03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਮੋਟਰਸਾਈਕਲ ਸਵਾਰ ਦੀ ਹਾਦਸੇ ਦੌਰਾਨ ਮੌਤ

Ad Position 21
No active advertisement
ਅਜੀਤ ਡੈਸਕ 04-05-2026
ਬਲਵਿੰਦਰ ਸਿੰਘ ਦੀ ਪੁਰਾਣੀ ਤਸਵੀਰ |


ਬਾਬਾ ਬਕਾਲਾ ਸਾਹਿਬ, 3 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਬੀਤੀ ਰਾਤ ਗੁਰਦੁਆਰਾ ਛਾਉਣੀ ਸਾਹਿਬ ਰੋਡ ਬਾਬਾ ਬਕਾਲਾ ਸਾਹਿਬ ਵਿਖੇ ਇਕ ਵਿਅਕਤੀ ਦੀ ਮੋਟਰਸਾਈਕਲ ਦਾ ਸੰਤੁਲਨ ਵਿਗੜਣ ਕਾਰਨ ਖੇਤਾਂ ਵਿਚ ਡਿੱਗ ਜਾਣ ਕਰਕੇ ਮੌਕੇ 'ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪੁਲਿਸ ਚੌਂਕੀ ਇੰਚਾਰਜ ਤੇਜਿੰਦਰ ਸਿੰਘ ਅਨੁਸਾਰ ਮਿ੍ਤਕ ਜਿਸਦੀ ਪਹਿਚਾਣ ਉਸਦੇ ਸ਼ਨਾਖਤੀ ਕਾਰਡ ਤੋਂ ਬਲਵਿੰਦਰ ਸਿੰਘ (55) ਪੁੱਤਰ ਚਰਨ ਸਿੰਘ, ਵਾਸੀ ਪਿੰਡ ਮੱਧ (ਜੋ ਕਿ ਬਾਬਾ ਬਕਾਲਾ ਸਾਹਿਬ ਵਿਖੇ ਵਿਆਹਿਆ ਹੋਇਆ ਹੈ) ਵਜੋਂ ਹੋਈ ਹੈ, ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਬਾਬਾ ਬਕਾਲਾ ਸਾਹਿਬ ਨੂੰ ਆ ਰਿਹਾ ਸੀ, ਤਾਂ ਮੋਟਰ ਸਾਈਕਲ ਦਾ ਸੰਤੁਲਿਨ ਵਿਗੜਣ ਕਾਰਨ ਉਹ ਖੇਤਾਂ ਵਿਚ ਡਿੱਗ ਪਿਆ ਅਤੇ ਸਿਰ ਵਿਚ ਜਿਆਦਾ ਸੱਟ ਵੱਜਣ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ | ਮਿ੍ਤਕ ਆਪਣੇ ਪਿੱਛੇ 2 ਲੜਕੇ, 1 ਲੜਕੀ ਅਤੇ ਵਿਧਵਾ ਨੂੰ ਛੱਡ ਗਿਆ ਹੈ | ਸਥਾਨਕ ਪੁਲਿਸ ਬਾਬਾ ਬਕਾਲਾ ਸਾਹਿਬ ਨੇ ਮੌਕੇ ਤੇ ਪੁੱਜ ਕੇ ਸਾਰੀ ਕਾਰਵਾਈ ਅਮਲ 'ਚ ਲਿਆਂਦੀ ਤੇ 174 ਦੀ ਕਾਰਵਾਈ ਕਰਕੇ ਮਿ੍ਤਕ ਦਾ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਪੋਸਟ ਮਾਰਟਮ ਹੋਣ ਉਪਰੰਤ ਉਸਦੀ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਆੜ੍ਹਤੀਆਂ ਨੇ ਟੈਂਡਰ ਹੋਲਡਰ 'ਤੇ ਲਗਾਏ ਗੰਭੀਰ ਦੋਸ਼ ਅਗਲੀ ਖ਼ਬਰ ਸੱਚਰ ਵਲੋਂ ਵੱਖ-ਵੱਖ ਪਿੰਡਾਂ 'ਚ ਮੀਟਿੰਗਾਂ
Ad Position 24