ਜਗਦੇਵ ਕਲਾਂ, 2 ਮਈ (ਗਿੱਲ)-ਹੈਬਰਨ ਵਰਲਡ ਸਕੂਲ ਬੱਲ ਬਾਵਾ ਦੇ ਐੱਮ. ਡੀ. ਮਨਰੀਤ ਸਿੰਘ ਭਾਟੀਆ ਦੀ ਰਹਿਨੁਮਾਈ ਹੇਠ ਸਕੂਲ ਪਿ੍ੰਸੀਪਲ ਵਲੋਂ ਸਕੂਲੀ ਬੱਚਿਆਂ ਨੂੰ ਆਪਣੇ ਪੰਜਾਬੀ ਸੱਭਿਆਚਾਰ ਤੇ ਇਤਿਹਾਸ ਬਾਰੇ ਜਾਗਰੂਕ ਕਰਨ ਹਿੱਤ ਇਕ ਵਿੱਦਿਅਕ ਟੂਰ ਦੇ ਰੂਪ 'ਚ ਜਲਿ੍ਹਆਂਵਾਲਾ ਬਾਗ ਤੇ ਸ੍ਰੀ ਹਰਿਮੰਦਰ ਸਾਹਿਬ (ਅੰਮਿ੍ਤਸਰ) ਵਿਖੇ ਲਿਜਾਇਆ ਗਿਆ | ਇਸ ਸੰਬੰਧੀ ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਦੌਰਾਨ ਵਿਦਿਆਰਥੀਆਂ ਨੂੰ ਜਲਿਆਂਵਾਲਾ ਬਾਗ 1919 ਦੇ ਕਤਲੇਆਮ 'ਤੇ ਅਧਾਰਿਤ ਇਕ ਡਾਕੂਮੈਂਟਰੀ ਵੀ ਦਿਖਾਈ ਗਈ | ਵਿਦਿਆਰਥੀਆਂ ਨੇ ਉਨ੍ਹਾਂ ਇਤਿਹਾਸਿਕ ਮਹਾਨ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਵੀ ਦੇਖੀਆਂ, ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਵਿਚ ਆਪਣੀ ਕੁਰਬਾਨੀ ਦੇ ਕੇ ਅਹਿਮ ਭੂਮਿਕਾ ਨਿਭਾਈ | ਇਸ ਮੌਕੇ ਬੱਚਿਆਂ ਨੇ ਇਤਿਹਾਸਿਕ ਗੈਲਰੀਆਂ ਦਾ ਵੀ ਦੌਰਾ ਕੀਤਾ | ਇਸ ਮੌਕੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਭਾਰਤ ਦੀ ਆਜ਼ਾਦੀ ਦੀ ਲੜਾਈ ਦੌਰਾਨ ਦੇਸ਼ ਦੇ ਮਹਾਨ ਸਹੀਦਾਂ ਵਲੋਂ ਦਿੱਤੀਆਂ ਕੁਰਬਾਨੀਆਂ ਬਾਰੇ ਵੀ ਦੱਸਿਆ ਗਿਆ ਤਾਂ ਜੋ ਵਿਦਿਆਰਥੀ ਆਪਣੇ ਅਨਮੋਲ ਇਤਿਹਾਸਕ ਵਿਰਸੇ ਪ੍ਰਤੀ ਚੰਗੀ ਤਰ੍ਹਾਂ ਜਾਣੂ ਹੋ ਸਕਣ | ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰ ਕਰਕੇ ਅਧਿਆਤਮਕ ਮਾਹੌਲ ਦਾ ਅਨੁਭਵ ਕੀਤਾ ਤੇ ਗੁਰਦੁਆਰਾ ਸਾਹਿਬ ਦੀ ਪਰਿਕਰਮਾ ਕਰਨ ਉਪਰੰਤ ਅੰਮਿ੍ਤ ਜਲ ਗ੍ਰਹਿਣ ਕੀਤਾ ਤੇ ਆਪਣੇ ਚੰਗੇ ਭਵਿੱਖ ਤੇ ਸੁਖ ਸ਼ਾਂਤੀ ਦੀ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ | ਇਹ ਵਿਰਾਸਤੀ ਦੌਰਾ ਵਿਦਿਆਰਥੀਆਂ ਲਈ ਸਿੱਖਿਆਤਮਕ ਤੇ ਯਾਦਗਾਰ ਸਾਬਤ ਹੋਇਆ |