11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਅੰਮਿ੍ਤਸਰ 'ਚ ਪਹਿਲੀ ਵਾਰ ਕਿਸੇ ਬਜ਼ੁਰਗ ਨਸ਼ਾ ਤਸਕਰ ਔਰਤ ਦਾ ਘਰ ਢਾਹਿਆ <br/>

Ad Position 21
No active advertisement
ਅਜੀਤ ਡੈਸਕ 29-04-2026
ਅੰਮਿ੍ਤਸਰ, 28 ਅਪ੍ਰੈਲ (ਰੇਸ਼ਮ ਸਿੰਘ)-ਯੁੱਧ ਨਸ਼ਿਆਂ ਵਿਰੁਧ ਮੁਹਿੰਮ ਨਸ਼ਾ ਤਸਕਰਾਂ ਦੀਆਂ ਗੈਰ ਕਾਨੂੰਨੀ ਉਸਾਰੀਆਂ ਨੂੰ ਢਾਹੇ ਜਾਣ ਦੇ ਖਿਲਾਫ ਪੁਲਿਸ ਵਲੋਂ ਚਲਾਈ ਮੁਹਿੰਮ ਤਹਿਤ ਅੰਮਿ੍ਤਸਰ 'ਚ ਪਹਿਲੀ ਵਾਰ ਕਿਸੇ ਬਜ਼ੁਰਗ ਨਸ਼ਾ ਤਸਕਰ ਔਰਤ ਦਾ ਘਰ ਢਾਹਿਆ ਗਿਆ ਹੈ ਜੋ ਇਸ ਵੇਲੇ ਨਸ਼ਾ ਤਸਕਰੀ ਦੇ ਮਾਮਲੇ 'ਚ ਜੇਲ੍ਹ 'ਚ 10 ਸਾਲ ਦੀ ਸਜ਼ਾ ਭੁਗਤ ਰਹੀ ਹੈ ਅਤੇ ਉਸ ਦੀ ਧੀ ਤੇ ਪੁੱਤਰ ਵੀ ਜੇਲ੍ਹ 'ਚ ਹੀ ਬੰਦ ਹਨ | ਇਸ ਔਰਤ ਦੇ ਪਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ |Êਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਕਾਰਵਾਈਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਜਾਰੀ ਮੁਹਿੰਮ ਤਹਿਤ ਨਗਰ ਨਿਗਮ ਵਲੋਂ ਇੱਥੇ ਸ਼ਹਿਰੀ ਖੇਤਰ ਮਕਬੂਲਪੁਰਾ 'ਚ ਕੀਤੀ ਗਈ ਹੈ ਜਿਸ ਤਹਿਤ ਇਕ ਜਾਣੇ-ਪਛਾਣੇ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਦੀ ਗ਼ੈਰ-ਕਾਨੂੰਨੀ ਤੌਰ 'ਤੇ ਪ੍ਰਾਪਤ ਜਾਇਦਾਦ ਨੂੰ ਢਾਹ ਦਿੱਤਾ | ਢਾਹੀ ਗਈ ਜਾਇਦਾਦ ਘਰ ਦੀ ਮਾਲਕਣ ਦੀ ਸ਼ਨਾਖਤ ਸੁਰਿੰਦਰ ਕੌਰ ਉਰਫ ਸਵਿੰਦਰ ਕੌਰ (66) ਵਾਸੀ ਨੰਬਰ 12, ਮਕਬੂਲਪੁਰਾ ਵਜੋਂ ਹੋਈ ਹੈ ਜਿਸ ਖਿਲਾਫ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ ਹਨ | ਇਸ ਔਰਤ ਦੀ ਧੀ ਜੋਤੀ ਵੀ ਇਸ ਵੇਲੇ ਜੇਲ੍ਹ ਅੰਦਰ ਹੀ ਬੰਦ ਹੈ ਜਿਸ ਖਿਲਾਫ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਮਾਮਲਾ ਦਰਜ ਹੈ ਅਤੇ ਇਕ ਮਾਮਲੇ 'ਚ ਉਹ ਸਜ਼ਾ ਵੀ ਭੁਗਤ ਰਹੀ ਹੈ | ਇਸ ਦੀ ਇਕ ਹੋਰ ਧੀ ਵਿਆਹੀ ਹੋਈ ਹੈ ਜਦੋਂ ਕਿ ਔਰਤ ਦਾ ਪੁੱਤਰ ਮੇਜਰ ਸਿੰਘ ਵੀ ਜੇਲ੍ਹ ਅੰਦਰ ਹੀ ਬੰਦ ਹੈ ਅਤੇ ਇਕ ਨੂੰ ਹ ਰਜਨੀ ਵੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ 'ਚ ਜੇਲ੍ਹ 'ਚ ਬੰਦ ਹੈ | ਇਸ ਔਰਤ ਦੇ ਦੋ ਹੋਰ ਪੁੱਤਰਾਂ ਦੀ ਮੌਤ ਹੋ ਚੁੱਕੀ ਹੈ | ਇਸ ਮੌਕੇ ਡੀ.ਸੀ.ਪੀ. ਵਿਜੈ ਆਲਮ ਸਿੰਘ , ਏ.ਡੀ.ਸੀ.ਪੀ. ਹਰਪਾਲ ਸਿੰਘ ਰੰਧਾਵਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਧਿਆਪਕਾਂ ਦੀ ਗੈਰ-ਵਿੱਦਿਅਕ ਡਿਊਟੀਆਂ ਲਗਾਉਣ ਵਿਰੁੱਧ ਡੀ. ਟੀ. ਐੱਫ ਨੇ ਭੇਜਿਆ ਮੁੱਖ ਮੰਤਰੀ ਨੂੰ ਮੰਗ ਪੱਤਰ <br/> ਅਗਲੀ ਖ਼ਬਰ ਸੀ.ਆਰ.ਆਰ.ਟੀ. ਗੁਰਦੇ ਦੇ ਮਰੀਜ਼ਾਂ ਦੀ ਦੇਖਭਾਲ ਲਈ ਮਹੱਤਪੂਰਨ ਸਫਲਤਾ ਵਜੋਂ ਵਿਕਸਤ : ਡਾ. ਵਾਨੀ <br/>
Ad Position 24