹਾਂ ਅਧਿਆਪਕਾਂ ਨੂੰ ਸਮਝਾਇਆ ਕਿ ਅੱਜ ਕੱਲ ਦਾ ਮਾਹੌਲ ਬੱਚਿਆਂ ਨੂੰ ਦਿਮਾਗੀ ਤੌਰ 'ਤੇ ਕਮਜ਼ੋਰ ਬਣਾ ਰਿਹਾ ਅਤੇ ਸਾਨੂੰ ਬੱਚਿਆਂ ਦੀ ਸਿਹਤ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ | ਅਧਿਆਪਕਾਂ ਨੇ ਵੀ ਵਰਕਸ਼ਾਪ 'ਚ ਆਪਣੇ ਅਨੁਭਵ ਸਾਂਝੇ ਕੀਤੇ | ਵਰਕਸ਼ਾਪ ਦੇ ਅੰਤ 'ਚ ਪਿ੍ੰ: ਆਂਚਲ ਮਹਾਜਨ ਨੇ ਆਈਆਂ ਸ਼ਖ਼ਸੀਅਤਾਂ ਦੇ ਧੰਨਵਾਦ ਕਰਦੇ ਹੋਏ ਅਧਿਆਪਕਾਂ ਨੂੰ ਸਮਝਾਇਆ ਕਿ ਅਸੀਂ ਸਾਰੇ ਮਿਲ ਜੁਲ ਕੇ ਹੀ ਇਸ ਪਰੇਸ਼ਾਨੀ ਦਾ ਹੱਲ ਕੱਢ ਸਕਦੇ ਹਾਂ, ਜੋ ਬੱਚਿਆਂ ਲਈ ਲਾਹੇਵੰਦ ਸਾਬਤ ਹੋਵੇਗਾ |