14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਰੇਲਵੇ ਸਟੇਸ਼ਨ 'ਤੇ ਆਟੋਮੈਟਿਕ ਟਿਕਟ ਵੈਂਡਿੰਗ ਮਸ਼ੀਨਾਂ ਦੇ ਰੱਖ-ਰਖਾਅ ਲਈ ਨਹੀਂ ਹੈ ਸਥਾਈ ਸੁਪਰਵਾਈਜ਼ਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਅੰਮਿ੍ਤਸਰ, 2 ਮਈ (ਰਾਜੇਸ਼ ਕੁਮਾਰ ਸ਼ਰਮਾ)-ਭਾਰਤੀ ਰੇਲਵੇ ਵਲੋਂ ਟਿਕਟ ਕਾਊਾਟਰਾਂ 'ਤੇ ਕਤਾਰਾਂ ਤੋਂ ਬਚਣ ਲਈ ਯਾਤਰੀਆਂ ਦੀ ਸਹੂਲਤ ਲਈ ਭਾਵੇਂ ਵੱਖ-ਵੱਖ ਸਟੇਸ਼ਨਾਂ 'ਤੇ ਆਟੋਮੈਟਿਕ ਟਿਕਟ ਵੈਂਡਿੰਗ ਮਸ਼ੀਨਾਂ ਸਥਾਪਿਤ ਕੀਤੀਆਂ ਹੋਈਆਂ ਹਨ, ਲੇਕਿਨ ਜ਼ਿਆਦਾਤਰ ਇਨ੍ਹਾਂ ਦੇ ਰੱਖ-ਰਖਾਅ ਲਈ ਸਥਾਈ ਤੌਰ 'ਤੇ ਕੋਈ ਇੰਤਜਾਮ ਨਹੀਂ ਹਨ | ਅੰਮਿ੍ਤਸਰ ਰੇਲਵੇ ਸਟੇਸ਼ਨ 'ਤੇ ਵੀ ਯਾਤਰੀਆਂ ਦੀ ਸਹੂਲਤ ਲਈ ਕੁੱਲ 11 ਆਟੋਮੈਟਿਕ ਟਿਕਟ ਵੈਂਡਿੰਗ ਮਸ਼ੀਨਾਂ ਸਥਾਪਿਤ ਕੀਤੀਆਂ ਹੋਈਆਂ ਹਨ, ਜਿਨ੍ਹਾਂ 'ਚੋਂ 5 ਮਸ਼ੀਨਾਂ ਸਟੇਸ਼ਨ ਦੇ ਮੁੱਖ ਟਿਕਟ ਕਾਉਂਟਰ ਹਾਲ, 4 ਮਸ਼ੀਨਾਂ ਗੋਲਬਾਗ ਸਾਈਡ ਅਤੇ 2 ਮਸ਼ੀਨਾਂ ਪੁੱਛਗਿੱਛ ਕਾਉਂਟਰ ਨਜ਼ਦੀਕ ਹਨ | ਦੇਖਣ ਨੂੰ ਆਇਆ ਹੈ ਕਿ ਇਨ੍ਹਾਂ ਆਟੋਮੈਟਿਕ ਟਿਕਟ ਵੈਂਡਿੰਗ ਮਸ਼ੀਨਾਂ ਦੇ ਰੱਖ ਰਖਾਅ ਲਈ ਸਥਾਈ ਤੌਰ 'ਤੇ ਕੋਈ ਸੁਪਰਵਾਈਜ਼ਰ ਤੈਨਾਤ ਨਹੀਂ ਹੈ | ਮਸ਼ੀਨ ਦੇ ਖ਼ਰਾਬ ਹੋਣ ਜਾਣ ਦੀ ਹਾਲਤ 'ਚ ਉਸਨੂੰ ਦਰੁਸਤ ਕਰਨ ਲਈ ਕਈ ਕਈ ਦਿਨਾਂ ਤੱਕ ਕੰਪਨੀ ਦੇ ਕਰਮਚਾਰੀਆਂ ਦੀ ਉਡੀਕ ਕਰਨੀ ਪੈਂਦੀ ਹੈ | ਯਾਤਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਰੇਲਵੇ ਵਲੋਂ ਯਾਤਰੀਆਂ ਨੂੰ ਲੰਮੀਆਂ ਕਤਾਰਾਂ ਤੋਂ ਨਿਜਾਤ ਦਿਵਾਉਣ ਲਈ ਆਟੋਮੈਟਿਕ ਟਿਕਟ ਵੈਂਡਿੰਗ ਮਸ਼ੀਨ ਤਾਂ ਸਥਾਪਿਤ ਕੀਤੀ ਗਈ ਹੈ, ਲੇਕਿਨ ਕਈ ਵਾਰ ਕਿਸੇ ਮਸ਼ੀਨ 'ਚ ਖ਼ਰਾਬੀ ਹੋ ਜਾਣ ਕਾਰਨ ਉਹ ਕਈ ਕਈ ਦਿਨਾਂ ਤੱਕ ਬੰਦ ਰਹਿੰਦੀ ਹੈ, ਜਿਸ ਨਾਲ ਯਾਤਰੀਆਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਰੇਲਵੇ ਵਲੋਂ ਇਨ੍ਹਾਂ ਆਟੋਮੈਟਿਕ ਟਿਕਟ ਵੈਂਡਿੰਗ ਮਸ਼ੀਨਾਂ ਦੇ ਰੱਖ ਰਖਾਅ ਲਈ ਸਥਾਈ ਤੌਰ 'ਤੇ ਇਕ ਸੁਪਰਵਾਈਜ਼ਰ ਦੀ ਤੈਨਾਤੀ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਇਨ੍ਹਾਂ ਦਾ ਸੰਚਾਲਣ ਸਹੀ ਤਰੀਕੇ ਨਾਲ ਹੁੰਦਾ ਰਹੇ |

Ad Position 22
No active advertisement
ਪਿਛਲੀ ਖ਼ਬਰ ਰਨ ਫਾਰ ਸਿੰਧੂ 4.0 'ਚ ਡੀ. ਏ. ਵੀ. ਸੀ. ਸੈਕੰ. ਸਕੂਲ, ਹਾਥੀ ਗੇਟ ਦੇ ਬੱਚਿਆਂ ਨੇ ਤਗਮੇ ਜਿੱਤੇ ਅਗਲੀ ਖ਼ਬਰ ਸ਼ਰਾਰਤੀ ਅਨਸਰਾਂ ਨੇ ਕਣਕ ਦੇ ਨਾੜ ਨੂੰ ਲਗਾਈ ਅੱਗ, 14 ਕਿੱਲੇ ਨਾੜ ਸੜਿਆ <br/>
Ad Position 24