11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਭਾਜਪਾ ਦੇ ਯੂਥ ਆਗੂ ਸਾੲੀਂ ਅੰਸ਼ ਨੂੰ ਮਿਲੀ ਵਿਦੇਸ਼ੀ ਨੰਬਰ ਤੋਂ ਧਮਕੀ <br/>

Ad Position 21
No active advertisement
ਅਜੀਤ ਡੈਸਕ 29-04-2026

ਅੰਮਿ੍ਤਸਰ, 28 ਅਪ੍ਰੈਲ (ਰੇਸ਼ਮ ਸਿੰਘ)-ਭਾਜਪਾ ਦੇ ਯੁਵਾ ਆਗੂ ਸਾੲੀਂ ਅੰਸ਼ ਨੇ ਦਾਅਵਾ ਕੀਤਾ ਕਿ ਉਸ ਨੂੰ ਵਿਦੇਸ਼ੀ ਨੰਬਰ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ | ਇਸ ਲਈ ਉਸ ਨੇ ਡੀ.ਜੀ.ਪੀ. ਤੋਂ ਸੁਰਖਿਆ ਦੀ ਗੁਹਾਰ ਲਗਾਈ ਹੈ | ਭਾਜਪਾ ਦੇ ਯੂਥ ਆਗੂ ਸ੍ਰੀ ਅੰਸ਼ ਨੇ ਕਿਹਾ ਕਿ ਅੱਜ ਸਵੇਰੇ ਇਕ ਵਿਦੇਸ਼ੀ ਨੰਬਰ ਤੋਂ ਕਾਲ ਕਰਕੇ ਉਸ ਨੂੰ ਕਿਹਾ ਕਿ ਉਹ ਸ਼ੇਰਾ ਗੈਂਗਸਟਰ ਹੈ ਅਤੇ ਇਕ ਜਥੇਬੰਦੀ ਦਾ ਆਗੂ ਹੈ | ਉਨ੍ਹਾਂ ਕਿਹਾ ਕਿ ਹਾਲ 'ਚ ਹੀ ਗੁਰਦਾਸਪੁਰ ਵਿਚ ਭਾਜਪਾ ਆਗੂ 'ਤੇ ਗ੍ਰੇਨੇਡ ਹਮਲਾ ਹੋਇਆ ਹੈ ਅਤੇ ਹੁਣ ਅਗਲਾ ਨਿਸ਼ਾਨਾ ਉਸ ਨੂੰ ਬਣਾਉਣ ਦੀ ਧਮਕੀ ਦਿੱਤੀ ਗਈ ਹੈ | ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਉਸ ਨੇ ਭਾਜਪਾ ਦੀ ਹਾਈਕਮਾਨ ਨੂੰ ਵੀ ਅਪੀਲ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਛੇਹਰਟਾ ਚੌਂਕ 'ਚ ਭਿਆਨਕ ਸੜਕ ਹਾਦਸੇ 'ਚ ਲੜਕੀ ਦੀ ਮੌਤ, ਲੜਕਾ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਪੰਜਾਬ 'ਚ ਲੱਗ ਰਹੇ ਲੰਬੇ ਬਿਜਲੀ ਕੱਟਾਂ ਦੇ ਵਿਰੋਧ 'ਚ ਹਲਕਾ ਪੱਧਰੀ ਰੋਸ ਧਰਨੇ ਭਲਕੇ-ਲਦੇਹ
Ad Position 24