04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਡੀ. ਏ. ਵੀ. ਕਾਲਜ ਨੇ ਕਰਵਾਏ ਕੋਡਿੰਗ ਮੁਕਾਬਲੇ <br/>

Ad Position 21
No active advertisement
ਅਜੀਤ ਡੈਸਕ 28-04-2026
ਅੰਮਿ੍ਤਸਰ, 27 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜ, ਅੰਮਿ੍ਤਸਰ ਦੇ ਪੀ. ਜੀ. ਕੰਪਿਊਟਰ ਸਾਇੰਸ ਅਤੇ ਆਈ. ਟੀ. ਵਿਭਾਗ ਦੇ ਕੋਡਿੰਗ ਕਲੱਬ ਨੇ ਆਈਕਿਊਏਸੀ ਦੀ ਅਗਵਾਈ ਹੇਠ ਅਤੇ ਆਈ. ਆਈ. ਸੀ. ਦੇ ਸਹਿਯੋਗ ਨਾਲ ਲੌਜਿਕ ਨੈਵੀਗੇਟਰ-2026 ਸਿਰਲੇਖ ਵਾਲਾ ਇਕ ਕੋਡਿੰਗ ਮੁਕਾਬਲਾ ਕਰਵਾਇਆ ਗਿਆ | ਇਸ ਮੁਕਾਬਲੇ ਦਾ ਉਦੇਸ਼ ਵਿਦਿਆਰਥੀਆਂ ਦੇ ਪ੍ਰੋਗਰਾਮਿੰਗ, ਲਾਜ਼ੀਕਲ ਸੋਚ ਅਤੇ ਸਮੱਸਿਆ ਹੱਲ ਕਰਨ ਦੇ ਹੁਨਰਾਂ ਨੂੰ ਵਧਾਉਣਾ ਸੀ, ਜਿਸ ਨਾਲ ਉਹ ਕੁਸ਼ਲ ਅਤੇ ਉਪਭੋਗਤਾ-ਅਨੁਕੂਲ ਮੀਨੂ-ਸੰਚਾਲਿਤ ਪ੍ਰੋਗਰਾਮ ਡਿਜ਼ਾਈਨ ਕਰ ਸਕਣ | ਕਾਲਜ ਦੀਆਂ ਵੱਖ-ਵੱਖ ਕਲਾਸਾਂ ਦੇ ਕੁੱਲ 22 ਵਿਦਿਆਰਥੀਆਂ ਨੇ ਹਿੱਸਾ ਲਿਆ | ਸੀਨੀਅਰ ਸ਼੍ਰੇਣੀ 'ਚ ਪਹਿਲਾ ਸਥਾਨ ਅਭਿਸ਼ੇਕ ਕੁਮਾਰ (ਬੀ. ਸੀ. ਏ., ਸਮੈਸਟਰ 4), ਦੂਜਾ ਸਥਾਨ ਤਨਿਸ਼ ਸ਼ਰਮਾ (ਬੀ. ਐਸ. ਸੀ.. ਆਈ. ਟੀ., ਸਮੈਸਟਰ 4), ਅਤੇ ਤੀਜਾ ਸਥਾਨ ਕਿ੍ਸ਼ (ਬੀ. ਸੀ. ਏ., ਸਮੈਸਟਰ 4) ਨੂੰ ਮਿਲਿਆ | ਜੂਨੀਅਰ ਸ਼੍ਰੇਣੀ 'ਚ ਪਹਿਲਾ ਸਥਾਨ ਦਿਵਿਆ ਬੱਬਰ (ਬੀ. ਸੀ. ਏ., ਸਮੈਸਟਰ 2), ਦੂਜਾ ਸਥਾਨ ਆਯੁਸ਼ ਚੌਹਾਨ (ਬੀ. ਸੀ. ਏ. ਸਮੈਸਟਰ 2, ਅਤੇ ਤੀਜਾ ਸਥਾਨ ਤਾਨੀਆ (ਬੀ. ਸੀ. ਏ. ਸਮੈਸਟਰ 2 ਨੂੰ ਮਿਲਿਆ | ਕਾਲਜ ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਨੇ ਸਾਰੇ ਭਾਗੀਦਾਰਾਂ ਅਤੇ ਜੇਤੂਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ 'ਚ ਤਕਨੀਕ ਪ੍ਰਤੀ ਜਨੂੰਨ ਅਤੇ ਨਵੀਨਤਾ ਦੀ ਭਾਵਨਾ ਨੂੰ ਵਧਾਉਂਦੇ ਹਨ | ਉਨ੍ਹਾਂ ਕੋਡਿੰਗ ਕਲੱਬ, ਆਈ. ਕਿਊ. ਏ. ਸੀ. ਅਤੇ ਆਈਆਈਸੀ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਜੇਤੂਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਪ੍ਰੋ. ਵਿਕਰਮ ਸ਼ਰਮਾ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਹਰਸਿਮਰਨ ਸਿੰਘ ਆਨੰਦ, ਪ੍ਰੋ. ਪੁਨੀਤ ਸ਼ਰਮਾ, ਪ੍ਰੋ. ਜੇ. ਜੇ. ਮਹੇਂਦਰੂ, ਪ੍ਰੋ. ਨੈਨਾ ਹਾਂਡਾ ਅਤੇ ਪ੍ਰੋ. ਰੇਣੂ ਸ਼ਰਮਾ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮਾਧਵ ਵਿੱਦਿਆ ਨਿਕੇਤਨ ਸਕੂਲ ਵਿਖੇ ਆਪ੍ਰੇਸ਼ਨ ਸੰਪਰਕ ਦੇ ਬੈਨਰ ਹੇਠ ਨਸ਼ਾ ਛੁਡਾਊ ਮੁਹਿੰਮ 'ਤੇ ਸੈਮੀਨਾਰ <br/> ਅਗਲੀ ਖ਼ਬਰ ਅਸ਼ੋਕ ਵਾਟਿਕਾ ਪਬਲਿਕ ਸਕੂਲ ਵਿਖੇ ਵਰਕਸ਼ਾਪ ਲਗਾਈ <br/>
Ad Position 24