14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਅੰਮਿ੍ਤਸਰ 'ਚ ਪਹਿਲੀ ਵਾਰ ਏ.ਆਈ. ਪਾਵਰਡ 3-ਡੀ ਰੋਬੋਲੈਂਸ ਤਕਨੀਕ ਨਾਲ ਮਰੀਜ਼ ਦੇ ਦੋਵੇਂ ਗੋਡੇ ਬਦਲੇ-ਡਾ. ਰਣਜੀਤ ਸਿੰਘ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਅੰਮਿ੍ਤਸਰ, 2 ਮਈ (ਰੇਸ਼ਮ ਸਿੰਘ)-ਅੰਮਿ੍ਤਸਰ ਦੇ ਗੋਡੇ ਬਦਲੇ ਦੀ ਪ੍ਰਮੁਖ ਆਰਥੋਪੈਡਿਕ ਸਰਜਨ ਡਾ. ਰਣਜੀਤ ਸਿੰਘ ਵਲੋਂ ਜਿਥੇ ਪਹਿਲਾਂ ਜ਼ੀਰੋ ਤਕਨੀਕ ਰਾਹੀਂ ਗੋਡੇ ਬਦਲਣ ਦੀ ਸਰਜਰੀ 'ਚ ਦੇਸ਼-ਵਿਦੇਸ਼ ਵਿਚ ਆਪਣੀ ਮੁਹਾਰਤ ਦਾ ਲੋਹਾ ਮਨਵਾਇਆ ਗਿਆ | ਹੁਣ ਉਨ੍ਹਾਂ ਵਲੋਂ ਅੰਮਿ੍ਤਸਰ 'ਚ ਹੀ ਏ. ਆਈ. ਪਾਵਰਡ ਥੀ ਡੀ ਰੋਬੋਲੈਂਸ ਤਕਨੀਕ ਨਾਲ ਗੋਡਿਆਂ ਦੀਆਂ ਸਫਲ ਆਪ੍ਰੇਸ਼ਨ ਦੀ ਸ਼ੁਰੂਆਤ ਕੀਤੀ ਹੈ | ਡਾ. ਰਣਜੀਤ ਸਿੰਘ ਵਲੋਂ ਹਾਲ ਹੀ ਵਿਚ 3-ਡੀ ਰੋਬੋਲੈਂਸ ਤਕਨੀਕ ਨਾਲ ਲੁਧਿਆਣਾ ਵਾਸੀ 80 ਸਾਲਾ ਬਜ਼ੁਰਗ ਵਿਅਕਤੀ ਅਮਰਜੀਤ ਸਿੰਘ ਦੇ ਦੋਵੇਂ ਗੋਡਿਆਂ ਦੀ ਬਦਲੀ ਦੀ ਸਫਲ ਸਰਜਰੀ ਕੀਤੀ ਗਈ ਹੈ | ਇਸ ਸਰਜਰੀ ਸੰਬੰਧੀ ਡਾ. ਰਣਜੀਤ ਨੇ ਦੱਸਿਆ ਕਿ ਗੋਡਿਆਂ ਦੀ ਸਰਜਰੀ ਲਈ ਕਿੱਲ ਹੱਡੀ ਵਿਚ ਡਿ੍ਲ ਕਰਕੇ ਲਗਾਏ ਜਾਂਦੇ ਸਨ | ਸਭ ਤੋਂ ਪਹਿਲਾਂ ਕਿੱਲ ਲਗਾਉਣ ਕਾਰਨ ਹੱਡੀਆਂ ਦੇ ਟੁੱਟਣ ਦਾ ਖ਼ਤਰਾ, ਇਨਫੈਕਸ਼ਨ ਤੇ ਇੱਥੋਂ ਤੱਕ ਕਿ ਦਿਲ ਦੇ ਦੌਰੇ ਦੀ ਸੰਭਾਵਨਾ ਵੀ ਹੋ ਸਕਦੀ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਖ਼ਤਰਿਆਂ ਕਰਕੇ ਮਰੀਜ਼ ਅਕਸਰ ਆਪ੍ਰੇਸ਼ਨ ਤੋਂ ਕਤਰਾਉਂਦੇ ਹਨ | ਇਨ੍ਹਾਂ ਹੀ ਖ਼ਤਰਿਆਂ ਨੂੰ ਧਿਆਨ 'ਚ ਰੱਖਦੇ ਹੋਏ ਹੁਣ ਏ. ਆਈ. ਪਾਵਰਡ ਰੋਬੋਲੈਂਸ ਥ੍ਰੀ ਡੀ ਤਕਨੀਕ ਰਾਹੀਂ ਸਹੀ ਤੇ ਸਟੀਕ ਜੋੜ ਬਦਲੀ ਬਿਨਾਂ ਕਿਸੇ ਖ਼ਤਰੇ ਦੇ ਕੀਤੀ ਜਾਂਦੀ ਹੈ | ਇਸ ਤਕਨੀਕ ਨਾਲ ਸਰਜਰੀ ਸਿਰਫ਼ 20 ਮਿੰਟ ਵਿਚ ਹੋ ਜਾਂਦੀ ਹੈ | ਮਰੀਜ਼ ਸਰਜਰੀ ਕਰਵਾਉਣ ਤੋਂ ਦੋ ਘੰਟੇ ਬਾਅਦ ਹੀ ਆਪਣੇ ਪੈਰਾਂ 'ਤੇ ਚੱਲਣ-ਫਿਰਨ ਦੇ ਯੋਗ ਹੋ ਜਾਂਦਾ ਹੈ | ਇਸ ਲਈ ਡਾ. ਰਣਜੀਤ ਨੇ ਏ. ਆਈ. ਪਾਵਰਡ ਥੀ ਡੀ ਰੋਬੋਲੈਂਸ ਤਕਨੀਕ ਨੂੰ ਸਰਜਰੀ ਲਈ ਸਭ ਤੋਂ ਵਧੀਆ ਤੇ ਕਾਰਗਰ ਦੱਸਿਆ | ਡਾ. ਰਣਜੀਤ ਨੇ ਦੱਸਿਆ ਕਿ ਕੋਈ ਵੀ ਮਰੀਜ਼ ਉਕਤ ਸਰਜਰੀ ਕਰਵਾ ਸਕਦਾ ਹੈ | ਅੰਤ 'ਚ ਮਰੀਜ਼ ਅਮਰਜੀਤ ਸਿੰਘ ਤੇ ਉਸਦੇ ਪਰਿਵਾਰ ਵਲੋਂ ਡਾ: ਰਣਜੀਤ ਸਿੰਘ ਦਾ ਗੋਡੇ ਬਦਲੀ ਦਾ ਅਪਰੇਸ਼ਨ ਸਫਲਤਾਪੂਰਵਕ ਕੀਤੇ ਜਾਣ 'ਤੇ ਧੰਨਵਾਦ ਕੀਤਾ |


ਸਫਲਤਾਪੂਰਵਕ ਆਪ੍ਰੇਸ਼ਨ ਉਪਰੰਤ ਛੁੱਟੀ ਮਿਲਣ 'ਤੇ ਡਾ. ਰਣਜੀਤ ਸਿੰਘ ਬਜ਼ੁਰਗ ਮਰੀਜ਼ ਅਮਰਜੀਤ ਸਿੰਘ ਨਾਲ | ਤਸਵੀਰ : ਹਰਜੀਤ ਸਿੰਘ


Ad Position 22
No active advertisement
ਪਿਛਲੀ ਖ਼ਬਰ ਹੈਬਰਨ ਵਰਲਡ ਸਕੂਲ ਦੇ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਇਤਿਹਾਸਕ ਸਥਾਨਾਂ 'ਤੇ ਗਿਆ <br/> ਅਗਲੀ ਖ਼ਬਰ ਚਾਟੀਵਿੰਡ ਨਹਿਰ ਫਲਾਈਓਵਰ ਮਾਮਲੇ 'ਚ ਜਾਗਿਆ ਪ੍ਰਸ਼ਾਸਨ, ਲੋਕਾਂ ਦੀ ਪ੍ਰੇਸ਼ਾਨੀ ਦਾ ਸਬੱਬ ਬਣੇ 'ਜੋੜ' ਕੀਤੇ ਦਰੁਸਤ <br...
Ad Position 24