07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਸੜਕ ਹਾਦਸੇ 'ਚ ਮਾਰੇ ਗਏ 2 ਨੌਜਵਾਨਾਂ ਦੀ ਮੌਤ ਦਾ ਮਾਮਲਾ ਕਤਲ ਦਾ ਨਿਕਲਿਆ <br/>

Ad Position 21
No active advertisement
ਅਜੀਤ ਡੈਸਕ 05-05-2026
ਅੰਮਿ੍ਤਸਰ, 4 ਮਈ (ਰੇਸ਼ਮ ਸਿੰਘ)-ਬੀਤੇ ਦਿਨੀ ਸੜਕ ਹਾਦਸੇ 'ਚ ਜ਼ਖ਼ਮੀਂ ਹੋਏ 2 ਨੌਜਵਾਨ ਜਿਨ੍ਹਾਂ ਦੀ ਬਾਅਦ 'ਚ ਮੌਤ ਹੋ ਗਈ ਦਾ ਮਾਮਲਾ ਸੜਕ ਹਾਦਸੇ ਦਾ ਨਹੀਂ ਬਲਕਿ ਕਤਲ ਨਾਲ ਜੁੜਿਆ ਨਿਕਲਿਆ ਹੈ ਜਿਨ੍ਹਾਂ ਨੂੰ ਦੁਸ਼ਮਣੀ ਕਾਰਨ ਕਾਰ ਹੇਠਾਂ ਦੇ ਕੇ ਕੁਚਲਿਆ ਗਿਆ ਸੀ | ਪੁਲਿਸ ਵਲੋਂ ਪਰਿਵਾਰਕ ਮੈਂਬਰਾਂ ਦੇ ਕੀਤੇ ਦਾਅਵੇ ਉਪਰੰਤ ਕਾਰ ਚਾਲਕ ਤੇ ਉਸਦੇ 2-3 ਹੋਰ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ | ਇਹ ਸ਼ਿਕਾਇਤ ਥਾਣਾ ਛਾਉਣੀ ਦੀ ਪੁਲਿਸ ਨੂੰ ਸਵਿੰਦਰ ਕੌਰ ਵਾਸੀ ਪਿੰਡ ਗੁੰਮਟਾਲਾ ਨੇ ਕਰਦਿਆਂ ਦੱਸਿਆ ਕਿ ਉਸਦਾ ਪੋਤਰਾ ਲਵਪ੍ਰੀਤ ਸਿੰਘ ਉਰਫ ਲੱਭਾ ਪੁੱਤਰ ਰਾਜਬੀਰ ਸਿੰਘ ਜੋ ਕਿ ਨੈੱਟ ਦੇ ਵਾਈਫਾਈ ਦਾ ਕੰਮ ਕਰਦਾ ਸੀ ਤੇ ਉਸਦਾ ਦੋਸਤ ਸੁਰਜੀਤ ਸਿੰਘ ਉਰਫ ਗੋਲੂ ਵਾਸੀ ਨੇੜੇ ਈਦਗਾਹ ਗੁਰਦੁਆਰਾ ਸਾਹਿਬ ਪਿੰਡ ਗੁੰਮਟਾਲਾ ਦੇ ਰਹਿਣ ਵਾਲੇ ਸਨ ਜੋ ਕਿ ਦੋਵੇਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਮੀਰਾਂਕੋਟ ਵੱਲ ਜਾ ਰਹੇ ਸਨ ਜਦੋਂ ਕਿ ਰਾਹ 'ਚ ਕਿਸੇ ਵਹੀਕਲ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ ਤੇ ਦੋਵੇਂ ਗੰਭੀਰ ਜ਼ਖ਼ਮੀਂ ਹੋ ਗਏ | ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿਥੇ ਉਸਦੇ ਪੋਤਰੇ ਦਾ ਦੋਸਤ ਸੁਰਜੀਤ ਸਿੰਘ ਉਰਫ ਗੋਲੂ ਦਮ ਤੋੜ ਗਿਆ ਤੇ ਉਸਦੇ ਪਰਿਵਾਰਕ ਮੈਂਬਰਾਂ ਵਲੋਂ ਉਸਦਾ ਸੰਸਕਾਰ ਕਰ ਦਿੱਤਾ ਗਿਆ | ਜਦੋਂ ਕਿ ਉਸਦਾ ਪੋਤਰਾ ਲਭਾ ਹਾਲੇ ਇਲਾਜ਼ ਅਧੀਨ ਸੀ ਜਦੋਂ ਕਿ ਪਰਿਵਾਰਕ ਮੈਂਬਰਾਂ ਨੂੰ ਪਤਾ ਚਲਿਆ ਕਿ ਪਿੰਡ ਹੇਰ ਕਾਲੋਨੀ ਵਿਖੇ ਕਿਸੇ ਨਾਲ ਦੋਵਾਂ ਦਾ ਝਗੜਾ ਹੋਇਆ ਸੀ ਤੇ ਇਸ ਝਗੜੇ ਦੌਰਾਨ ਮੋਕੇ ਤੇ ਦੋਵੇਂ ਮੋਟਰਸਾਈਕਲ 'ਤੇ ਬੈਠ ਕੇ ਨਿਕਲਣ ਲਗੇ ਤਾਂ ਇਕ ਕਾਰ ਹਾਲਕ ਨੇ ਆਪਣੀ ਕਾਰ ਸੈਂਟਰੋ 'ਤੇ ਸਵਾਰ ਹੋ ਕੇ ਆਪਣੇ ਹੋਰ ਸਾਥੀਆਂ ਦੀ ਮਦਦ ਨਾਲ ਇਨ੍ਹਾਂ ਦਾ ਪਿਛਾ ਕੀਤਾ ਤੇ ਮਾਰ ਦੇਣ ਦੀ ਨੀਅਤ ਨਾਲ ਗੱਡੀ ਮਾਰ ਕੇ ਜ਼ਖ਼ਮੀਂ ਕਰ ਦਿੱਤਾ | ਇਲਾਜ਼ ਦੌਰਾਨ ਦੋਵਾਂ ਜ਼ਖ਼ਮੀਂਆਂ ਦੀ ਮੌਤ ਹੋ ਗਈ | ਪੁਲਿਸ ਵਲੋਂ ਕਾਰਵਾਈ ਕਰਦਿਆਂ ਸਰਬਜੀਤ ਸਿੰਘ ਉਰਫ ਸੰਨੀ ਵਾਸੀ ਹੇਰ ਕਾਲੋਨੀ ਏਅਰਪੋਰਟ ਤੇ 2-3 ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਬੀ.ਬੀ.ਕੇ. ਡੀ.ਏ.ਵੀ. ਕਾਲਜ ਵਿਖੇ ਸਮਾਗਮ 'ਫੇਅਰ ਦੀ ਵੈੱਲ... ਟਿਲ ਵੀ ਮੀਟ ਅਗੇਨ' ਕਰਵਾਇਆ <br/> ਅਗਲੀ ਖ਼ਬਰ ਗੁਰਦੁਆਰਾ ਸੁਖਚੈਨਆਣਾ ਸਾਹਿਬ ਵਿਖੇ ਹਫ਼ਤਾਵਾਰੀ ਧਾਰਮਿਕ ਸਮਾਗਮ ਕਰਵਾਇਆ
Ad Position 24