14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਮੁੜ ਸ਼ੁਰੂ ਹੋ ਰਹੀ ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਲਈ 9 ਤੇ 10 ਨੂੰ ਕਰਵਾਏ ਜਾਣਗੇ ਖਿਡਾਰੀਆਂ ਦੇ ਟਰਾਇਲ- ਉਲੰਪੀਅਨ ਸ਼ੰਮੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਅੰਮਿ੍ਤਸਰ, 2 ਮਈ (ਜਸਵੰਤ ਸਿੰਘ ਜੱਸ)-ਗੁਰੂ ਨਗਰੀ ਦੀ ਨਾਮਵਰ ਹਾਕੀ ਅਕੈਡਮੀ ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ, ਜਿਸ ਵਿਚ ਓਲੰਪਿਕ ਤੱਕ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਵਲੋਂ ਸ਼ਿਰਕਤ ਕਰਕੇ ਦੇਸ਼ ਅਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਗਿਆ ਹੈ, ਕੋਰੋਨਾ ਮਹਾਂਮਾਰੀ ਦੌਰਾਨ ਕਾਫ਼ੀ ਸਾਲ ਬੰਦ ਰਹਿਣ ਬਾਅਦ ਹੁਣ ਮੁੜ ਇਹ ਹਾਕੀ ਅਕੈਡਮੀ ਪੰਜਾਬ ਸਰਕਾਰ ਦੇ ਖੇਡ ਵਿਭਾਗ ਤੇ ਡਾ: ਅਵਤਾਰ ਸਿੰਘ ਅਮਨਦੀਪ ਹਸਪਤਾਲ, ਡੀ.ਆਈ.ਜੀ. ਸੁਖਜਿੰਦਰ ਸਿੰਘ ਮਾਨ ਅਤੇ ਡਾ: ਸਾਹਿਲਜੀਤ ਸਿੰਘ ਸੰਧੂ ਦੇ ਯਤਨਾਂ ਤੇ ਸਾਂਝੇ ਸਹਿਯੋਗ ਨਾਲ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਇਸ ਅਕੈਡਮੀ ਦੇ ਚੋਣ ਕਮੇਟੀ ਚੇਅਰਮੈਨ ਓਲੰਪੀਅਨ ਬਲਵਿੰਦਰ ਸ਼ੰਮੀ, ਸਿਲੈਕਟਰ ਹਾਕੀ ਇੰਡੀਆ ਨੇ ਕਿਹਾ ਕਿ ਹਾਕੀ ਅਕੈਡਮੀ ਵਿਚ ਖਿਡਾਰੀਆਂ ਨੂੰ ਰੱਖਣ ਲਈ ਟਰਾਇਲ 9 ਅਤੇ 10 ਮਈ ਨੂੰ ਸਵੇਰੇ 8 ਵਜੇ ਤੋਂ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਅੰਮਿ੍ਤਸਰ ਦੀ ਹਾਕੀ ਗਰਾਊਾਡ ਵਿਖੇ ਰੱਖੇ ਗਏ ਹਨ | ਉਨ੍ਹਾਂ ਕਿਹਾ ਕਿ ਅੰਡਰ 14 ਦੇ ਖਿਡਾਰੀ ਦਾ ਜਨਮ 1-1-2013, ਅੰਡਰ 17 ਦੇ ਖਿਡਾਰੀ ਦਾ ਜਨਮ 1-1-2010 ਅਤੇ ਅੰਡਰ 19 ਦੇ ਖਿਡਾਰੀ ਦਾ ਜਨਮ 1-1-2008 ਹੋਣਾ ਜ਼ਰੂਰੀ ਹੋਵੇਗਾ ਉਨ੍ਹਾਂ ਦੱਸਿਆ ਕਿ ਖਿਡਾਰੀ ਪੰਜਾਬ ਰਾਜ ਦਾ ਵਸਨੀਕ ਹੋਣਾ ਲਾਜ਼ਮੀ ਹੈ ਤੇ ਉਹ ਟਰਾਇਲ ਵਾਲੇ ਦਿਨ ਜਨਮ ਸਰਟੀਫਿਕੇਟ ਅਸਲ ਫ਼ੋਟੋ ਕਾਪੀ, ਆਧਾਰ ਕਾਰਡ ਅਸਲ, ਦੋ ਤਾਜ਼ਾ ਫੋਟੋ ਤੇ ਖੇਡ ਪ੍ਰਾਪਤ ਸਰਟੀਫਿਕੇਟ ਅਸਲ ਤੇ ਕਾਪੀਆਂ ਲੈ ਕੇ ਟਰਾਇਲ ਵਾਲੇ ਸਥਾਨ 'ਤੇ ਪਹੁੰਚਣ | ਉਨ੍ਹਾਂ ਕਿਹਾ ਕਿ ਇਹ ਟਰਾਇਲ ਚੋਣ ਕਮੇਟੀ, ਓਲੰਪੀਅਨ ਰਮਨਦੀਪ ਸਿੰਘ ਪੀ.ਪੀ.ਐਸ., ਓਲੰਪੀਅਨ ਸ਼ਮਸ਼ੇਰ ਸਿੰਘ ਪੀ.ਪੀ.ਐੱਸ., ਓਲੰਪੀਅਨ ਸਿਮਰਨਜੀਤ ਸਿੰਘ ਪੀ.ਪੀ.ਐੱਸ., ਇੰਟਰਨੈਸ਼ਨਲ ਹਾਕੀ ਖਿਡਾਰੀ ਬਿਕਰਮਜੀਤ ਸਿੰਘ ਕਾਕਾ ਰੇਲਵੇ, ਇੰਟਰਨੈਸ਼ਨਲ ਹਾਕੀ ਖਿਡਾਰੀ ਨਿਰਮਲ ਸਿੰਘ ਰੇਲਵੇ ਤੇ ਹਾਕੀ ਕੋਚ ਕੁਲਜੀਤ ਸਿੰਘ ਬਮਰਾ ਬਾਬਾ ਸਮੇਤ ਅਹੁਦੇਦਾਰਾਂ ਦੀ ਹਾਜ਼ਰੀ ਵਿਚ ਲਏ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਚਾਟੀਵਿੰਡ ਨਹਿਰ ਫਲਾਈਓਵਰ ਮਾਮਲੇ 'ਚ ਜਾਗਿਆ ਪ੍ਰਸ਼ਾਸਨ, ਲੋਕਾਂ ਦੀ ਪ੍ਰੇਸ਼ਾਨੀ ਦਾ ਸਬੱਬ ਬਣੇ 'ਜੋੜ' ਕੀਤੇ ਦਰੁਸਤ <br... ਅਗਲੀ ਖ਼ਬਰ ਬੀ. ਬੀ. ਕੇ. ਡੀ. ਏ. ਵੀ. ਕਾਲਜ ਵਿਖੇ ਮੁਫ਼ਤ ਅੱਖਾਂ ਦੀ ਜਾਂਚ ਲਈ ਕੈਂਪ ਲਗਾਇਆ
Ad Position 24