14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਚਾਟੀਵਿੰਡ ਨਹਿਰ ਫਲਾਈਓਵਰ ਮਾਮਲੇ 'ਚ ਜਾਗਿਆ ਪ੍ਰਸ਼ਾਸਨ, ਲੋਕਾਂ ਦੀ ਪ੍ਰੇਸ਼ਾਨੀ ਦਾ ਸਬੱਬ ਬਣੇ 'ਜੋੜ' ਕੀਤੇ ਦਰੁਸਤ <br/>

Ad Position 21
repet_subhas-goyals [Copy P29]
ਚਾਟੀਵਿੰਡ ਨਹਿਰ ਫਲਾਈਓਵਰ ਵਿਖੇ ਬਣੇ ਪ੍ਰੀਮਿਕਸ ਦੀ ਸਹੀ ਮਾਤਰਾ ਪਾ ਕੇ ਜੋੜ ਠੀਕ ਕਰਦੇ ਹੋਏ ਕਾਮੇ ਅਤੇ ਅਧੂਰੀ ਛੱਡੀ ਸੜਕ 'ਤੇ ਪਾਈ ਲੁੁੱਕ ਦਾ ਦਿ੍ਸ਼ | ਤਸਵੀਰਾਂ : ਗੁਰਨਾਮ ਸਿੰਘ ਬੁੱਟਰ <br/> 03-05-2026
ਅੰਮਿ੍ਤਸਰ/ਸੁਲਤਾਨਵਿੰਡ, 2 ਮਈ (ਸੁਰਿੰਦਰਪਾਲ ਸਿੰਘ ਵਰਪਾਲ, ਗੁਰਨਾਮ ਸਿੰਘ ਬੁੱਟਰ)-ਅੰਮਿ੍ਤਸਰ ਤੋਂ ਤਰਨ ਤਾਰਨ ਨੂੰ ਜਾਂਦੇ ਮਾਰਗ 'ਤੇ ਸਥਿਤ ਚਾਟੀਵਿੰਡ ਨਹਿਰ ਫਲਾਈਓਵਰ 'ਤੇ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੇ 'ਜੋੜਾਂ' ਨੂੰ ਆਿਖ਼ਰ ਪ੍ਰਸ਼ਾਸਨ ਨੇ ਜਾਗਦੇ ਹੋਏ ਦਰੁਸਤ ਕਰ ਦਿੱਤਾ, ਜਿਸ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ | ਜ਼ਿਕਰਯੋਗ ਹੈ ਕਿ ਗੁਰਦੁਆਰਾ ਸ਼ਹੀਦਾਂ ਸਾਹਿਬ ਚਾਟੀਵਿੰਡ ਗੇਟ ਤੋਂ ਗੁਰੂਵਾਲੀ ਪਿੰਡ ਤੱਕ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਗਿਆ ਸੀ, ਜਿਸ ਦੇ ਤਹਿਤ ਇਸ ਸੜਕ 'ਤੇ ਪਹਿਲਾਂ ਪੁਰਾਣੇ ਪ੍ਰੀਮਿਕਸ ਨੂੰ ਹਟਾ ਕੇ ਫਿਰ ਨਵਾਂ ਪ੍ਰੀਮਿਕਸ ਪਾਇਆ ਜਾ ਰਿਹਾ ਹੈ, ਜਿਸ 'ਚ ਵੱਡੀਆਂ ਖਾਮੀਆਂ ਸਾਹਮਣੇ ਆਈਆਂ ਸਨ, ਕਿਉਂਕਿ ਉਕਤ ਫਲਾਈਓਵਰ 'ਤੇ ਬਣੇ ਜੋੜਾਂ ਦੇ ਬਰਾਬਰ ਪ੍ਰੀਮਿਕਸ ਪਾਉਣ ਦੀ ਬਜਾਏ ਇਥੇ ਕਾਫੀ ਮੋਟਾਈ 'ਚ ਪ੍ਰੀਮਿਕਸ ਪਾਇਆ ਜਾ ਰਿਹਾ ਹੈ, ਜਿਸ ਦਾ ਨਤੀਜਾ ਇਹ ਸਾਹਮਣੇ ਆ ਰਿਹਾ ਸੀ ਕਿ ਫਲਾਈਓਵਰ 'ਤੇ ਬਣੇ ਜੋੜ 'ਖਾਹਲੀਆ' ਵਾਂਗ ਡੂੰਘੇ ਰਹਿ ਗਏ ਸਨ | ਜੋ ਖਾਸ ਕਰਕੇ 2 ਪਹੀਆ ਵਾਹਨਾਂ, ਈ ਰਿਕਸ਼ਿਆਂ ਅਤੇ ਆਟੋਆਂ 'ਤੇ ਸਫਰ ਕਰਨ ਵਾਲੇ ਰਾਹਗੀਰਾਂ ਅਤੇ ਡਰਾਈਵਰਾਂ ਲਈ ਦਿੱਕਤਾਂ ਪੇਸ਼ ਕਰ ਰਹੇ ਸਨ | ਇਨ੍ਹਾਂ ਡੂੰਘੇ ਜੋੜਾਂ ਕਾਰਨ ਰੋਜ਼ਾਨਾ ਸਫ਼ਰ ਕਰਨ ਵਾਲੇ ਲੋਕ ਸਰਵਾਈਕਲ ਅਤੇ ਪਿੱਠ ਦਰਦ ਆਦਿ ਵਰਗੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਸਨ | ਇਥੇ ਹੀ ਬੱਸ ਨਾ ਰਹਿ ਕੇ ਇਸ ਮਾਰਗ ਦੀ ਮੁਰੰਮਤ ਦਾ ਕੰਮ ਵੀ ਪਿਛਲ਼ੇ ਕਈ ਦਿਨਾਂ ਤੋਂ ਬੰਦ ਪਿਆ ਸੀ, ਜੋ ਅਜੇ ਵੀ ਮੁਕੰਮਲ ਤੌਰ 'ਤੇ ਸ਼ੁਰੂ ਤਾਂ ਨਹੀਂ ਹੋਇਆ ਪਰ ਪਹਿਲਾਂ ਕਰਵਾਏ ਗਏ ਕੰਮ 'ਚ ਛੱਡੀਆਂ ਗਈਆਂ ਖਾਮੀਆਂ ਨੂੰ ਜ਼ਰੂਰ ਕੁਝ ਹੱਦ ਤੱੱਕ ਠੀਕ ਕਰਵਾਇਆ ਜਾ ਰਿਹਾ ਹੈ | ਰਾਹਗੀਰਾਂ ਦੀਆਂ ਪ੍ਰੇਸ਼ਾਨੀਆਂ ਨੂੰ ਧਿਆਨ 'ਚ ਰੱਖਦੇ ਹੋਏ 'ਅਜੀਤ' ਵਲੋਂ ਉਕਤ ਮਾਮਲੇ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਗਿਆ ਸੀ, ਜਿਸ ਉਪਰੰਤ ਸੰਬੰਧਤ ਵਿਭਾਗ ਨੇ ਤੁਰੰਤ ਹਰਕਤ 'ਚ ਆਉਂਦੇ ਹੋਏ ਲੋਕਾਂ ਲਈ ਜਾਨ ਦਾ ਖੌਅ ਬਣੇ ਇਨ੍ਹਾਂ ਜੋੜਾਂ ਨੂੰ ਸਹੀ ਕਰਵਾ ਕੇ ਸਹੀ ਮਾਤਰਾ 'ਚ ਪ੍ਰੀਮਿਕਸ ਪਾਇਆ ਅਤੇ ਅੱਧ ਵਿਚਾਲੇ ਛੱਡੇ ਗਏ ਕੰਮਾਂ ਨੂੰ ਪੂਰਾ ਕਰਵਾਇਆ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਅੰਮਿ੍ਤਸਰ 'ਚ ਪਹਿਲੀ ਵਾਰ ਏ.ਆਈ. ਪਾਵਰਡ 3-ਡੀ ਰੋਬੋਲੈਂਸ ਤਕਨੀਕ ਨਾਲ ਮਰੀਜ਼ ਦੇ ਦੋਵੇਂ ਗੋਡੇ ਬਦਲੇ-ਡਾ. ਰਣਜੀਤ ਸਿੰਘ... ਅਗਲੀ ਖ਼ਬਰ ਮੁੜ ਸ਼ੁਰੂ ਹੋ ਰਹੀ ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਲਈ 9 ਤੇ 10 ਨੂੰ ਕਰਵਾਏ ਜਾਣਗੇ ਖਿਡਾਰੀਆਂ ਦੇ ਟਰਾਇਲ- ਉਲੰ...
Ad Position 24