ਫ਼ਤਾਵਾਰੀ ਸਤਿਸੰਗ ਸਮਾਗਮ ਅੱਜ-ਭਾਈ ਚਾਵਲਾ
ਅਜੀਤ ਡੈਸਕ
03-05-2026
ਅੰਮਿ੍ਤਸਰ, 2 ਮਈ (ਜਸਵੰਤ ਸਿੰਘ ਜੱਸ)-ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਹਫ਼ਤਾਵਾਰੀ ਸਤਿਸੰਗ ਸਮਾਗਮਾਂ ਦੀ ਲੜੀ ਤਹਿਤ 3 ਮਈ ਦਾ ਸਮਾਗਮ ਸ. ਭੁਪਿੰਦਰ ਸਿੰਘ ਦੇ ਗ੍ਰਹਿ ਗਲੀ ਨੰ: 4, ਕ੍ਰਿਸ਼ਨਾ ਨਗਰ, ਤੇਗ ਹੋਟਲ ਵਾਲਾ ਮੋੜ, ਤਰਨ ਤਾਰਨ ਰੋਡ ਵਿਖੇ ਸਵੇਰੇ 7 ਤੋਂ 10 ਵਜੇ ਦੌਰਾਨ ਹੋਵੇਗਾ | ਸੁਸਾਇਟੀ ਦੇ ਕਾਰਜਕਾਰੀ ਪ੍ਰ੍ਰ੍ਰਧਾਨ ਭਾਈ ਸਤਿੰਦਰ ਸਿੰਘ ਚਾਵਲਾ ਨੇ ਦੱਸਿਆ ਕਿ ਇਸ ਦੌਰਾਨ ਸ੍ਰੀ ਸੁਖਮਨੀ ਸਾਹਿਬ ਦੇ ਸੰਗਤੀ ਪਾਠ, ਨਾਮ ਸਿਮਰਨ ਤੇ ਵੱਖ-ਵੱਖ ਜਥਿਆਂ ਤੇ ਕਥਾਵਾਚਕਾਂ ਵਲੋਂ ਸ਼ਬਦ ਕੀਰਤਨ ਤੇ ਗੁਰਮਤਿ ਵਿਚਾਰਾਂ ਹੋਣਗੀਆਂ |